Monday, January 26, 2009


ਸੁਣ ਮੌਤ ਰਕਾਨ, ਲੈ ਲੀ ਬੇਸ਼ਕ ਜਾਨ,
ਮਾਣ ਜਾਂਦੇ-ਜਾਂਦੇ ਦੁਨੀਆ ਦਾ ਰਖ੍ਖ ਲੈਣ ਦੇ,
ਨੀ ਮੈੰਨੂ ਦੋ-ਚਾਰ ਕੁੜੀਆ ਤਾ ਤਕ ਲੈਣ ਦੇ.

ਦੇਖ ਪਾ ਕੇ ਚੀਟਾ ਸੂਟ ਰੇਡੀ ਬੈਠਾ ਰੰਗਰੂਟ,
ਦੇ ਲੈਣ ਦੇ ਸਲਾਮੀ, ਮਾਰ ਲੈਣ ਦੇ ਸਲੂਟ,
ਧੂੜ ਸੱਜਣਾ ਦੀ ਗਲੀ ਦੀ ਤਾ ਚੱਕ ਲੈਣ ਦੇ,
ਨੀ ਮੈੰਨੂ ਦੋ-ਚਾਰ ਕੁੜੀਆ ਤਾ ਤਕ ਲੈਣ ਦੇ.

ਸੁਣ ਮੌਤ ਰਕਾਨ, ਲੈ ਲੀ ਬੇਸ਼ਕ ਜਾਨ.

ਚੱਲੂ ਕੁੜੀਆ ਦਾ ਟੌਲਾ ਮੇਰੀ ਅਰਥੀ ਦੇ ਨਾਲ,
ਦੇਖੀ ਚਹਿਰੇ ਤੇ ਖੁਮਾਰ, ਦੇਖੀ ਜੱਟ ਦੀ ਤੂੰ ਚਾਲ,
ਨਾਂ ਜਾਂਦੇ-ਜਾਂਦੇ ਆਸ਼ਕੀ `ਚ ਖੱਟ ਜਾਂਣ ਦੇ,
ਨੀ ਮੈੰਨੂ ਦੋ-ਚਾਰ ਕੁੜੀਆ ਤਾ ਤਕ ਲੈਣ ਦੇ.
ਸੁਣ ਮੌਤ ਰਕਾਨ, ਲੈ ਲੀ ਬੇਸ਼ਕ ਜਾਨ,

ਬਾਜਾ ਜੋਰ ਦੀ ਬਜਾਕੇ,ਬਣਾਲੋ.ਕੋਈ ਇਸ਼ੂ
ਅੱਜ ਟੋਰ ਨਾਲ ਜਾਉ ਸ਼ਮਸ਼ਾਨਘਾਟ “ਵਿਸ਼ੂ”
ਕਿਥੇ ਫ਼ੂਕ ਦੂੰ ਸ਼ਰੀਰ, ਆਹਾ ਲੱਕੜਾ ਦੀ ਅੱਗ,
ਕਿਸੇ ਸੋਹਣੀ ਜੀ ਕੁੜੀ ਨੂੰ ਆਖੂ ਹਿਕ ਨਾਲ ਵੱਜ,
ਏਥੇ ਕਈਆ ਨੂੰ ਲਾਏ ਵਿਆਹ ਦੇ ਮੈ ਲਾਰੇ,
ਤੋੜੇ ਕਈਆ ਦੇ ਲਈ ਅਸਮਾਨੋ ਚੰਦ ਤਾਰੇ,
ਨੀ ਮੈ ਜੁਲਫਾ ਚ ਬਿਹ ਕੇ ਕੱਟੇ ਕਈ ਜੇਠ-ਹਾੜ,
ਤੇਰੇ ਨਰਕਾ ਚ ਹਊ ਕੀ ਮੇਲ ਦਾ ਜੂਗਾੜ
ਕੋਈ ਨਰਕਾ ਦਾ ਫੋਨ-ਫੁਨ ਦੱਸ ਲੈਣ ਦੇ,
ਨੀ ਮੈੰਨੂ ਦੋ-ਚਾਰ ਕੁੜੀਆ ਤਾ ਤਕ ਲੈਣ ਦੇ,

ਸੁਣ ਮੌਤ ਰਕਾਨ, ਲੈ ਲੀ ਬੇਸ਼ਕ ਜਾਨ,
ਮਾਣ ਜਾਂਦੇ-ਜਾਂਦੇ ਦੁਨੀਆ ਦਾ ਰਖ੍ਖ ਲੈਣ ਦੇ,
ਨੀ ਮੈੰਨੂ ਦੋ-ਚਾਰ ਕੁੜੀਆ ਤਾ ਤਕ ਲੈਣ ਦੇ,

No comments:

Post a Comment