Thursday, January 29, 2009


ਹੁਣ ਮੈਨੂੰ ਵਿਦਾ ਕਰੋ ਯਾਰੋ.......
ਕਿ ਮੈਂ ਹਸਰਤਾਂ ਦੇ ਬਾਗੀਂ ਚੰਦਨ ਦੀ ਮਹਿਕ ਨਾ ਬਣ ਸਕਿਆ..
ਮੈਨੂੰ ਮੁਆਫ ਕਰਨਾ.....
ਕਿ ਮੈਂ ਤੁਹਾਡੇ ਸੁਪਨਿਆਂ ਦੀ ਧਰਤੀ ਤੇ ਖੱਬਲ ਬਣ ਉੱਘ ਆਇਆ ।
ਬੇਸ਼ੁਮਾਰ ਤੋਹਮਤਾਂ ਨੇ, ਬੇਪਨਾਂਹ ਗੁਨਾਂਹ......
ਫੱਟ ਤਾਂ ਇਕ ਈ ਬਹੁਤ ਹੁੰਦੈ...
ਆਦਮੀ ਦੇ ਮਰਨ ਲਈ.....!!!
ਹੁਣ ਮੈਨੂੰ ਵਿਦਾ ਕਰੋ ਯਾਰੋ....

ਦਰਾਂ ਚੋਂ ਮੁੜ ਗਈ ਹੋਵੇ ਜਦ ਢਲਦੀ ਸ਼ਾਮ ਦੀ ਲੌਅ
ਤਦ ਮੈਂ ਕਿਸੇ ਲਈ ਦੀਪ ਨਾ ਬਣਿਆਂ
ਕੁਹਰਾਮ ਦੀ ਰਾਤੇ....
ਤੇ ਹਨੇਰਿਆਂ ਸੰਗ ਰਲ ਗਿਆ...
ਆਪਣਾ ਆਪਾ ਲੁਕਾਉਣ ਲਈ......!!
ਦਰਪਣ ਤਾਂ ਟੁੱਟਾਂ ਵੀ ਬਹੁਤ ਹੁੰਦੈ...
ਆਪਣੇ ਅੰਦਰ ਦੇ ਸੈਤਾਨ ਨੂੰ ਵੇਖਣ ਲਈ...
ਹੁਣ ਮੈਨੂੰ ਵਿਦਾ ਕਰੋ ਯਾਰੋ......!

ਕਿ ਜਦ ਸਮਿਆਂ ਨੇ ਮਜਲੂਮਾਂ ਖਿਲਾਫ ਫਤਵਾ ਦੇ ਦਿੱਤਾ
ਮੈਨੂੰ ਯਾਦ ਏ ਮੈਂ ਮਜਲੂਮ ਨਾ ਰਿਹਾ ...
ਮੁਨਸਫਾਂ ਸੰਗ ਰਲ ਗਿਆ.....
ਤਦ ਮੈਨੂੰ ਤੜਫਨ ਵਾਲੀ ਮੋਤ ਤੋਂ ਮੁਕਤੀ ਮਿਲ ਗਈ ....
ਪਰ ਭਟਕਣ ਤਾਂ ਇਕ ਜਨਮ ਦੀ ਵੀ ਬਹੁਤ ਹੁੰਦੀ ਏ ..
ਮੁਕਤੀ ਦੇ ਦਰ ਢੁੱਕਣ ਲਈ.....
ਹੁਣ ਮੈਨੂੰ ਵਿਦਾ ਕਰੋ ਯਾਰੋ.....!!

ਮੇਰੀ ਮਿੱਟੀ ਚ ਜਦ ਕੋਈ ਫੁੱਲ ਉਗੇਗਾ...
ਮੈਨੂੰ ਡਰ ਏ....
ਮੇਰੇ ਮੱਥੇ ਦੇ ਦਾਗ ਨਾ ਲੈ ਉਗੇ....
ਦੁਆ ਕਰਨਾ ਮੇਰੀ ਕਬਰ ਨਾ ਜੀਵੇ....
ਤੇ ਕੋਈ ਨਾ ਜਗਾਵੇ ਕਬਰ ਤੇ ਦੀਵੇ ....
ਜੁਗਨੂੰ ਜਦ ਦੇਖਦਾਂ ਤਾਂ ਸੋਚਦਾਂ ..
ਰੋਸ਼ਨੀ ਤਾਂ ਜੁਗਨੂੰ ਦੀ ਵੀ ਬਹੁਤ ਹੁੰਦੀ ਏ....
ਜਮੀਰ ਜਿੰਦਾ ਰੱਖਣ ਲਈ....

