Thursday, January 29, 2009


ਹੁਣ ਮੈਨੂੰ ਵਿਦਾ ਕਰੋ ਯਾਰੋ.......
ਕਿ ਮੈਂ ਹਸਰਤਾਂ ਦੇ ਬਾਗੀਂ ਚੰਦਨ ਦੀ ਮਹਿਕ ਨਾ ਬਣ ਸਕਿਆ..
ਮੈਨੂੰ ਮੁਆਫ ਕਰਨਾ.....
ਕਿ ਮੈਂ ਤੁਹਾਡੇ ਸੁਪਨਿਆਂ ਦੀ ਧਰਤੀ ਤੇ ਖੱਬਲ ਬਣ ਉੱਘ ਆਇਆ ।
ਬੇਸ਼ੁਮਾਰ ਤੋਹਮਤਾਂ ਨੇ, ਬੇਪਨਾਂਹ ਗੁਨਾਂਹ......
ਫੱਟ ਤਾਂ ਇਕ ਈ ਬਹੁਤ ਹੁੰਦੈ...
ਆਦਮੀ ਦੇ ਮਰਨ ਲਈ.....!!!
ਹੁਣ ਮੈਨੂੰ ਵਿਦਾ ਕਰੋ ਯਾਰੋ....

ਦਰਾਂ ਚੋਂ ਮੁੜ ਗਈ ਹੋਵੇ ਜਦ ਢਲਦੀ ਸ਼ਾਮ ਦੀ ਲੌਅ
ਤਦ ਮੈਂ ਕਿਸੇ ਲਈ ਦੀਪ ਨਾ ਬਣਿਆਂ
ਕੁਹਰਾਮ ਦੀ ਰਾਤੇ....
ਤੇ ਹਨੇਰਿਆਂ ਸੰਗ ਰਲ ਗਿਆ...
ਆਪਣਾ ਆਪਾ ਲੁਕਾਉਣ ਲਈ......!!
ਦਰਪਣ ਤਾਂ ਟੁੱਟਾਂ ਵੀ ਬਹੁਤ ਹੁੰਦੈ...
ਆਪਣੇ ਅੰਦਰ ਦੇ ਸੈਤਾਨ ਨੂੰ ਵੇਖਣ ਲਈ...
ਹੁਣ ਮੈਨੂੰ ਵਿਦਾ ਕਰੋ ਯਾਰੋ......!

ਕਿ ਜਦ ਸਮਿਆਂ ਨੇ ਮਜਲੂਮਾਂ ਖਿਲਾਫ ਫਤਵਾ ਦੇ ਦਿੱਤਾ
ਮੈਨੂੰ ਯਾਦ ਏ ਮੈਂ ਮਜਲੂਮ ਨਾ ਰਿਹਾ ...
ਮੁਨਸਫਾਂ ਸੰਗ ਰਲ ਗਿਆ.....
ਤਦ ਮੈਨੂੰ ਤੜਫਨ ਵਾਲੀ ਮੋਤ ਤੋਂ ਮੁਕਤੀ ਮਿਲ ਗਈ ....
ਪਰ ਭਟਕਣ ਤਾਂ ਇਕ ਜਨਮ ਦੀ ਵੀ ਬਹੁਤ ਹੁੰਦੀ ਏ ..
ਮੁਕਤੀ ਦੇ ਦਰ ਢੁੱਕਣ ਲਈ.....
ਹੁਣ ਮੈਨੂੰ ਵਿਦਾ ਕਰੋ ਯਾਰੋ.....!!

ਮੇਰੀ ਮਿੱਟੀ ਚ ਜਦ ਕੋਈ ਫੁੱਲ ਉਗੇਗਾ...
ਮੈਨੂੰ ਡਰ ਏ....
ਮੇਰੇ ਮੱਥੇ ਦੇ ਦਾਗ ਨਾ ਲੈ ਉਗੇ....
ਦੁਆ ਕਰਨਾ ਮੇਰੀ ਕਬਰ ਨਾ ਜੀਵੇ....
ਤੇ ਕੋਈ ਨਾ ਜਗਾਵੇ ਕਬਰ ਤੇ ਦੀਵੇ ....
ਜੁਗਨੂੰ ਜਦ ਦੇਖਦਾਂ ਤਾਂ ਸੋਚਦਾਂ ..
ਰੋਸ਼ਨੀ ਤਾਂ ਜੁਗਨੂੰ ਦੀ ਵੀ ਬਹੁਤ ਹੁੰਦੀ ਏ....
ਜਮੀਰ ਜਿੰਦਾ ਰੱਖਣ ਲਈ....

ਹੁਣ ਮੈਨੂੰ ਵਿਦਾ ਕਰੋ ਯਾਰੋ.......
ਕਿ ਮੈਂ ਹਸਰਤਾਂ ਦੇ ਬਾਗੀਂ ਚੰਦਨ ਦੀ ਮਹਿਕ ਨਾ ਬਣ ਸਕਿਆ..
ਮੈਨੂੰ ਮੁਆਫ ਕਰਨਾ.....
ਕਿ ਮੈਂ ਤੁਹਾਡੇ ਸੁਪਨਿਆਂ ਦੀ ਧਰਤੀ ਤੇ ਖੱਬਲ ਬਣ ਉੱਘ ਆਇਆ ।



www.jashanriar.blogspot.com

ਜਦੋ ਮਰਜ਼ੀ ਪੱੜ ਲਵੀਂ, ਖੁੱਲੀ ਕੀਤਾਬ ਜਿਹਾਂ ਹਾਂ ਮੈਂ
ਅਖਾਂ ਖੋਲ ਕੇ ਵੀ ਵੇਖ ਸੱਕੇ, ਅਜਿਹੇ ਖਾਬ ਜਿਹਾ ਹਾਂ ਮੈਂ ,
ਜਿੰਨਾ ਜਾਣੋਗੇ ਉੰਨਾ ਹੀ ਡੁਬੋਗੇ, ਸੱਚੀ ਚ੍ਨਾਬ ਜਿਹਾ ਹਾਂ ਮੈਂ,
ਕੋਰੇ ਕਗਜ਼ ਵਰਗਾ ਹਾਂ ਮੈਂ, ਕੋਰੇ ਹਿਸਾਬ ਜਿਹਾ ਹਾਂ ਮੈਂ,
ਜੇ ਗੱਲ ਅਦੱਬ ਦੀ ਕਰੇ ਤਾਂ ਝੁਕ੍ਦੇ ਅਦਾਬ ਜਿਹਾ ਹਾਂ ਮੈਂ,
ਜਲ੍ਦੇ ਹੋਏ ਦੀਪ ਜਿਹਾ , ਜਾਂ ਕਿਸੇ ਆਬ ਜੇਹਾ ਹਾਂ ਮੈਂ,
ਅਨਸੁਨੇ ਗੀਤ ਜਿਹਾ ਹਾਂ ਮੈਂ,ਕਿਸੇ ਦੇ ਖੋਏ ਮੀਤ ਜਿਹਾ ਹਾਂ ਮੈਂ.
ਕੁਝ ਲੋਕ ਸਾਡੇ ਨਾਂ ਤੋਂ ਖਫਾ ਨੇ
ਕੁਝ ਲੋਕ ਸਾਡੇ ਲਿਖਣੇ ਤੋਂ ਖਫਾ ਨੇ
ਪਰ ਅਜਿਹੇ ਵੀ ਕੁਝ ਸਖਸ਼ ਨੇ ਇਸ ਜੱਗ ਉੱਪਰ
ਜੋ ਸਾਡੇ ਜਿਊਂਦੇ ਰਹਿਣ ਤੋਂ ਖਫਾ ਨੇ
ਪਰ ਫੇਰ ਵੀ ਅਸਾਂ ਨਾ ਤਾਂ ਨਾਮ ਬਦਲਿਆ ਤੇ ਨਾ ਲਿਖਣਾ ਛੱਡਿਆ
ਡਰ ਇਸ ਜੱਗ ਦਾ ਮਨੋਂ ਭੁਲਾ ਕੇ ਜਾਨ ਨੂੰ ਯਾਰ ਦੇ ਹਵਾਲੇ ਕਰ ਛੱਡਿਆ
ਪਰ ''JASHAN '' ਦੇ ਯਾਰ ਵੀ ਬੇਵਫ਼ਾ ਨਿਕਲੇ
ਨਾ ਤਾਂ ਮਰਨ ਲਈ ਆਖਿਆ ਤੇ ਨਾ ਜਿਉਂਦੇ ਰਹਿਣ ਲਈ ਕੁਝ ਪੱਲੇ ਛੱਡਿਆ.......?

