Monday, January 26, 2009

ਨੀ ਤੇਨੂੰ ਵੀ ਕਦੇ ਗੁਜ਼ਰਿਆ ਵਕ਼ਤ ਸਤਾਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤ਼ਾ ਆਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤ਼ਾ ਆਉਂਦਾ ਏ ਕੇ ਨਹੀਂ
ਇੱਕਲਾਪੇ ਦੀ ਠੰਡ ਚ ਜਦ ਵੀ ਠ਼ਰਦੀ ਹੋਵੇਂਗੀ
ਨੀ ਸਾਹ ਤੌਂ ਨਿੱਘਾ ਸੱਜਣਂ ਚੇਤ਼ੇ ਕਰਦੀ ਹੋਵੇਂਗੀ
ਛੱਡ ਕੇ ਯਾਰ ਨਗ਼ੀਨਾਂ ਦਿਲ਼ ਪਛ਼ਤਾਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤ਼ਾ ਆਉਂਦਾ ਏ ਕੇ ਨਹੀਂ
ਤਿੜਕ਼ੇ ਸ਼ੀਸ਼ੇ ਦੀਵਾਰਾਂ ਤੇ ਕੌਣਂ ਸਜਾਉਂਦਾ ਏ
ਕਿਸੇ ਨਜ਼ਰ ਚੌਂ ਡਿੱਗੇਆਂ ਨੂੰ ਗਲ਼ ਕਹਿੜਾ ਲਾਉਂਦਾ ਏ
ਡਿੱਗਾ ਕੋਈ ਖ਼ਾਬਾਂ ਵਿੱਚ ਬਲਾਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ
ਥੁੜਾਂ ਤੰਗੀਆਂ ਵਕ਼ਤ ਦੀਆਂ ਮਾਰਾਂ ਦੇ ਝੰਬੇ ਹਾਂ
ਸੋਹਣੀਏਂ ਨੀ ਤੇਰੇ ਜ਼ੁਲਮਾਂ ਹੱਥੋਂ ਹਾਰੇ ਹੰਬੇ ਹਾਂ
ਤੇਰਾ ਦਿਲ਼ ਕਦੇ ਹਾਂ ਦਾ ਨਾਅਰਾ ਲਾਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ
ਗਲ਼ੀ ਗਲ਼ੀ ਵਿੱਚ ਅੱਜ ਕੱਲ਼ ਚਰਚ਼ਾ ਆਮ ਹੋ ਗਿਆ ਏ
ਕੁੱਝ ਮਸ਼ਹੂਰ ਤੇ ਕੁੱਝ ਕਹਿੰਦੇ ਬਦਨਾਮ ਹੋ ਗਿਆ ਏ
ਨੀ ਤੇਨੂੰ ਗੀਤ਼ਾਂ ਵਾਲਾ "JASHAN" ਭਾਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤ਼ਾ ਆਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤ਼ਾ ਆਉਂਦਾ ਏ ਕੇ ਨਹੀਂ |

www.jashanriar.blogspot.com

No comments:

Post a Comment