ਹੁਣ ਮੈਨੂੰ ਵਿਦਾ ਕਰੋ ਯਾਰੋ.......
ਕਿ ਮੈਂ ਹਸਰਤਾਂ ਦੇ ਬਾਗੀਂ ਚੰਦਨ ਦੀ ਮਹਿਕ ਨਾ ਬਣ ਸਕਿਆ..
ਮੈਨੂੰ ਮੁਆਫ ਕਰਨਾ.....
ਕਿ ਮੈਂ ਤੁਹਾਡੇ ਸੁਪਨਿਆਂ ਦੀ ਧਰਤੀ ਤੇ ਖੱਬਲ ਬਣ ਉੱਘ ਆਇਆ ।



www.jashanriar.blogspot.com

ਜਦੋ ਮਰਜ਼ੀ ਪੱੜ ਲਵੀਂ, ਖੁੱਲੀ ਕੀਤਾਬ ਜਿਹਾਂ ਹਾਂ ਮੈਂ
ਅਖਾਂ ਖੋਲ ਕੇ ਵੀ ਵੇਖ ਸੱਕੇ, ਅਜਿਹੇ ਖਾਬ ਜਿਹਾ ਹਾਂ ਮੈਂ ,
ਜਿੰਨਾ ਜਾਣੋਗੇ ਉੰਨਾ ਹੀ ਡੁਬੋਗੇ, ਸੱਚੀ ਚ੍ਨਾਬ ਜਿਹਾ ਹਾਂ ਮੈਂ,
ਕੋਰੇ ਕਗਜ਼ ਵਰਗਾ ਹਾਂ ਮੈਂ, ਕੋਰੇ ਹਿਸਾਬ ਜਿਹਾ ਹਾਂ ਮੈਂ,
ਜੇ ਗੱਲ ਅਦੱਬ ਦੀ ਕਰੇ ਤਾਂ ਝੁਕ੍ਦੇ ਅਦਾਬ ਜਿਹਾ ਹਾਂ ਮੈਂ,
ਜਲ੍ਦੇ ਹੋਏ ਦੀਪ ਜਿਹਾ , ਜਾਂ ਕਿਸੇ ਆਬ ਜੇਹਾ ਹਾਂ ਮੈਂ,
ਅਨਸੁਨੇ ਗੀਤ ਜਿਹਾ ਹਾਂ ਮੈਂ,ਕਿਸੇ ਦੇ ਖੋਏ ਮੀਤ ਜਿਹਾ ਹਾਂ ਮੈਂ.
ਕੁਝ ਲੋਕ ਸਾਡੇ ਨਾਂ ਤੋਂ ਖਫਾ ਨੇ
ਕੁਝ ਲੋਕ ਸਾਡੇ ਲਿਖਣੇ ਤੋਂ ਖਫਾ ਨੇ
ਪਰ ਅਜਿਹੇ ਵੀ ਕੁਝ ਸਖਸ਼ ਨੇ ਇਸ ਜੱਗ ਉੱਪਰ
ਜੋ ਸਾਡੇ ਜਿਊਂਦੇ ਰਹਿਣ ਤੋਂ ਖਫਾ ਨੇ
ਪਰ ਫੇਰ ਵੀ ਅਸਾਂ ਨਾ ਤਾਂ ਨਾਮ ਬਦਲਿਆ ਤੇ ਨਾ ਲਿਖਣਾ ਛੱਡਿਆ
ਡਰ ਇਸ ਜੱਗ ਦਾ ਮਨੋਂ ਭੁਲਾ ਕੇ ਜਾਨ ਨੂੰ ਯਾਰ ਦੇ ਹਵਾਲੇ ਕਰ ਛੱਡਿਆ
ਪਰ ''JASHAN '' ਦੇ ਯਾਰ ਵੀ ਬੇਵਫ਼ਾ ਨਿਕਲੇ
ਨਾ ਤਾਂ ਮਰਨ ਲਈ ਆਖਿਆ ਤੇ ਨਾ ਜਿਉਂਦੇ ਰਹਿਣ ਲਈ ਕੁਝ ਪੱਲੇ ਛੱਡਿਆ.......?