ਗੁਜ਼ਰਿਆ ਜੋ ਕੱਲ ਦਿਲ ਭੁੱਲ ਨਾ ਪਾਇਆ ਏ,
ਕਿਸੇ ਦੀ ਕਮੀ ਦੇ ਨਾਲ ਮਨ ਭਰ ਆਇਆ ਏ,
ਉਡ ਗਿਆ ਹਾਸਾ, ਫਿਰ ਉਦਸੀ ਛਾਅ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸ਼ਿਕਵੇ ਕਰਾ ਕਦੇ ਦਿਲ ਦੇ ਨਾਲ ਰੁੱਸੀ ਜਾਵਾਂ,
ਆਪਣੇ ਹੀ ਆਪ ਤੋਂ ਸਵਾਲ ਅੱਜ ਪੁੱਛੀ ਜਾਵਾਂ,
ਜਵਾਬ ਕੋਈ ਮਿਲਿਆ ਨਾ ਚੁੱਪ ਹੈ ਛਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਜੀਹਦੀ ਵਜਹ ਨਾਲ ਅੱਜ ਨੈਣਾਂ ਚ" ਨਮੀ ਏ,
ਉਹਨੂੰ ਕੋਈ ਥੋੜ ਨਹੀ, ਮੈਨੂੰ ਕਿਉ ਕਮੀ ਏ,
ਪੂਰੀ ਕਦੇ ਹੋਣੀ ਨਹੀ ਘਾਟ ਜੋ ਉਹ ਪਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸੋਚਾਂ ਤੇ ਖਿਆਲਾ ਵਿੱਚ ਦਿਨ ਲੰਘ ਚੱਲਿਆ,
ਜਾਣ ਲੱਗੇ ਉਸ ਨੇ ਸਲਾਮ ਵੀ ਨਾ ਘੱਲਿਆ,
ਮੁੱਕਣੀ ਨਾ ਕਦੇ ਵੀ ਉਡੀਕ ਜੋ ਉਹ ਲਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਗੁਜ਼ਰਿਆ ਜੋ ਕੱਲ ਦਿਲ ਭੁੱਲ ਨਾ ਪਾਇਆ ਏ,
ਕਿਸੇ ਦੀ ਕਮੀ ਦੇ ਨਾਲ ਮਨ ਭਰ ਆਇਆ ਏ,
ਉਡ ਗਿਆ ਹਾਸਾ, ਫਿਰ ਉਦਸੀ ਛਾਅ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸ਼ਿਕਵੇ ਕਰਾ ਕਦੇ ਦਿਲ ਦੇ ਨਾਲ ਰੁੱਸੀ ਜਾਵਾਂ,
ਆਪਣੇ ਹੀ ਆਪ ਤੋਂ ਸਵਾਲ ਅੱਜ ਪੁੱਛੀ ਜਾਵਾਂ,
ਜਵਾਬ ਕੋਈ ਮਿਲਿਆ ਨਾ ਚੁੱਪ ਹੈ ਛਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਜੀਹਦੀ ਵਜਹ ਨਾਲ ਅੱਜ ਨੈਣਾਂ ਚ" ਨਮੀ ਏ,
ਉਹਨੂੰ ਕੋਈ ਥੋੜ ਨਹੀ, ਮੈਨੂੰ ਕਿਉ ਕਮੀ ਏ,
ਪੂਰੀ ਕਦੇ ਹੋਣੀ ਨਹੀ ਘਾਟ ਜੋ ਉਹ ਪਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸੋਚਾਂ ਤੇ ਖਿਆਲਾ ਵਿੱਚ ਦਿਨ ਲੰਘ ਚੱਲਿਆ,
ਜਾਣ ਲੱਗੇ ਉਸ ਨੇ ਸਲਾਮ ਵੀ ਨਾ ਘੱਲਿਆ,
ਮੁੱਕਣੀ ਨਾ ਕਦੇ ਵੀ ਉਡੀਕ ਜੋ ਉਹ ਲਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,
ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ,
ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ
ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ
ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ |
ਨੈਣਾਂ-ਨੈਣਾਂ ਨਾਲ ਸਾਂਝੇ ਮਿੱਠੇ ਬੋਲ ਕਰ ਗਏ
ਅਸੀਂ ਨੈਣਾਂ ਵਿੱਚੋਂ ਹੰਝੂ ਫੋਲ ਫੋਲ ਮਰ ਗਏ
ਇਹਨਾਂ ਹੰਝੂਆ ਦੇ ਵਿਚ ਯਾਰਾ ਡੁੱਬੇ ਰਹਿੰਨੇ ਆਂ
ਤੂੰ ਕੀ ਜਾਣੇਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ |
ਅਸੀ ਮੁੱਕ ਚੱਲੇ ਆ ਵੇ ਤੇਰਾ ਰਾਹ ਵੇਖਦੇ
ਇੱਕ ਵਾਰ ਆ ਜਾ ਆ ਕੇ ਇੰਤਜਾਰ ਮੇਟਦੇ
ਏਤੋਂ ਵੱਧ ਨਾ ਵੇ ਅਸੀ ਤੈਨੂੰ ਕੁਝ ਕਹਿੰਨੇ ਆਂ
ਤੂੰ ਕੀ ਜਾਣੇਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ |
ਤੇਰਾ 'JASHAN' ਹੁਣ ਤੇਰੇ ਬਾਝੋਂ ਗੀਤ ਲਿਖਦਾ
ਬਸ ਤੇਰੀਆਂ ਹੀ ਯਾਦਾਂ ਨੂੰ ਉਹ ਮੀਤ ਲਿਖਦਾ
ਇਹਨਾਂ ਗੀਤਾਂ ਲਈ ਸੀਨੇ ਉਤੇ ਕੀ-ਕੀ ਸਹਿਨੇ ਆਂ
ਤੁੰ ਕੀ ਜਾਣੇਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ |

ਕਈਆ ਦੇ ਬੁਲਾਂ ਤੇ ਖੁਦ ਨੂੰ ਬੇਈਮਾਨ ਪਾਉਣਾ,
ਤੇ ਕਈਆ ਦੇ ਬੁਲਾਂ ਤੇ ਆਪਣਾ ਸਨਮਾਨ ਪਾਉਣਾ,
ਕਈ ਮੈਨੂੰ ਹੀਰਾ ਸਮਝ ਕੇ ਪਲਕਾ ਤੇ ਚੱਕੀ ਫਿਰਦੇ,
ਕਈਆ ਲਈ ਮੈ ਕੇਵਲ ਕੋਲੇ ਦੀ ਖਾਨ ਪਾਉਣਾ,
ਬੀਤ ਚੁੱਕੇ ਸਮਿਆ ਦਾ ਚੇਤਾ ਜਦੋ ਆਓੁਦਾ ਕਦੇ,
ਓਦੋ ਕਦੇ ਮੈ ਖੁਦ ਨੂੰ ਬਡਾ ਹੀ ਪਰੇਸ਼ਾਨ ਪਾਉਣਾ,
ਮੈਨੁੰ ਸਿਰਫ ਲਫਜ਼ ਚੰਗੇ ਲਗਦੇ ਨੇ ਤੇ ਲਫਜ਼ ਕੱਠੇ ਕਰਦਾ ਹਾਂ,
ਮੈਂ " ਚੰਦਰਾ " ਸਿਰਫ ਲਫਜ਼ ਚ ਜਾਨ ਪਾਉਣਾ,


