ਜਾਚ ਮੈਨੂੰ ਆ ਗਈ ਗ਼ਮ ਖਾਣ ਦੀ।
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ।
ਚੰਗਾ ਹੋਇਆ ਤੂੰ ਪਰਾਈ ਹੋ ਗਈ,
ਮੁੱਕ ਗਈ ਚਿੰਤਾ ਤੈਨੂੰ ਪਰਨਾਣ ਦੀ।
ਮਰ ਤੇ ਜਾਂ ਪਰ ਡਰ ਹੈ ਦਮਾਂ ਵਾਲਿਉ,
ਧਰਤ ਵੀ ਤੇ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ।
ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ,
ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ।
ਨਾ ਕਰੋ ‘ਸਿ਼ਵ’ ਦੀ ਉਦਾਸੀ ਦਾ ਇਲਾਜ,
ਮਰਨ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ।
JASHAN_RIAR@YAHOO.COM
No comments:
Post a Comment