ਗੁਜ਼ਰਿਆ ਜੋ ਕੱਲ ਦਿਲ ਭੁੱਲ ਨਾ ਪਾਇਆ ਏ,
ਕਿਸੇ ਦੀ ਕਮੀ ਦੇ ਨਾਲ ਮਨ ਭਰ ਆਇਆ ਏ,
ਉਡ ਗਿਆ ਹਾਸਾ, ਫਿਰ ਉਦਸੀ ਛਾਅ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸ਼ਿਕਵੇ ਕਰਾ ਕਦੇ ਦਿਲ ਦੇ ਨਾਲ ਰੁੱਸੀ ਜਾਵਾਂ,
ਆਪਣੇ ਹੀ ਆਪ ਤੋਂ ਸਵਾਲ ਅੱਜ ਪੁੱਛੀ ਜਾਵਾਂ,
ਜਵਾਬ ਕੋਈ ਮਿਲਿਆ ਨਾ ਚੁੱਪ ਹੈ ਛਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਜੀਹਦੀ ਵਜਹ ਨਾਲ ਅੱਜ ਨੈਣਾਂ ਚ" ਨਮੀ ਏ,
ਉਹਨੂੰ ਕੋਈ ਥੋੜ ਨਹੀ, ਮੈਨੂੰ ਕਿਉ ਕਮੀ ਏ,
ਪੂਰੀ ਕਦੇ ਹੋਣੀ ਨਹੀ ਘਾਟ ਜੋ ਉਹ ਪਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸੋਚਾਂ ਤੇ ਖਿਆਲਾ ਵਿੱਚ ਦਿਨ ਲੰਘ ਚੱਲਿਆ,
ਜਾਣ ਲੱਗੇ ਉਸ ਨੇ ਸਲਾਮ ਵੀ ਨਾ ਘੱਲਿਆ,
ਮੁੱਕਣੀ ਨਾ ਕਦੇ ਵੀ ਉਡੀਕ ਜੋ ਉਹ ਲਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਗੁਜ਼ਰਿਆ ਜੋ ਕੱਲ ਦਿਲ ਭੁੱਲ ਨਾ ਪਾਇਆ ਏ,
ਕਿਸੇ ਦੀ ਕਮੀ ਦੇ ਨਾਲ ਮਨ ਭਰ ਆਇਆ ਏ,
ਉਡ ਗਿਆ ਹਾਸਾ, ਫਿਰ ਉਦਸੀ ਛਾਅ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸ਼ਿਕਵੇ ਕਰਾ ਕਦੇ ਦਿਲ ਦੇ ਨਾਲ ਰੁੱਸੀ ਜਾਵਾਂ,
ਆਪਣੇ ਹੀ ਆਪ ਤੋਂ ਸਵਾਲ ਅੱਜ ਪੁੱਛੀ ਜਾਵਾਂ,
ਜਵਾਬ ਕੋਈ ਮਿਲਿਆ ਨਾ ਚੁੱਪ ਹੈ ਛਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਜੀਹਦੀ ਵਜਹ ਨਾਲ ਅੱਜ ਨੈਣਾਂ ਚ" ਨਮੀ ਏ,
ਉਹਨੂੰ ਕੋਈ ਥੋੜ ਨਹੀ, ਮੈਨੂੰ ਕਿਉ ਕਮੀ ਏ,
ਪੂਰੀ ਕਦੇ ਹੋਣੀ ਨਹੀ ਘਾਟ ਜੋ ਉਹ ਪਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸੋਚਾਂ ਤੇ ਖਿਆਲਾ ਵਿੱਚ ਦਿਨ ਲੰਘ ਚੱਲਿਆ,
ਜਾਣ ਲੱਗੇ ਉਸ ਨੇ ਸਲਾਮ ਵੀ ਨਾ ਘੱਲਿਆ,
ਮੁੱਕਣੀ ਨਾ ਕਦੇ ਵੀ ਉਡੀਕ ਜੋ ਉਹ ਲਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,
ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ,
ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ
ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ
ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ |
ਨੈਣਾਂ-ਨੈਣਾਂ ਨਾਲ ਸਾਂਝੇ ਮਿੱਠੇ ਬੋਲ ਕਰ ਗਏ
ਅਸੀਂ ਨੈਣਾਂ ਵਿੱਚੋਂ ਹੰਝੂ ਫੋਲ ਫੋਲ ਮਰ ਗਏ
ਇਹਨਾਂ ਹੰਝੂਆ ਦੇ ਵਿਚ ਯਾਰਾ ਡੁੱਬੇ ਰਹਿੰਨੇ ਆਂ
ਤੂੰ ਕੀ ਜਾਣੇਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ |
ਅਸੀ ਮੁੱਕ ਚੱਲੇ ਆ ਵੇ ਤੇਰਾ ਰਾਹ ਵੇਖਦੇ
ਇੱਕ ਵਾਰ ਆ ਜਾ ਆ ਕੇ ਇੰਤਜਾਰ ਮੇਟਦੇ
ਏਤੋਂ ਵੱਧ ਨਾ ਵੇ ਅਸੀ ਤੈਨੂੰ ਕੁਝ ਕਹਿੰਨੇ ਆਂ
ਤੂੰ ਕੀ ਜਾਣੇਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ |
ਤੇਰਾ 'JASHAN' ਹੁਣ ਤੇਰੇ ਬਾਝੋਂ ਗੀਤ ਲਿਖਦਾ
ਬਸ ਤੇਰੀਆਂ ਹੀ ਯਾਦਾਂ ਨੂੰ ਉਹ ਮੀਤ ਲਿਖਦਾ
ਇਹਨਾਂ ਗੀਤਾਂ ਲਈ ਸੀਨੇ ਉਤੇ ਕੀ-ਕੀ ਸਹਿਨੇ ਆਂ
ਤੁੰ ਕੀ ਜਾਣੇਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ |

ਕਈਆ ਦੇ ਬੁਲਾਂ ਤੇ ਖੁਦ ਨੂੰ ਬੇਈਮਾਨ ਪਾਉਣਾ,
ਤੇ ਕਈਆ ਦੇ ਬੁਲਾਂ ਤੇ ਆਪਣਾ ਸਨਮਾਨ ਪਾਉਣਾ,
ਕਈ ਮੈਨੂੰ ਹੀਰਾ ਸਮਝ ਕੇ ਪਲਕਾ ਤੇ ਚੱਕੀ ਫਿਰਦੇ,
ਕਈਆ ਲਈ ਮੈ ਕੇਵਲ ਕੋਲੇ ਦੀ ਖਾਨ ਪਾਉਣਾ,
ਬੀਤ ਚੁੱਕੇ ਸਮਿਆ ਦਾ ਚੇਤਾ ਜਦੋ ਆਓੁਦਾ ਕਦੇ,
ਓਦੋ ਕਦੇ ਮੈ ਖੁਦ ਨੂੰ ਬਡਾ ਹੀ ਪਰੇਸ਼ਾਨ ਪਾਉਣਾ,
ਮੈਨੁੰ ਸਿਰਫ ਲਫਜ਼ ਚੰਗੇ ਲਗਦੇ ਨੇ ਤੇ ਲਫਜ਼ ਕੱਠੇ ਕਰਦਾ ਹਾਂ,
ਮੈਂ " ਚੰਦਰਾ " ਸਿਰਫ ਲਫਜ਼ ਚ ਜਾਨ ਪਾਉਣਾ,


ਦੁਨੀਆਂ ਕੋਲੋਂ ਆਪਣਾ ਆਪ ਛੁਪਾ ਕੇ ਤੁਰਦੇ ਹਾਂ,
ਫੱਟ ਜਿਗਰ ਦੇ ਹਾਸਿਆਂ ਹੇਠ ਦਬਾ ਕੇ ਤੁਰਦੇ ਹਾਂ,
ਸਮਝ ਨਾ ਲੈਣ ਕਿ ਅਸੀਂ ਬਾਜ਼ੀ ਹਾਰ ਗਏ,
ਏਸੇ ਲਈ ਨੈਣਾਂ ਚ' ਨੀਰ ਸੁਕਾ ਕੇ ਤੁਰਦੇ ਹਾਂ'
ਦਿਨ ਵੇਲੇ ਨਾ ਨਿਕਲਿਓ ਏਹ ਦੁਨੀਆਂ ਵੇਖ ਲਊ,
ਏਸੇ ਲਈ ਦਿਲ ਚ' ਉਠਦੇ ਹਉਕਿਆਂ ਨੂੰ ਸਮਝਾ ਕੇ ਤੁਰਦੇ ਹਾਂ..
ਸਾਡੀ ਜ਼ਿਦੰਗੀ ਚ ਕਿਉਂ ਆਉਂਦੀ ਕੋਈ ਬਹਾਰ ਨਹੀਂ.......
ਕਿਉਂ ਸਾਡੀ ਕਿਸਮਤ ਚ ਮਨ ਚਾਹਿਆ ਪਿਆਰ ਨਹੀਂ........
ਕਿਉਂ ਕੱਲਾ ਹੀ ਘੁਮੱਦਾ ਰਹਿਨਾ ਹਾਂ ਜਿੰਦਗੀ ਦੀਆਂ ਰਾਹਾਂ ਚ.......
ਕਿਉਂ ਸਾਡੀ ਕਿਸਮਤ ਚ ਲਿਖਿਆ ਸਾਡਾ ਯਾਰ ਨਹੀਂ....
ਹਰ ਵੇਲੇ ਤਕਦਾ ਰਹਿਨਾ ਆ ਹੱਥੇਲਿਆਂ ਅਪਣਿਆਂ ਨੂੰ...........
ਕਿਉਂ ਸਾਡੇ ਨਸੀਬਾਂ ਚ ਲਿਖੀ ਕੋਈ ਬਹਾਰ ਨਹੀਂ
ਮਜਬੂਰ ਹੋ ਜਾਨਾ ਆ ਕਿਉਂ ਦਿਲ ਦੇ ਹੱਥੋਂ ਮੈਂ
ਕਿਉਂ ਸਾਡੀ ਕਿਸਮਤ ਚ ਲਿਖਿਆ ਕੋਈ ਸ਼ਿੰਗਾਰ ਨਹੀਂ
ਹਰ ਵੇਲੇ ਬੇਚੈਨ ਰਹਿੰਦਾ ਦਿਲ ਉਹਦੇ ਵਿਯੋਗ ਚ
ਕਿਉਂ ਆਉਂਦਾ ਨਹੀਂ ਸਾਡੇ ਦਿਲ ਨੂੰ ਇੱਕ ਪਲ ਵੀ ਕਰਾਰ ਨਹੀਂ
ਲੱਖਾਂ ਦੀਵਾਨੇ ਨੇ ਸਾਡੇ ਇਸ ਦੁਨੀਆ ਚ...
ਫਿਰ ਵੀ ਕਹਿੰਨੇ ਹਾਂ ਤੇਰੇ ਸਿਵਾ ਮੇਰਾ ਕਿਸੇ ਹੋਰ ਨਾਲ
ਕੋਈ ਸਰੋਕਾਰ ਨਹੀਂ.........
ਇਨਾਂ ਪਿਆਰ ਕਰਦਾ ਹਾਂ ਉਹਨੂੰ ਮੈਂ....
ਪਰ ਫਿਰ ਵੀ ਕਿਉਂ ਉਸਦਾ ਦਿਲ ਮੇਰੇ ਲਈ ਬੇਕਰਾਰ ਨਹੀਂ........
ਥੱਕ ਗਿਆ ਹਾਂ ਰੱਬ ਕੋਲੋਂ ਕਮਲਾ ਮੰਗ੨ ਦੁਆਵਾਂ
ਕਿਉਂ ਰੱਬ ਨੇ ਵੀ ਸੁਨੀ ਸਾਡੀ ਫਰਿਆਦ ਨਹੀਂ!!!)

ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,

ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,

ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,

ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾ

ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ..
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..
ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ....

ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ..
ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ....
ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??..
ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ....
ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ..
ਸ਼ਾਇਦ ਰਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ....
ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ..
ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ....
ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ..
ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ....
ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’..
ਇਸੇ ਲਈ "JASHAN" ਤੋਂ ਮਰਿਆ ਨਾਂ ਗਿਆ....

ਆ ਗਏ ਪਰਦੇਸ ਭਾਵੇਂ ਛੱਡ ਆਏ ਦੇਸ ਭਾਵੇਂ,
ਫ਼ਿਰ ਵੀ ਓਹ ਵਤਨ ਪਿਆਰਾ ਯਾਦ ਰੱਖਿਓ
ਜੇਹ੍ੜਾ-ਜੇਹ੍ੜਾ ਯਾਰ ਬੇਲੀ ਦੁੱਖ ਸੁੱਖ ਫ਼ੋਲਦਾ ਸੀ
ਕੱਲਾ-ਕੱਲਾ ਸੱਜਣ ਪਿਆਰਾ ਯਾਦ ਰੱਖਿਓ
ਘੇੜ-ਘੇੜ ਛੱਲੀਆਂ ਭੁਨਾਣੇ ਦਾਣੇ ਭੱਠੀ ਉਤੋਂ
ਕੱਠੇ ਦਾਣੇ ਚੱਬੇ ਸੀ ਓਹ ਨਜ਼ਾਰਾ ਯਾਦ ਰੱਖਿਓ
ਓਹ ਭੁੱਲ ਜਾਵੇ ਦੁਨੀਆ ਦਾ ਹਰ ਸੋਹਣਾ ਸ਼ਹਿਰ
ਪਰ ਪਿੰਡ ਵਾਲਾ ਓਹ ਚੁਬਾਰਾ ਯਾਦ ਰੱਖਿਓ
ਸੱਜ੍ਣੋ ਪਿਆਰਿਓ ਓਏ ਜਾਨ ਦੇ ਸਹਾਰਿਓ ਓਏ
ਪਿਆਰ ਦੀ ਨਾ ਘਾਟ ਰਹੇ ਸਦਾ ਮਜਿਫ਼ਲਾਂ ਅਬਾਦ ਰੱਖੋ
ਮੋੜ ਤੇ ਚੁਬਾਰਾ ਯਾਰ ਦਾ ਬੱਸ ਏਨੀ ਗੱਲ ਯਾਦ ਰੱਖੋ..