ਦੁਨੀਆਂ ਕੋਲੋਂ ਆਪਣਾ ਆਪ ਛੁਪਾ ਕੇ ਤੁਰਦੇ ਹਾਂ,
ਫੱਟ ਜਿਗਰ ਦੇ ਹਾਸਿਆਂ ਹੇਠ ਦਬਾ ਕੇ ਤੁਰਦੇ ਹਾਂ,
ਸਮਝ ਨਾ ਲੈਣ ਕਿ ਅਸੀਂ ਬਾਜ਼ੀ ਹਾਰ ਗਏ,
ਏਸੇ ਲਈ ਨੈਣਾਂ ਚ' ਨੀਰ ਸੁਕਾ ਕੇ ਤੁਰਦੇ ਹਾਂ'
ਦਿਨ ਵੇਲੇ ਨਾ ਨਿਕਲਿਓ ਏਹ ਦੁਨੀਆਂ ਵੇਖ ਲਊ,
ਏਸੇ ਲਈ ਦਿਲ ਚ' ਉਠਦੇ ਹਉਕਿਆਂ ਨੂੰ ਸਮਝਾ ਕੇ ਤੁਰਦੇ ਹਾਂ..
ਸਾਡੀ ਜ਼ਿਦੰਗੀ ਚ ਕਿਉਂ ਆਉਂਦੀ ਕੋਈ ਬਹਾਰ ਨਹੀਂ.......
ਕਿਉਂ ਸਾਡੀ ਕਿਸਮਤ ਚ ਮਨ ਚਾਹਿਆ ਪਿਆਰ ਨਹੀਂ........
ਕਿਉਂ ਕੱਲਾ ਹੀ ਘੁਮੱਦਾ ਰਹਿਨਾ ਹਾਂ ਜਿੰਦਗੀ ਦੀਆਂ ਰਾਹਾਂ ਚ.......
ਕਿਉਂ ਸਾਡੀ ਕਿਸਮਤ ਚ ਲਿਖਿਆ ਸਾਡਾ ਯਾਰ ਨਹੀਂ....
ਹਰ ਵੇਲੇ ਤਕਦਾ ਰਹਿਨਾ ਆ ਹੱਥੇਲਿਆਂ ਅਪਣਿਆਂ ਨੂੰ...........
ਕਿਉਂ ਸਾਡੇ ਨਸੀਬਾਂ ਚ ਲਿਖੀ ਕੋਈ ਬਹਾਰ ਨਹੀਂ
ਮਜਬੂਰ ਹੋ ਜਾਨਾ ਆ ਕਿਉਂ ਦਿਲ ਦੇ ਹੱਥੋਂ ਮੈਂ
ਕਿਉਂ ਸਾਡੀ ਕਿਸਮਤ ਚ ਲਿਖਿਆ ਕੋਈ ਸ਼ਿੰਗਾਰ ਨਹੀਂ
ਹਰ ਵੇਲੇ ਬੇਚੈਨ ਰਹਿੰਦਾ ਦਿਲ ਉਹਦੇ ਵਿਯੋਗ ਚ
ਕਿਉਂ ਆਉਂਦਾ ਨਹੀਂ ਸਾਡੇ ਦਿਲ ਨੂੰ ਇੱਕ ਪਲ ਵੀ ਕਰਾਰ ਨਹੀਂ
ਲੱਖਾਂ ਦੀਵਾਨੇ ਨੇ ਸਾਡੇ ਇਸ ਦੁਨੀਆ ਚ...
ਫਿਰ ਵੀ ਕਹਿੰਨੇ ਹਾਂ ਤੇਰੇ ਸਿਵਾ ਮੇਰਾ ਕਿਸੇ ਹੋਰ ਨਾਲ
ਕੋਈ ਸਰੋਕਾਰ ਨਹੀਂ.........
ਇਨਾਂ ਪਿਆਰ ਕਰਦਾ ਹਾਂ ਉਹਨੂੰ ਮੈਂ....
ਪਰ ਫਿਰ ਵੀ ਕਿਉਂ ਉਸਦਾ ਦਿਲ ਮੇਰੇ ਲਈ ਬੇਕਰਾਰ ਨਹੀਂ........
ਥੱਕ ਗਿਆ ਹਾਂ ਰੱਬ ਕੋਲੋਂ ਕਮਲਾ ਮੰਗ੨ ਦੁਆਵਾਂ
ਕਿਉਂ ਰੱਬ ਨੇ ਵੀ ਸੁਨੀ ਸਾਡੀ ਫਰਿਆਦ ਨਹੀਂ!!!)

ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,

ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,

ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,

ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾ

ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ..
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..
ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ....

ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ..
ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ....
ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??..
ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ....
ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ..
ਸ਼ਾਇਦ ਰਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ....
ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ..
ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ....
ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ..
ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ....
ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’..
ਇਸੇ ਲਈ "JASHAN" ਤੋਂ ਮਰਿਆ ਨਾਂ ਗਿਆ....

ਆ ਗਏ ਪਰਦੇਸ ਭਾਵੇਂ ਛੱਡ ਆਏ ਦੇਸ ਭਾਵੇਂ,
ਫ਼ਿਰ ਵੀ ਓਹ ਵਤਨ ਪਿਆਰਾ ਯਾਦ ਰੱਖਿਓ
ਜੇਹ੍ੜਾ-ਜੇਹ੍ੜਾ ਯਾਰ ਬੇਲੀ ਦੁੱਖ ਸੁੱਖ ਫ਼ੋਲਦਾ ਸੀ
ਕੱਲਾ-ਕੱਲਾ ਸੱਜਣ ਪਿਆਰਾ ਯਾਦ ਰੱਖਿਓ
ਘੇੜ-ਘੇੜ ਛੱਲੀਆਂ ਭੁਨਾਣੇ ਦਾਣੇ ਭੱਠੀ ਉਤੋਂ
ਕੱਠੇ ਦਾਣੇ ਚੱਬੇ ਸੀ ਓਹ ਨਜ਼ਾਰਾ ਯਾਦ ਰੱਖਿਓ
ਓਹ ਭੁੱਲ ਜਾਵੇ ਦੁਨੀਆ ਦਾ ਹਰ ਸੋਹਣਾ ਸ਼ਹਿਰ
ਪਰ ਪਿੰਡ ਵਾਲਾ ਓਹ ਚੁਬਾਰਾ ਯਾਦ ਰੱਖਿਓ
ਸੱਜ੍ਣੋ ਪਿਆਰਿਓ ਓਏ ਜਾਨ ਦੇ ਸਹਾਰਿਓ ਓਏ
ਪਿਆਰ ਦੀ ਨਾ ਘਾਟ ਰਹੇ ਸਦਾ ਮਜਿਫ਼ਲਾਂ ਅਬਾਦ ਰੱਖੋ
ਮੋੜ ਤੇ ਚੁਬਾਰਾ ਯਾਰ ਦਾ ਬੱਸ ਏਨੀ ਗੱਲ ਯਾਦ ਰੱਖੋ..

ਗੱਲ ਸੁਣੀ ਵੇ ਰਾਹੀਆ! ਇੱਕ ਗੱਲ ਸੁਣ ਕੇ ਜਾਵੀਂ!!
ਮਿਲੇ ਜੇ ਮੇਰਾ ਬਾਪ, ਤਾਂ ਗੱਜ ਕੇ 'ਫ਼ਤਹਿ' ਬੁਲਾਵੀਂ
ਪੈਂਦੇ ਰਹਿੰਦੇ ਪਿੰਡ ਮੇਰੇ ਦੇ ਝਾਉਲੇ ਮੈਨੂੰ
ਮਨ ਵਿਚ ਬੜਾ ਵੈਰਾਗ, ਦਿਲਾਂ ਦੀ ਦੱਸਾਂ ਤੈਨੂੰ
ਨਗਰ ਮੇਰੇ ਦਾ ਮਿਲੇ ਜੇ ਬੰਦਾ, ਹੱਥ ਮਿਲਾਵੀਂ
ਦੇਖੀਂ ਕਿਤੇ ਨਾ ਦੇਖ ਕੇ, ਪਾਸਾ ਵੱਟ ਜਾਵੀਂ
ਪਿੰਡ ਮੇਰੇ ਦਾ ਹਰ ਬੰਦਾ ਲੱਗੇ ਫ਼ੱਕਰ ਵਰਗਾ
ਜਿੱਥੇ ਮਿਲਦਾ, ਰਹਿੰਦਾ ਹਾਂ ਮੈਂ ਸਜ਼ਦੇ ਕਰਦਾ
ਪਿੰਡ ਮੇਰੇ ਦੀ ਹਰ ਔਰਤ ਮਾਈ-ਭਾਗੋ ਵਰਗੀ
ਰੁੱਖੀ-ਮਿੱਸੀ ਖਾ ਕੇ ਸ਼ੁਕਰ ਵੀ ਰੱਬ ਦਾ ਕਰਦੀ
ਬੰਦੇ ਮੇਰੇ ਪਿੰਡ ਦੇ ਰੱਬ ਦੀ ਰਜ਼ਾ 'ਚ ਰਹਿੰਦੇ
'ਕਾਲੇ ਦਿਨ' ਵੀ ਕੱਟੇ ਫਿਰ ਵੀ ਰਲ਼-ਮਿਲ਼ ਬਹਿੰਦੇ
ਪਿੰਡ ਮੇਰੇ ਦੇ ਲੋਕ ਬੜੇ ਨੇ ਭੋਲ਼ੇ-ਭਾਲ਼ੇ
ਰਹਿਣ ਰਹਿਮਤਾਂ ਬਖ਼ਸ਼ਦੇ ਉਹ ਕਰਮਾਂ ਵਾਲ਼ੇ
ਹੱਸਦੇ ਖੇਡਦੇ ਰਹਿਣ ਸਦਾ ਉਹ ਜਿਉਂਦੇ ਵਸਦੇ
ਰੱਬੀ ਰਹਿਮਤ ਝਰਦੀ ਰਹੇ ਮੇਰੇ ਪਿੰਡ ਦੇ ਰਸਤੇ
ਪਿੰਡ ਮੇਰਾ, ਮੇਰੇ ਵੀਰਾ ਦਿਲ 'ਤੇ ਚੜ੍ਹਿਆ ਰਹਿੰਦਾ
ਇਹਦੇ ਵਿਚ ਦੀ ਹੀ ਹਾਂ ਮੈਂ, ਪੂਰਾ ਸਾਹ ਲੈਂਦਾ
ਪਿੰਡ ਮੇਰੇ ਨੂੰ ਆਖੀਂ, ਮੈਂ ਸੁੱਖ ਮੰਗਦਾ ਤੇਰੀ
ਰਹਿਣ ਬਲਾਵਾਂ ਦੂਰ ਤੈਥੋਂ ਇਹ ਬੰਦਗੀ ਮੇਰੀ
ਮਿਲੇ ਜੇ ਮੇਰੀ ਮਾਂ, ਉਹਦੇ ਪੈਰੀਂ ਹੱਥ ਲਾਈਂ
ਜੱਗ ਦਿਖਾਇਆ ਜਿਸ ਨੇ, ਰਾਜ਼ੀ ਰੱਖੇ ਸਾਈਂ.......


ਹੱਥ ਦੇਵੀਂ ਵੇ ਸੱਜਣਾ ਸੋਚ਼ ਕੇ.......
ਕਿਤੇ ਬਚਪਣਾ ਨਾ ਕਰ ਦੇਵੀਂ.......੧

ਜਦੋਂ ਸਾਥ ਨਿਭਾਓਣ ਦੀ ਵਾਰੀ ਆਈ .....
ਮੈਨੂੰ ਸ਼ਰਮਸ਼ਾਰ ਨਾ ਕਰ ਜਾਵੀਂ...........੨

ਪਿਆਰ ਦੇ ਸਬਜ਼ਬਾਗਾਂ ਦੇ ਫੁੱਲ ਤਾਂ ਬਹੁਤੇ ਸੋਹਣੇ ਨੇ.....
ਦੁਨਿਆ ਤੇ ਤਾਨੇ ਕੰਢਿਆਂ ਤੋਂ ਮੁੱਖ ਨਾ "ਤੂੰ "ਮੋੜ ਜਾਵੀਂ........

ਦੇਵਾਂਗਾ ਤੇਰੀ ਪੈਰੀ ਤਲੀਆਂ ਅਪਣੀਆਂ.....
ਪਰ ਰਾਹ ਕੰਢਿਆਂ ਤੇ ਤੁਰਨੋਂ ਇਨਕਾਰ ਨਾ ਕੀਤੇ ਕਰ ਜਾਵੀਂ......

ਮੰਗਦਾ ਹਾਂ 'ਪਿਆਰ' ਤੇ 'ਵਿਸ਼ਵਾਸ਼ ' ਦੀਆਂ ਸੋਗਾਤਾਂ ਦੋ....
ਓਹਦੇ ਬਦਲੇ ਜਿੰਦਗੀ ਸਾਰੀ ਤੇਰੇ ਨਾਂ ਲਵਾਦੂੰਗਾ....
ਪਰ "ਪਿਆਰ" ਮੇਰੇ ਦਾ 'ਕਾਸਾ' ਦਰੋਂ ਅਪਣੇ ....
ਕੀਤੇ ਖਾਲੀ ਨਾ 'ਤੂੰ' ਮੋੜ ਦੇਵੀਂ......
"JASHAN" ਨੂੰ ਖਾਲੀ ਨਾ 'ਤੂੰ' ਮੋੜ ਦੇਵੀਂ...

ਕਦੇ ਦਿਲ ਕਰਦਾ ਹੈ ਸੂਰਜ ਬਣ ਜਾਵਾਂ,
ਨਿੱਤ ਉੱਘਾਂ ਨਵਾਂ ਸਵੇਰਾ ਲੈ ਕੇ,
ਫਿਰ ਸੋਚਦਾ ਹਾਂ ਪੰਛੀ ਬਣ ਜਾਵਾਂ,
ਅਸਮਾਨੀ ਉੱਡਾਂ,ਬਹਿ ਕੇ ਰੁੱਖ ਤੇ,
ਗੀਤ ਮੁਹਬੱਤਾਂ ਦੇ ਗਾਵਾਂ,
ਫਿਰ ਸੋਚਦਾ ਹਾਂ ਰੁੱਖ ਹੀ ਕਿਉਂ ਨਾ ਬਣ ਜਾਵਾਂ,
ਰਾਹਗੀਰ ਬੈਠਣ ਛਾਵੇਂ,ਸੁੱਖ ਦਾ ਸਾਹ ਦਿਲਾਵਾਂ,
ਪਰ ਫਿਰ ਸੋਚਿਆ ਕਿਉਂ ਨਾ ਇਨਸਾਨ ਬਣ ਜਾਵਾਂ,
ਦੁਖੀਆਂ ਦੇ ਦਰਦ ਵੰਡਾਵਾ,ਰੋਂਦਿਆਂ ਨੂੰ ਹਸਾਵਾਂ...


www.jashanriar.blogspot.com

ਵਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,

ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ,

ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ,

ਜੇ ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ ?

ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ

ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ

ਤਦ ਤੂੰ ਮੰਗੈ ਦਿਲ ਸਾਡਾ

ਪਰ ਤੇਰੇ ਕਦਮਾ ਚ' "JASHAN" ਦੀ ਲਾਸ਼ ਹੋਵੇ...

ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ.
ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ,
ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ.
ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ.
ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ,
ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ.
ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ,
ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ.
ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ,
ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ ਤੋਂ ਦੂਰ ਹੋਂਵਾਗਾ...

ਦੁਖੜੇ ਯਾਰ ਬਣਾ ਸਾਡੇ,
ਬੇਵਫਾ ਬਣ ਕੇ ਤੁਰ ਗਏ ਨੇ।
ਵਫਾ ਨਾ ਕਰ ਸਕੇ ਹਾਸੇ,
ਖੌਰੇ ਕਿਹੜੇ ਵਹਿਣੀ ਰੁੜ ਗਏ ਨੇ।
ਚੰਨ ਜਿਹੀਆਂ ਸ਼ਕਲਾਂ ਵਾਲਿਆਂ ਦੇ,
ਦਿਲ ਨੇ ਕਾਲੀ ਰਾਤ ਜਿਹੇ।
ਇਹੋ ਜਿਹੀਆਂ ਕਰਦੇ ਨੇ ਗਲਾਂ,
ਜੋ ਅੰਬਰੀ ਤਾਰੇ ਜੁੜ ਗਏ ਨੇ।
ਹਿਜ਼ਰ ਦਾ ਲੰਬਾ ਪੈਂਡਾ ਏ,
ਤੁਰ ਤੁਰ ਅਜੇ ਨਹੀ ਥਕਿਆ।
ਚਾਹੇ ਮੈਂ ਰੋਣਾ ਹੋਰ,
ਕਰੇ ਕੀ ਹੰਝੂ ਥੁੜ ਗਏ ਨੇ।

ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ,

ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ......

ਖਾਮੋਸ਼ ਕਾਰਡ,ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ,ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ,

ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ,ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ,

ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ,ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ.....

ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ,ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ,

ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ,ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ,

ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ,ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ.....

ਅਕਸਰ ਪੈ ਜਾਂਦਾ ਭੁਲੇਖਾ ਤੇਰੀ ' ਹੈਲੋ ' ਕਹੀ ਦਾ,ਨਾਲ ਗੂੰਜਦੇ ਪੁਰਾਣੇ ਤੇਰੇ ਬੋਲ ਦਿਲ ਵਿੱਚ,

ਮੈਨੂੰ ਚੜਦਾ ਸੀ ਚਾਅ, ਤੂੰ ਉਡੀਕਦੀ ਸੀ ਹੁੰਦੀ,ਅੱਜ ਚਾਅ ਸਾਰੇ ਲਏ ਨੀ ਮੈਂ ਰੋਲ ਦਿਲ ਵਿੱਚ,

ਪਤਾ ਲੱਗੈ ਹੁਣ ਮੰਗਦੀ ਏਂ ਕਿਸੇ ਲਈ ਖੈਰਾਂ,ਸੁਣ "JASHAN "ਦਾ ਵੀ ਮੌਤ ਨਾਲ ਕਰਾਰ ਹੋ ਗਿਆ .....

ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ

ਮੈਂ ਮਿੱਟੀ ਮੇਰੀ ਜ਼ਾਤ ਵੀ ਮਿੱਟੀ ਮੇਰੇ ਗੱਲ ਮਿੱਟੀ ਦਾ ਬਾਣਾ
ਮਾਂ ਮੇਰੀ ਨੇ ਮਿੱਟੀ ਜੰਮੀ ਮੇਰਾ ਬਾਪ ਮਿੱਟੀ ਖਾਣਾ,
ਮਿੱਟੀ ਜੰਮੀ ਖੁਸ਼ੀ ਮਨਾਈ ਮੇਰਾ ਨਾਂ ਰੱਖਿਆ ਮਰਜਾਣਾ,
ਜਦ ਮਿੱਟੀ ਨੇ ਮਿੱਟੀ ਨੇ ਛੱਡੀ ਸਾਡੇ ਢੁੱਕ ਢੁੱਕ ਪੈਣ ਮਕਾਣਾ,
ਨੀ ਮਿੱਟੀਏ ਹਵਾ ਲੱਗਿਆਂ ਉੱਡ ਜਾਣਾ............
ਉਹਦੇ ਦਰ ਤੇ ਸਿਰ ਝੁਕਾਉਨ ਦਾ ਮਜ਼ਾ ਕੁੱਛ ਹੋਰ ਹੈ..
ਚੋਟ ਖਾ ਕੇ ਮੁਸ਼ਕਰਾਨ ਦਾ ਮਜ਼ਾ ਕੁੱਛ ਹੋਰ ਹੈ..
ਭਾਰ ਦਿਲ ਦਾ ਹੌਲਾ ਕਰਨ ਲਈ ਰੋਏ ਸੀ ਬੜਾ..
ਪਰ ਪਲਕਾਂ ਵਿੱਚ ਅੱਥਰੂ ਲੁਕਾਵਨ ਦਾ ਮਜ਼ਾ ਕੁਛ ਹੋਰ ਹੈ..
ਰੱਬ ਨੂੰ ਕਰ ਲੈਣਾ ਰਾਜ਼ੀ.. ਏਹ ਤਾਂ ਕੋਈ ਮੁਸ਼ਕਿਲ ਨਹੀ..
ਪਰ ਸੱਜਣ ਰੁੱਸਿਆ ਮਨਾਉਣ ਦਾ ਮਜ਼ਾ ਕੁਛ ਹੋਰ ਹੈ..
ਦੁਨੀਆਂ ਨੂੰ ਖੁਸ਼ ਕਰਨ ਲਈ ਤਾਂ ਗਾਏ ਨੇ ਕਈ ਗੀਤ ਪਰ..
ਦਿਲ ਚੋਂ ਨਿਕਲੇ ਗੀਤ ਗਾਉਣ ਦਾ ਮਜ਼ਾ ਕੁਛ ਹੋਰ ਹੈ..
ਬੈਠ ਕੇ ਕੰਢੇ ਤੇ ਲਹਿਰਾਂ ਗਿਨਣ ਵਾਲੇ ਦੋਸਤੋ..
ਇਸ ਨਦੀ ਤੋਂ ਤਰ ਕੇ ਪਾਰ ਜਾਣ ਦਾ ਮਜ਼ਾ ਕੁਛ ਹੋਰ ਹੈ..
ਬਾਲ ਤਾਂ ਲੈਂਦਾ ਹਾਂ ਮੈਂ ਅਕਸਰ ਉਸ ਦੀ ਯਾਦ ਦਾ ਦੀਵਾ ਪਰ...
ਆਪਣੇ ਦਿਲ ਨੁੰ ਖੁਦ ਜਲਾਉਣ ਦਾ ਮਜ਼ਾ ਕੁਛ ਹੋਰ ਹੈ..
ਉੰਝ ਤਾਂ ਪਿਆਰ ਕੋਈ ਖੇਲ ਨਹੀ ਹੈ, ਪਰ ਜੇ ਇਹ ਖੇਲ ਹੈ ਤਾਂ ..
ਜਾਣ ਬੁੱਝ ਕੇ ਏਹ ਖੇਲ ਹਾਰ ਜਾਣ ਦਾ ਮਜ਼ਾ ਕੁਛ ਹੋਰ ਹੈ.....
ਲੇਖਾਂ ਵਿਚ ਲਿਖੀ ਤਕਦੀਰ ਧੋਖਾ ਦੇ ਗਈ,
ਸਾਨੂੰ ਵੀ ਤਾਂ ਰਾਝੇ ਵਾਲੀ ਹੀਰ ਧੋਖਾ ਦੇ ਗਈ,
ਸੋਚਿਆ ਸੀ ਹੱਥ ਕਦੇ ਲਾਉਣਾ ਨੀ ਸ਼ਰਾਬ ਨੂੰ,
ਪਰ ਏਹ ਆਉਦੇ ਜਾਦੇ ਸਾਹਾਂ ਵਾਗੂੰ ਹੱਡਾਂ ਵਿਚ ਬਹਿ ਗਈ,
ਕਰਦੀ ਹੈ ਵਫ਼ਾ ਤੇ ਦਿੰਦੀ ਹੈ ਸਹਾਰਾ,
ਸੱਚ ਕਹਿੰਦਾ ਏ " ਵਫ਼ਾ ਤਾਂ ਹੁਣ ਸ਼ਰਾਬ ਕੋਲ ਰਹਿ ਗਈ.....

www.jashanriar.blogspot.com

Wednesday, January 28, 2009

ਕਾਸ਼ ਮੈਂ ਚਨੰ ਹੁੰਦਾ..
ਰਾਤੀ ਸੋਣ ਤੋਂ ਪਹਿਲਾ,
ਮੈਨੂਂ ਵੇਖਣ ਦਾ ਤੇਰਾ ਮਨ ਹੂੰਦਾ
ਬਦਲਾ ਵਿਚ ਮੈਂ ਲੁਕਦਾ ਛਿਪਦਾ
ਆਸਮਾਨ'ਚ ਕਿਤੇ ਖੋ ਜਾਦਾਂ
ਵੇਲਾ ਹੂੰਦਾ ਤੇਰੇ ਉਠਣ ਦਾ
ਤੇਰੇ ਉਠਣ ਤੋਂ ਪਹਿਲਾ ਮੈ ਸੋਂ ਜਾਦਾਂ
ਕਰਦੀ ਉਡੀਕ ਤੂੰ ਖੜਕੇ ਬਨੇਰੇ ਤੇ
ਕਿਨੇ ਹੀ ਸਵਾਲ ਹੂੰਦੇ ਤੇਰੇ ਚੇਹਰੇ ਤੇ
ਕਦੇ ਪੂਰਾ ਕਦੇ ਅਧੂਰਾ ਬਣਕੇ ਖੜ ਜਾਦਾਂ
ਕਦੇ ਨਾ ਨਿਕਲਨ ਦੀ ਜ਼ਿਦ ਤੇ ਅੜ ਜਾਦਾਂ
ਤੂੰ ਭਾਵੇਂ ਕਿਸੇ ਹੋਰ ਦੀ ਹੋ ਜਾਦੀਂ..
ਮੈ ਤੈਥੋ ਬਿਨਾ ਵੀ ਰਹਿ ਜਾਦਾਂ
ਸਾਲ ਵਿਚ ਇਕ ਵਾਰ ਤੂੰ ਕਰੇਗੀਂ ਮੇਰਾ ਇੰਤਜ਼ਾਰ
ਬਸ ਇਹ ਸੋਚ ਕੇ ''JASHAN'' ਹਰ ਦੂਖ
ਹਸਦੇ ਹਸਦੇ ਸਹਿ ਜਾਦਾਂ......

ਮੈਂ ਆਪਣੀ ਟੁੱਟੀ ਕਲਮ ਨਾਲ ਲਿੱਖਦਾ ਰਵਾਂ ਸ਼ੇਅਰ,
ਕੁੱਝ ਮੀੱਲੀ ਬਦਨਾਮੀ ਏ ,
ਤੇ ਕੁੱਝ ਦਿਲ ਤੇ ਲਗੀ ਸਟ ਬਾਰੇ ਲਿੱਖਦਾ,
ਕੁੱਝ ਯਾਰਾਂ ਤੋਂ ਮਿਲੇ ਧੋਖੇ ਨੇ,
ਤੇ ਕੁੱਝ ਦਗੇਬਾਜ ਮੁਟਿਆਰਾਂ ਬਾਰੇ ਲਿਖਦਾ,
ਕੁੱਝ ਆਪਣੀ ਜਿਂਦਗੀ ਚ ਵੇਖੇ ਦੁਖਾਂ ਬਾਰੇ ਲਿਖਦਾ,
ਕਿਸੇ ਨੂੰ ਮੈਨੂੰ ਪਰਖਣ ਦੀ ਲੋੜ ਨੀ ਯਾਰੋ,
"JASHAN"ਜੋ ਬਾਰੋਂ ਆ ਉਹਈੳ ਅੰਦਰੋਂ ਦਿਸਦਾ....

ਲੇਖਾਂ ਵਿਚ ਲਿਖੀ ਤਕਦੀਰ ਧੋਖਾ ਦੇ ਗਈ,
ਸਾਨੂੰ ਵੀ ਤਾਂ ਰਾਝੇ ਵਾਲੀ ਹੀਰ ਧੋਖਾ ਦੇ ਗਈ,
ਸੋਚਿਆ ਸੀ ਹੱਥ ਕਦੇ ਲਾਉਣਾ ਨੀ ਸ਼ਰਾਬ ਨੂੰ,
ਪਰ ਏਹ ਆਉਦੇ ਜਾਦੇ ਸਾਹਾਂ ਵਾਗੂੰ ਹੱਡਾਂ ਵਿਚ ਬਹਿ ਗਈ,
ਕਰਦੀ ਹੈ ਵਫ਼ਾ ਤੇ ਦਿੰਦੀ ਹੈ ਸਹਾਰਾ,
ਸੱਚ ਕਹਿੰਦਾ ਏ " ਵਫ਼ਾ ਤਾਂ ਹੁਣ ਸ਼ਰਾਬ ਕੋਲ ਰਹਿ ਗਈ.....