ਗੱਲ ਸੁਣੀ ਵੇ ਰਾਹੀਆ! ਇੱਕ ਗੱਲ ਸੁਣ ਕੇ ਜਾਵੀਂ!!
ਮਿਲੇ ਜੇ ਮੇਰਾ ਬਾਪ, ਤਾਂ ਗੱਜ ਕੇ 'ਫ਼ਤਹਿ' ਬੁਲਾਵੀਂ
ਪੈਂਦੇ ਰਹਿੰਦੇ ਪਿੰਡ ਮੇਰੇ ਦੇ ਝਾਉਲੇ ਮੈਨੂੰ
ਮਨ ਵਿਚ ਬੜਾ ਵੈਰਾਗ, ਦਿਲਾਂ ਦੀ ਦੱਸਾਂ ਤੈਨੂੰ
ਨਗਰ ਮੇਰੇ ਦਾ ਮਿਲੇ ਜੇ ਬੰਦਾ, ਹੱਥ ਮਿਲਾਵੀਂ
ਦੇਖੀਂ ਕਿਤੇ ਨਾ ਦੇਖ ਕੇ, ਪਾਸਾ ਵੱਟ ਜਾਵੀਂ
ਪਿੰਡ ਮੇਰੇ ਦਾ ਹਰ ਬੰਦਾ ਲੱਗੇ ਫ਼ੱਕਰ ਵਰਗਾ
ਜਿੱਥੇ ਮਿਲਦਾ, ਰਹਿੰਦਾ ਹਾਂ ਮੈਂ ਸਜ਼ਦੇ ਕਰਦਾ
ਪਿੰਡ ਮੇਰੇ ਦੀ ਹਰ ਔਰਤ ਮਾਈ-ਭਾਗੋ ਵਰਗੀ
ਰੁੱਖੀ-ਮਿੱਸੀ ਖਾ ਕੇ ਸ਼ੁਕਰ ਵੀ ਰੱਬ ਦਾ ਕਰਦੀ
ਬੰਦੇ ਮੇਰੇ ਪਿੰਡ ਦੇ ਰੱਬ ਦੀ ਰਜ਼ਾ 'ਚ ਰਹਿੰਦੇ
'ਕਾਲੇ ਦਿਨ' ਵੀ ਕੱਟੇ ਫਿਰ ਵੀ ਰਲ਼-ਮਿਲ਼ ਬਹਿੰਦੇ
ਪਿੰਡ ਮੇਰੇ ਦੇ ਲੋਕ ਬੜੇ ਨੇ ਭੋਲ਼ੇ-ਭਾਲ਼ੇ
ਰਹਿਣ ਰਹਿਮਤਾਂ ਬਖ਼ਸ਼ਦੇ ਉਹ ਕਰਮਾਂ ਵਾਲ਼ੇ
ਹੱਸਦੇ ਖੇਡਦੇ ਰਹਿਣ ਸਦਾ ਉਹ ਜਿਉਂਦੇ ਵਸਦੇ
ਰੱਬੀ ਰਹਿਮਤ ਝਰਦੀ ਰਹੇ ਮੇਰੇ ਪਿੰਡ ਦੇ ਰਸਤੇ
ਪਿੰਡ ਮੇਰਾ, ਮੇਰੇ ਵੀਰਾ ਦਿਲ 'ਤੇ ਚੜ੍ਹਿਆ ਰਹਿੰਦਾ
ਇਹਦੇ ਵਿਚ ਦੀ ਹੀ ਹਾਂ ਮੈਂ, ਪੂਰਾ ਸਾਹ ਲੈਂਦਾ
ਪਿੰਡ ਮੇਰੇ ਨੂੰ ਆਖੀਂ, ਮੈਂ ਸੁੱਖ ਮੰਗਦਾ ਤੇਰੀ
ਰਹਿਣ ਬਲਾਵਾਂ ਦੂਰ ਤੈਥੋਂ ਇਹ ਬੰਦਗੀ ਮੇਰੀ
ਮਿਲੇ ਜੇ ਮੇਰੀ ਮਾਂ, ਉਹਦੇ ਪੈਰੀਂ ਹੱਥ ਲਾਈਂ
ਜੱਗ ਦਿਖਾਇਆ ਜਿਸ ਨੇ, ਰਾਜ਼ੀ ਰੱਖੇ ਸਾਈਂ.......


ਹੱਥ ਦੇਵੀਂ ਵੇ ਸੱਜਣਾ ਸੋਚ਼ ਕੇ.......
ਕਿਤੇ ਬਚਪਣਾ ਨਾ ਕਰ ਦੇਵੀਂ.......੧

ਜਦੋਂ ਸਾਥ ਨਿਭਾਓਣ ਦੀ ਵਾਰੀ ਆਈ .....
ਮੈਨੂੰ ਸ਼ਰਮਸ਼ਾਰ ਨਾ ਕਰ ਜਾਵੀਂ...........੨

ਪਿਆਰ ਦੇ ਸਬਜ਼ਬਾਗਾਂ ਦੇ ਫੁੱਲ ਤਾਂ ਬਹੁਤੇ ਸੋਹਣੇ ਨੇ.....
ਦੁਨਿਆ ਤੇ ਤਾਨੇ ਕੰਢਿਆਂ ਤੋਂ ਮੁੱਖ ਨਾ "ਤੂੰ "ਮੋੜ ਜਾਵੀਂ........

ਦੇਵਾਂਗਾ ਤੇਰੀ ਪੈਰੀ ਤਲੀਆਂ ਅਪਣੀਆਂ.....
ਪਰ ਰਾਹ ਕੰਢਿਆਂ ਤੇ ਤੁਰਨੋਂ ਇਨਕਾਰ ਨਾ ਕੀਤੇ ਕਰ ਜਾਵੀਂ......

ਮੰਗਦਾ ਹਾਂ 'ਪਿਆਰ' ਤੇ 'ਵਿਸ਼ਵਾਸ਼ ' ਦੀਆਂ ਸੋਗਾਤਾਂ ਦੋ....
ਓਹਦੇ ਬਦਲੇ ਜਿੰਦਗੀ ਸਾਰੀ ਤੇਰੇ ਨਾਂ ਲਵਾਦੂੰਗਾ....
ਪਰ "ਪਿਆਰ" ਮੇਰੇ ਦਾ 'ਕਾਸਾ' ਦਰੋਂ ਅਪਣੇ ....
ਕੀਤੇ ਖਾਲੀ ਨਾ 'ਤੂੰ' ਮੋੜ ਦੇਵੀਂ......
"JASHAN" ਨੂੰ ਖਾਲੀ ਨਾ 'ਤੂੰ' ਮੋੜ ਦੇਵੀਂ...

ਕਦੇ ਦਿਲ ਕਰਦਾ ਹੈ ਸੂਰਜ ਬਣ ਜਾਵਾਂ,
ਨਿੱਤ ਉੱਘਾਂ ਨਵਾਂ ਸਵੇਰਾ ਲੈ ਕੇ,
ਫਿਰ ਸੋਚਦਾ ਹਾਂ ਪੰਛੀ ਬਣ ਜਾਵਾਂ,
ਅਸਮਾਨੀ ਉੱਡਾਂ,ਬਹਿ ਕੇ ਰੁੱਖ ਤੇ,
ਗੀਤ ਮੁਹਬੱਤਾਂ ਦੇ ਗਾਵਾਂ,
ਫਿਰ ਸੋਚਦਾ ਹਾਂ ਰੁੱਖ ਹੀ ਕਿਉਂ ਨਾ ਬਣ ਜਾਵਾਂ,
ਰਾਹਗੀਰ ਬੈਠਣ ਛਾਵੇਂ,ਸੁੱਖ ਦਾ ਸਾਹ ਦਿਲਾਵਾਂ,
ਪਰ ਫਿਰ ਸੋਚਿਆ ਕਿਉਂ ਨਾ ਇਨਸਾਨ ਬਣ ਜਾਵਾਂ,
ਦੁਖੀਆਂ ਦੇ ਦਰਦ ਵੰਡਾਵਾ,ਰੋਂਦਿਆਂ ਨੂੰ ਹਸਾਵਾਂ...


www.jashanriar.blogspot.com

ਵਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,

ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ,

ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ,

ਜੇ ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ ?

ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ

ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ

ਤਦ ਤੂੰ ਮੰਗੈ ਦਿਲ ਸਾਡਾ

ਪਰ ਤੇਰੇ ਕਦਮਾ ਚ' "JASHAN" ਦੀ ਲਾਸ਼ ਹੋਵੇ...

ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ.
ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ,
ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ.
ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ.
ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ,
ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ.
ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ,
ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ.
ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ,
ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ ਤੋਂ ਦੂਰ ਹੋਂਵਾਗਾ...

ਦੁਖੜੇ ਯਾਰ ਬਣਾ ਸਾਡੇ,
ਬੇਵਫਾ ਬਣ ਕੇ ਤੁਰ ਗਏ ਨੇ।
ਵਫਾ ਨਾ ਕਰ ਸਕੇ ਹਾਸੇ,
ਖੌਰੇ ਕਿਹੜੇ ਵਹਿਣੀ ਰੁੜ ਗਏ ਨੇ।
ਚੰਨ ਜਿਹੀਆਂ ਸ਼ਕਲਾਂ ਵਾਲਿਆਂ ਦੇ,
ਦਿਲ ਨੇ ਕਾਲੀ ਰਾਤ ਜਿਹੇ।
ਇਹੋ ਜਿਹੀਆਂ ਕਰਦੇ ਨੇ ਗਲਾਂ,
ਜੋ ਅੰਬਰੀ ਤਾਰੇ ਜੁੜ ਗਏ ਨੇ।
ਹਿਜ਼ਰ ਦਾ ਲੰਬਾ ਪੈਂਡਾ ਏ,
ਤੁਰ ਤੁਰ ਅਜੇ ਨਹੀ ਥਕਿਆ।
ਚਾਹੇ ਮੈਂ ਰੋਣਾ ਹੋਰ,
ਕਰੇ ਕੀ ਹੰਝੂ ਥੁੜ ਗਏ ਨੇ।

ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ,

ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ......

ਖਾਮੋਸ਼ ਕਾਰਡ,ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ,ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ,

ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ,ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ,

ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ,ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ.....

ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ,ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ,

ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ,ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ,

ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ,ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ.....

ਅਕਸਰ ਪੈ ਜਾਂਦਾ ਭੁਲੇਖਾ ਤੇਰੀ ' ਹੈਲੋ ' ਕਹੀ ਦਾ,ਨਾਲ ਗੂੰਜਦੇ ਪੁਰਾਣੇ ਤੇਰੇ ਬੋਲ ਦਿਲ ਵਿੱਚ,

ਮੈਨੂੰ ਚੜਦਾ ਸੀ ਚਾਅ, ਤੂੰ ਉਡੀਕਦੀ ਸੀ ਹੁੰਦੀ,ਅੱਜ ਚਾਅ ਸਾਰੇ ਲਏ ਨੀ ਮੈਂ ਰੋਲ ਦਿਲ ਵਿੱਚ,

ਪਤਾ ਲੱਗੈ ਹੁਣ ਮੰਗਦੀ ਏਂ ਕਿਸੇ ਲਈ ਖੈਰਾਂ,ਸੁਣ "JASHAN "ਦਾ ਵੀ ਮੌਤ ਨਾਲ ਕਰਾਰ ਹੋ ਗਿਆ .....

ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ

ਮੈਂ ਮਿੱਟੀ ਮੇਰੀ ਜ਼ਾਤ ਵੀ ਮਿੱਟੀ ਮੇਰੇ ਗੱਲ ਮਿੱਟੀ ਦਾ ਬਾਣਾ
ਮਾਂ ਮੇਰੀ ਨੇ ਮਿੱਟੀ ਜੰਮੀ ਮੇਰਾ ਬਾਪ ਮਿੱਟੀ ਖਾਣਾ,
ਮਿੱਟੀ ਜੰਮੀ ਖੁਸ਼ੀ ਮਨਾਈ ਮੇਰਾ ਨਾਂ ਰੱਖਿਆ ਮਰਜਾਣਾ,
ਜਦ ਮਿੱਟੀ ਨੇ ਮਿੱਟੀ ਨੇ ਛੱਡੀ ਸਾਡੇ ਢੁੱਕ ਢੁੱਕ ਪੈਣ ਮਕਾਣਾ,
ਨੀ ਮਿੱਟੀਏ ਹਵਾ ਲੱਗਿਆਂ ਉੱਡ ਜਾਣਾ............
ਉਹਦੇ ਦਰ ਤੇ ਸਿਰ ਝੁਕਾਉਨ ਦਾ ਮਜ਼ਾ ਕੁੱਛ ਹੋਰ ਹੈ..
ਚੋਟ ਖਾ ਕੇ ਮੁਸ਼ਕਰਾਨ ਦਾ ਮਜ਼ਾ ਕੁੱਛ ਹੋਰ ਹੈ..
ਭਾਰ ਦਿਲ ਦਾ ਹੌਲਾ ਕਰਨ ਲਈ ਰੋਏ ਸੀ ਬੜਾ..
ਪਰ ਪਲਕਾਂ ਵਿੱਚ ਅੱਥਰੂ ਲੁਕਾਵਨ ਦਾ ਮਜ਼ਾ ਕੁਛ ਹੋਰ ਹੈ..
ਰੱਬ ਨੂੰ ਕਰ ਲੈਣਾ ਰਾਜ਼ੀ.. ਏਹ ਤਾਂ ਕੋਈ ਮੁਸ਼ਕਿਲ ਨਹੀ..
ਪਰ ਸੱਜਣ ਰੁੱਸਿਆ ਮਨਾਉਣ ਦਾ ਮਜ਼ਾ ਕੁਛ ਹੋਰ ਹੈ..
ਦੁਨੀਆਂ ਨੂੰ ਖੁਸ਼ ਕਰਨ ਲਈ ਤਾਂ ਗਾਏ ਨੇ ਕਈ ਗੀਤ ਪਰ..
ਦਿਲ ਚੋਂ ਨਿਕਲੇ ਗੀਤ ਗਾਉਣ ਦਾ ਮਜ਼ਾ ਕੁਛ ਹੋਰ ਹੈ..
ਬੈਠ ਕੇ ਕੰਢੇ ਤੇ ਲਹਿਰਾਂ ਗਿਨਣ ਵਾਲੇ ਦੋਸਤੋ..
ਇਸ ਨਦੀ ਤੋਂ ਤਰ ਕੇ ਪਾਰ ਜਾਣ ਦਾ ਮਜ਼ਾ ਕੁਛ ਹੋਰ ਹੈ..
ਬਾਲ ਤਾਂ ਲੈਂਦਾ ਹਾਂ ਮੈਂ ਅਕਸਰ ਉਸ ਦੀ ਯਾਦ ਦਾ ਦੀਵਾ ਪਰ...
ਆਪਣੇ ਦਿਲ ਨੁੰ ਖੁਦ ਜਲਾਉਣ ਦਾ ਮਜ਼ਾ ਕੁਛ ਹੋਰ ਹੈ..
ਉੰਝ ਤਾਂ ਪਿਆਰ ਕੋਈ ਖੇਲ ਨਹੀ ਹੈ, ਪਰ ਜੇ ਇਹ ਖੇਲ ਹੈ ਤਾਂ ..
ਜਾਣ ਬੁੱਝ ਕੇ ਏਹ ਖੇਲ ਹਾਰ ਜਾਣ ਦਾ ਮਜ਼ਾ ਕੁਛ ਹੋਰ ਹੈ.....
ਲੇਖਾਂ ਵਿਚ ਲਿਖੀ ਤਕਦੀਰ ਧੋਖਾ ਦੇ ਗਈ,
ਸਾਨੂੰ ਵੀ ਤਾਂ ਰਾਝੇ ਵਾਲੀ ਹੀਰ ਧੋਖਾ ਦੇ ਗਈ,
ਸੋਚਿਆ ਸੀ ਹੱਥ ਕਦੇ ਲਾਉਣਾ ਨੀ ਸ਼ਰਾਬ ਨੂੰ,
ਪਰ ਏਹ ਆਉਦੇ ਜਾਦੇ ਸਾਹਾਂ ਵਾਗੂੰ ਹੱਡਾਂ ਵਿਚ ਬਹਿ ਗਈ,
ਕਰਦੀ ਹੈ ਵਫ਼ਾ ਤੇ ਦਿੰਦੀ ਹੈ ਸਹਾਰਾ,
ਸੱਚ ਕਹਿੰਦਾ ਏ " ਵਫ਼ਾ ਤਾਂ ਹੁਣ ਸ਼ਰਾਬ ਕੋਲ ਰਹਿ ਗਈ.....

www.jashanriar.blogspot.com