ਦਿਲ ਦਾ ਨਹੀਂ ਮਾੜਾ
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ..
ਦੱਸ ਕਿਦਾਂ ਤੇਰਾ ਦੀਦਾਰ ਕਰਦੇ..
ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ..
ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ..
ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ..
ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..
ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ..
ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ..
ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ...
ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਤੈਨੂੰ ਦਿੱਤੇ ਸੀ ਜੋ ਖੱਤ ਭਾਂਵੇ ਪਾੜ ਦਿੱਤੇ ਹੋਣੇ,
ਜਿਹੜੇ ਦਿੱਤੇ ਸੀ ਤੋਹਫੇ, ਉਹ ਵੀ ਹਾੜ ਦਿੱਤੇ ਹੋਣੇ,
ਪਰ ਉਹਨਾਂ ਯਾਦਾਂ ਦੀ ਅੱਗ 'ਚ ਤੂੰ ਵੀ ਸੜਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜਿਥੇ ਬੈਠਕੇ ਇਕਠੇ ਕਦੇ ਹੱਸਦੇ ਸੀ ਹੁੰਦੇ,
ਇਕ ਦੂਜੇ ਤਾਂਈ ਹੀਰ ਰਾਂਝਾ ਦੱਸਦੇ ਸੀ ਹੁੰਦੇ,
ਹੁਣ ਉਹਨਾਂ ਰਾਹਵਾਂ ਤੇ ਕਿੰਝ ਪੈਰ ਧਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜੇ ਨੀ ਕੀਤੀ ਬੇਵਫਾਈ, ਤੈਥੋਂ ਵਫਾ ਵੀ ਨਾ ਹੋਈ,
ਜੀਹਦੀ ਐਡੀ ਸੀ ਸਜ਼ਾ, ਸਾਥੋਂ ਖਤਾ ਵੀ ਨਾ ਹੋਈ,
ਹੁਣ ਮੇਰੇ ਵਾਂਗੂੰ ਤੁੰ ਵੀ ਨਿਤ ਮਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ,
ਮੈਂ ਮਸੀਹਾ ਵੇਖਿਆ ਬੀਮਾਰ ਤੇਰੇ ਸ਼ਹਿਰ ਦਾ,
ਇਹ ਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ,
ਕਿੳ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ,
ਸ਼ਹਿਰ ਤੇਰੇ ਕਦਰ ਨਹੀਂ ਲ਼ੋਕਾਂ ਨੂੰ ਸੁੱਚੇ ਪਿਆਰ ਦੀ,
ਰਾਤ ਨੂੰ ਖੁਲ੍ਹਦਾ ਹੈ ਹਰ ਬਾਜ਼ਾਰ ਤੇਰੇ ਸ਼ਹਿਰ ਦਾ,
ਫੇਰ ਮੰਜਿਲ ਵਾਸਤੇ ਇਕ ਪੈਰ ਨ ਪੁਟਿਆ ਗਿਆ,
ਇਸ ਤਰਾਂ ਕੁਝ ਚੁਭਿਆ ਕੋਈ ਖਾਰ ਤੇਰੇ ਸ਼ਹਿਰ ਦਾ,
ਜਿਥੇ ਮੋਇਆਂ ਬਾਅਦ ਵੀ ਕਫਨ ਨਹੀ ਹੋਇਆ ਨਸੀਬ,
ਕੌਣ ਪਾਗਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ,
ਏਥੇ ਮੇਰੀ ਲਾਸ਼ ਤੱਕ ਨੀਲਾਮ ਕਰ ਦਿੱਤੀ ਗਈ,
ਲਥਿਅਤ ਕਰਜ਼ਾ ਨ ਫਿਰ ਵੀ ਯਾਰ ਤੇਰੇ ਸ਼ਹਿਰ ਦਾ.....

ਤੇਰੇ ਨੈਣਾਂ ਦੇ ਬੂਹੇ ਉੱਤੇ,
ਦਸਤਕ ਦੇ ਕੋਈ ਜਗਾਵੇ ਤੈਨੂੰ
ਕਿਤੇ ਹਵਾ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ….

ਤੇਰੇ ਮੰਜੇ ਦੀ ਪੁਆਂਦ ਚ’
ਖੜਾ ਹੋ ਕੇ ਕੋਈ ਸਲ੍ਹਾਵੇ ਤੈਨੂੰ,
ਕਿਤੇ ਖੁਆਬ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ….

ਦੁਨੀਆਂ ਦੀ ਇਸ ਭੀੜ ਦੇ ਵਿਚ,
ਪਿਛਿਓਂ ਆਣ ਕੋਈ ਬੁਲਾਵੇ ਤੈਨੂੰ,
ਕਿਤੇ ਗੈਰ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ….

ਕਾਲੀਆਂ ਬੋਲੀਆਂ ਰਾਤਾਂ ਚ’
ਪਰਛਾਵਾਂ ਜੇ ਨਜ਼ਰ ਕੋਈ ਆਵੇ ਤੈਨੂੰ,
ਕਿਤੇ ਚੋਰ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ….

ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ

ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ

ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ

ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ

ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ

ਲੋਕੌ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ

ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ

ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ

ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ

ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ

ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ

ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ

ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ

ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ
ਕਮੀਆਂ ਤੇ ਸਾਡੇ ਵਿੱਚ ਵੀ ਨੇ,
ਪਰ ਮੈਂ ਬੇਈਮਾਨ ਨਹੀਂ,
ਮੈਂ ਸੱਭ ਨੂੰ ਆਪਣਾ ਬਣਾਉਦi ਹਾਂ,
ਕੋਈ ਸੋਚਦi ਨਫਾ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ
ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
ਕੋਈ ਮੇਰੇ ਵਿੱਚ ਗੁਮਾਨ ਨਹੀਂ,
ਸ਼ੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
ਅਸੀਂ ਇਹੋ ਜਿਹੇ ਇਨਸਾਨ ਨਹੀਂ ....


ਇਕ ਦੂੱਜੇ ਨੂਂ ਕਲਾਸਂ ਵਿੱਚ ਮੈਸਿੱਜ ਕਰਦੇ ਸੀ,

ਚਿੜੱਕਾ ਪੈਣਂ ਤੋ ਜਿਹੜੇ ਜਮਾਂ ਨਾ ਡਰਦੇ ਸੀ,

ਪਿਰਿਅੱੜ ਕੋਈ ਹੋਰ ਹੁੰਦਾ ਤੇ ਕਿਤਾਬਂ ਕੋਈ ਹੋਰ ਪੱੜ ਰਹੇ ਹੁੰਦੇ ਸੀ,

ਪਿੱਛੇ ਬੈਠ ਕੇ ਸੈਂ ਜਾਦੇਂ ਸੀ ਜਾ ਗਲਾਂ ਮਾਰਦੇ ਸੀ,

ਅੱਜ ਕੱਲੇ ਕੱਲੇ ਹੋ ਕੇ ਯਾਰ ਉਹ ਹੋੰਕੇ ਭਰੱਦੇ ਨੇ,

ਕੋਈ ਤੋੜਾ ਕੋਈ ਜਿਆਦਾਂ ਮਿਸ ਤਾ ਸਾਰੇ ਹੀ ਕਰਦੇ ਆ.....

ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ,
ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ।
ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ,
ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ।
ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ,
ਦੇਬੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ।
ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ,
ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ….
ਕਰਕੇ ਮੇਰੇ ਨਾਲ ਜ਼ਰਾ ਮੁਹੱਬਤ ਤਾਂ ਦੇਖਦਾ
ਦਿਲ ਚ’ ਮੇਰੇ ਕਿੰਨੀ ਸੀ ਚਾਹਤ ਤਾਂ ਦੇਖਦਾ

ਜਾਣ ਪਿਛੋਂ ਤੇਰੇ ਬੀਤੀ ਕੀ ਦਿਲ ਤੇ ਮੇਰੇ
ਇੱਕ ਬਾਰ ਮੁੜਕੇ ਮੇਰੀ ਹਾਲਤ ਤਾਂ ਦੇਖਦਾ

ਨੈਣੀਂ ਉਡੀਕ ਸੀ ਤੇਰੀ ਮਰ ਜਾਣ ਤੋਂ ਵੀ ਬਾਦ
ਚੁੱਕਕੇ ਜ਼ਰਾ ਕਫਨ ਮੇਰੀ ਸੂਰਤ ਤਾਂ ਦੇਖਦਾ

ਸਾਹਾਂ ਤੌਂ ਵੱਧ ਕੇ ਚਾਹਿਆ ਤੈਨੂੰ ਮੈਂ ਦੋਸਤਾ
ਤੇਰੀ ਪੈ ਗਈ ਸੀ ਮੈਨੂੰ ਆਦਤ ਤਾਂ ਦੇਖਦਾ

ਦੀਵਾਨਗੀ ਲਿਆਈ ਤੇਰੀ ਕਿਸ ਮਕਾਮ ਤੇ
ਮੈ-ਖਾਨਿਆ ਚ ਮੇਰੀ ਤੂੰ ਸ਼ੋਹਰਤ ਤਾਂ ਦੇਖਦਾ

ਮਾਰੀ ਤੂੰ ਦਿਲ ਨੂੰ ਠੋਕਰ ਪੱਥਰ ਸਮਝ ਕੇ ਸੁਣ
ਇਸ ਨੂੰ ਸੀ ਤੇਰੀ ਕਿੰਨੀ ਕੁ ਹਸਰਤ ਤਾਂ ਦੇਖਦਾ

ਵਰ੍ਹ ਗਿਆ ਐ ਸਾਵਣ ਸਾਗਰ ਤੇ ਹੀ ਕਿਓਂ?
ਥਲਾਂ ਨੂੰ ਵੀ ਸੀ ਤੇਰੀ ਜ਼ਰੂਰਤ ਤਾਂ ਦੇਖਦਾ

ਕਰਦਾ ਨ ਚਾਹੇ ਉਲਫਤਾਂ ,ਨਫਰਤ ਤੇ ਕਰਦਾ ਤੂੰ
ਅਸੀ ਕਿੰਝ ਨਿਭਾਂਵਦੇ ਹਾਂ ਅਦਾਵਤ ਤਾਂ ਦੇਖਦਾ

ਝੱਲ ਹੋਈ ਤੈਥੋਂ ਯਾਰਾ ਨਾ ਮੇਰੀ ਖੁਸ਼ੀ ਕਦੇ
ਆਕੇ ਘਰੇ ਤੂੰ ਮਾਤਮ ਤਾਂ ਦੇਖਦਾ........

ਜਦੋਂ ਯਾਦ ਸਜੱਣ ਦੀ ਆਵੇ, ਦਿਲ ਬਿਲਕੇ ਤੇ ਰੂਹ ਕੁਰਲਾਵੇ,
ਬੜੇ ਸੱਜਣ ਪੁਲੋਨੇ ਔਖੇ, ਦੁਖ ਦਿਲ ਚ ਲੁਕੋਨੇ ਔਖੇ,
ਕਿਦੇ ਕੋਲੇ ਦੂੱਖ ਦਸੀਏ, ਲਿਖੇ ਭਾਗ ਨਹੀ ਮਿਟਦੇ,
ਜਖਮ ਤਾਂ ਪਰ ਜਾਂਦੇ, ਪਰ ਦਾਗ ਨਹੀਂ ਮਿਟਦੇ….

ਤੇਰੇ ਦਿਲ ਦੀਆਂ ਸੱਜਣਾਂ ਤੂੰ ਜਾਣੇਂ ਸਾਥੋਂ ਪਿਆਰ ਛੁਪਾਇਆ ਜਾਂਦਾ ਨਹੀਂ,
ਤੂੰ ਸਮਝੇਂ ਜਾਂ ਨਾ ਸਮਝੇਂ ਸਾਥੋਂ ਦਿਲ ਨੂੰ ਸਮਝਾਇਆ ਜਾਂਦਾ ਨਹੀਂ,
ਕੀ ਜਾਦੂ ਅਸਾਂ ਤੇ ਹੋਇਆ ਏ ਜਦ ਦਾ ਤੂੰ ਦਿਲ ਨੂੰ ਛੋਹਿਆ ਏ,
ਇਕ ਸਾਦਾ ਜਿਹੇ ਤੇਰੇ ਚਿਹਰੇ ਤੋਂ ਨਜ਼ਰਾਂ ਨੂੰ ਹਟਾਇਆ ਜਾਂਦਾ ਨਹੀਂ,
ਦਿਲੋਂ ਹਰ ਇਕ ਭੇਦ ਮਿਟਾ ਦਿੱਤਾ ਸਭਨਾਂ ਨਾਲ ਪਿਆਰ ਸਿਖਾ ਦਿੱਤਾ,
ਰੱਬ ਵਰਗਾ ਜਾਪੇ ਪਿਆਰ ਤੇਰਾ ਤੈਨੂੰ ਪਾ ਕੇ ਗਵਾਇਆ ਜਾਂਦਾ ਨਹੀਂ........

ਕੋਈ ਉਮੀਦ ਨਾ ਬਾਕੀ ਨਾ ਕੋਈ ਆਸ ਬਾਕੀ ਏ,
ਮੇਰੇ ਪੱਥਰਾਏ ਬੁਲ੍ਹਾਂ ਤੇ ਅਜੇ ਵੀ ਪਿਆਸ ਬਾਕੀ ਏ,
ਕਦੇ ਜੰਗਲ ਕਦੇ ਪਰਬਤ ਭਟਕਦੇ ਉਮਰ ਬੀਤੀ ਹੈ,
ਖਰੇ ਕਿੰਨਾ ਮੇਰੇ ਲੇਖੀਂ ਅਜੇ ਬਨਵਾਸ ਬਾਕੀ ਏ,
ਡਬੋ ਕੇ ਸ਼ਹਿਦ ਵਿਚ ਘੱਲਿਆ ਹਰ ਪੈਗਾਮ ਸਜਣਾ ਨੂੰ,
ਉਨ੍ਹਾਂ ਦੇ ਬੋਲਾਂ ਚ' ਹਾਲੇ ਵੀ ਕੁੱਝ ਖੱਟਾਸ ਬਾਕੀ ਏ,
ਹਰਿਕ ਪਾਸੇ ਅਮਨ ਹੋਵੇ ਰਹੇ ਖੁਸ਼ਹਾਲ ਹਰ ਕੋਈ,
ਮੇਰੇ ਦਾਤਾ ਤੇਰੇ ਅੱਗੇ ਇਹੀ ਅਰਦਾਸ ਬਾਕੀ ਏ,
ਉਹ ਕਦ ਆਏ ਤੇ ਆਕੇ ਤੁਰ ਗਏ ਕੋਈ ਖਬਰ ਨਈ ਮੈਨੂੰ,
ਮਹਿਕ ਜਿਹੀ ਕੋਈ ਖਿਲਰੀ ਹੁਣ ਵੀ ਮੇਰੇ ਪਾਸ ਬਾਕੀ ਏ,
ਤੁਸੀਂ ਸੰਭਾਲੋ ਅਪਣਾ ਅੱਜ ਤੇ ਚਿੰਤਾ ਕਰੋ ਕਲ੍ਹ ਦੀ,
ਮੇਰੇ ਕੋਲ ਸਾਂਭ ਕੇ ਰੱਖਿਆ ਮੇਰਾ ਇਤਿਹਾਸ ਬਾਕੀ ਏ,
ਗੁਆ ਬੈਠਾ ਸਭੇ ਕੁੱਝ ਰਿਹਾ ਨਾ ਕੁੱਝ ਵੀ ਹੁਣ ਪੱਲੇ,
ਮਗਰ ਹਾਲੇ ਵੀ ਮੇਰੇ ਕੋਲ ਤੇਰਾ ਅਹਿਸਾਸ ਬਾਕੀ ਏ,
ਤੁਸੀਂ ਆਵੋ ਤੁਸੀਂ ਮੁੜ ਚੱਲੇ ਹੋ ਕਿਉਂ ਹਿਜ਼ਰ ਦੇ ਕਾਂਵੋ,
ਅਜੇ ਵੀ"JASHAN" ਦੇ ਪਿੰਜ਼ਰ ਤੇ ਕੁੱਝ ਕੂ ਮਾਸ ਬਾਕੀ ਏ.......


ਮੇਰੇ ਦਿਲ ਦੇ ਦਰਵਾਜ਼ੇ ਤੇ,
ਹੁਣ ਦਸਤਕ ਦੇਣ ਦਾ ਕੀ ਫਾਇਦਾ...
ਮੇਰੇ ਨੈਣੋਂ ਵਗਦੇ ਹੰਝੂਆਂ ਨੂੰ,
ਹੁਣ ਪੂੰਝ ਦੇਣ ਦਾ ਕੀ ਫਾਇਦਾ...
ਅਸੀਂ ਦਰਦਾਂ ਦੇ ਦਰਿਆ ਬਣਗੇ,
ਇਹ ਵਹਿਣ ਕਦੇ ਵੀ ਰੁਕਣੇ ਨਹੀਂ...
ਇਨ੍ਹਾਂ ਦੀ ਮੰਜ਼ਿਲ ਮੌਤ ਹੁੰਦੀ,
ਫਿਰ ਬੰਨ੍ ਲਾਉਣ ਦਾ ਕੀ ਫਾਇਦਾ...
ਨਾ ਕੋਈ ਰੋਸਾ, ਨਾ ਗਿਲਾ ਸ਼ਿਕਵਾ ਤੇਰੇ ਤੇ,
ਮੇਰੀ ਮੌਤ ਦੀ ਹਾਮੀ ਭਰ ਜਾ, ਬੂਹੇ ਮੇਰੇ ਤੇ,
ਤੂੰ ਜਿੰਦ੍ਗੀ ਦੇ ਵਿੱਚ,ਬ੍ੜੇ ਰੰਗ ਭਰੇ ਸੀ,
ਓਹ ਪਲ ਕਿਵੇਂ ਭੁੱਲਾਂ , ਹਰ ਸਾਹ ਨਾਲ ਜੁੜੇ ਸੀ,
ਹੁਨ ਤਾਨੇ ਸਹਿ ਨੀ ਹੁੰਦੇ, ਮਾਨ ਪਿਯਾਰ ਸੀ ਜਿਹ੍ੜੇ ਤੇ,
ਇਕ ਜ਼ਹਿਰ ਪਿਆਲਾ ਲੈ ਆਵੀਂ , ਬ੍ਸ ਅਗ੍ਲੇ ਫ਼ੇਰੇ ਤੇ,
ਨਾ ਕੋਈ ਰੋਸਾ, ਨਾ ਗਿਲਾ ਸ਼ਿਕਵਾ ਤੇਰੇ ਤੇ,
ਮੇਰੀ ਮੌਤ ਦੀ ਹਾਮੀ ਭਰ ਜਾ, ਬੂਹੇ ਮੇਰੇ ਤੇ,

ਟੁੱਟਿਆ ਜਦ ਦਿਲ ਦਾ ਸ਼ੀਸ਼ਾ,
ਅਰਮਾਨ ਦਿਲ ਦੇ ਸਾਰੇ ਬਿਖਰ ਗਏ,
ਜਦ ਉੱਠਿਆ ਜਜਬਾਤਾਂ ਦਾ ਤੂਫਾਨ,
ਨੈਣਾਂ ਨਾਲੋਂ ਨੀਰ ਨਿੱਖੜ ਗਏ,
ਦਿਨ ਵੀ ਬਣ ਗਏ ਕਾਲੀਆਂ ਰਾਤਾਂ,
ਸੱਜਣਾਂ ਦੇ ਵਾਅਦੇ ਬਣ ਗਏ,ਝੂਠੀਆਂ ਬਾਤਾਂ,
ਨੈਣਾਂ 'ਚੋਂ ਵਗਦੇ ਨੀਰ ਨੂੰ ਕਿੱਦਾਂ ਠੱਲਾਂ,
ਪੀੜ ਹਿਜਰ ਦੀ ਜਾਂਦੀ ਚੀਰ ਕਲੇਜਾ,
ਇਸ ਦਰਦ ਨੂੰ ਕਿੱਦਾਂ ਝੱਲਾਂ.......

ਜਿੱਥੇ ਹਰ ਹਫ਼ਤੇ ਜੱਟ ਮਰਦਾ ਏ,
ਜਿੱਥੇ ਧੀਆਂ ਤੋਂ ਜੱਗ ਡਰਦਾ ਏ,
ਜਿਹਦਾ ਅੱਗਾ ਦਿਸਦਾ ਖ਼ਤਰੇ ਵਿੱਚ,
ਜਿਹਦੀ ਕੌਮ ਵਿੱਚ ਰਹਿੰਦੀ ਸਦਾ ਜੰਗ ਹੈ ਛਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਜਿੱਥੇ ਹਾਸੇ ਥੋੜੇ ਚਿਰ ਲਈ ਤੇ, ਹਾਏ ਰੋਣੇ ਬਹੁਤਾ ਵਸਦੇ ਨੇ
ਜਿੱਥੇ ਲੋਕ ਸਦਾ ਹੀ ਦੁੱਖਾਂ ਚੇ, ਪਰ ਭਾਵੇਂ ਰਹਿੰਦੇ ਹੱਸਦੇ ਨੇ
ਭੁੱਲ ਜਾਨੇਂ ਆਂ ਇਹ ਅਸੀਂ ਕਿਵੇਂ,
ਸਾਡੀ ਧਰਤੀ ਤਾਂ ਪਈ ਏ ਦੁੱਖਾਂ ਚੇ ਘਿਰੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਸਕਿਆਂ ਭਰਾਵਾਂ ਜਿਹੇ ਲੋਕਾਂ ਨੂੰ, ਘਰ ਦੇ ਹੀ ਵੈਰੀ ਨੇ ਬਣਾ ਛੱਡਦੇ
ਚੌਧਰਾਂ ਦੀ ਖ਼ਾਤਰ ਜੋ ਆਪਣੇ, ਹੁਕਮਾਂ ਤੇ ਕਤਲ ਕਰਾ ਛੱਡਦੇ
ਵੋਟਾਂ ਪਿੱਛੇ ਵੇਚਦੇ ਜ਼ਮੀਰ ਜੋ,
ਦੁਨੀਆ ਚ ਉਨ੍ਹਾਂ ਦੀ ਹੈ ਚਰਚਾ ਛਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਜਿੱਥੇ ਰੋਕਣ ਵਾਲੇ ਨਸਿ਼ਆਂ ਨੂੰ, ਖੁਦ ਲੋਕਾਂ ਦੇ ਵਿੱਚ ਵੰਡਦੇ ਨੇ
ਜਿੱਥੇ ਲੋਕਾਂ ਲਈ ਬੋਲਣ ਵਾਲੇ ਨੂੰ, ਖੁਦ ਲੋਕੀਂ ਹੀ ਆ ਭੰਡਦੇ ਨੇ
ਕੁੱਤੀ ਚੋਰਾਂ ਦੇ ਨਾਲ ਰਲ਼ੀ ਹੋਈ,
ਤਾਂ ਹੀ ਲੋਟੂਆਂ ਦੀ ਢਾਣੀ ਪਈ ਏ ਖਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਜਿੱਥੇ ਅਣਜੰਮੀਆਂ ਦੇ ਕਤਲਾਂ ਨੂੰ, ਮਾਵਾਂ ਹੀ ਹੱਥੀਂ ਕਰਦੀਆਂ ਨੇ
ਜਿੱਥੇ ਫਸਲਾਂ ਹੀ ਫਲ਼ ਦੇਣੇ ਤੋਂ, ਖੁਦ ਆਪੇ ਹੀ ਹਾਏ ਡਰਦੀਆਂ ਨੇ
ਇਹ ਚਿੜੀ ਤਾਂ ਉਦੋਂ ਹੀ ਮਰ ਗਈ ਸੀ,
ਜਦੋਂ ਵੰਡ ਦੀ ਕਟਾਰ ਸਾਡੇ ਸੀਨੇ ਸੀ ਫਿਰੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਜਿੱਥੇ ਮਾਂ ਬੋਲੀ ਦੇ ਨਾਂ ਤੇ ਹੀ, ਲੱਖਾਂ ਪਏ ਲੁੱਟੀ ਜਾਂਦੇ ਨੇ
ਜਿੱਥੇ ਧਰਮਾਂ ਦੇ ਵੀ ਨਾਂ ਤੇ ਹੀ, ਲੱਖਾਂ ਪਏ ਵਿਹਲੇ ਖਾਂਦੇ ਨੇ
ਇਨਸਾਨ ਕੋਈ ਟਾਂਵਾਂ ਦੀਹਦਾ ਏ,
ਪਈ ਸੁੱਚੀਆਂ ਮੁਹੱਬਤਾਂ ਦੀ ਕੰਧ ਹੈ ਤਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ???

Tuesday, January 27, 2009


ਮੇਰੇ ਦਿਲ ਦੇ ਦਰਵਾਜ਼ੇ ਤੇ,
ਹੁਣ ਦਸਤਕ ਦੇਣ ਦਾ ਕੀ ਫਾਇਦਾ...
ਮੇਰੇ ਨੈਣੋਂ ਵਗਦੇ ਹੰਝੂਆਂ ਨੂੰ,
ਹੁਣ ਪੂੰਝ ਦੇਣ ਦਾ ਕੀ ਫਾਇਦਾ...
ਅਸੀਂ ਦਰਦਾਂ ਦੇ ਦਰਿਆ ਬਣਗੇ,
ਇਹ ਵਹਿਣ ਕਦੇ ਵੀ ਰੁਕਣੇ ਨਹੀਂ...
ਇਨ੍ਹਾਂ ਦੀ ਮੰਜ਼ਿਲ ਮੌਤ ਹੁੰਦੀ,
ਫਿਰ ਬੰਨ੍ ਲਾਉਣ ਦਾ ਕੀ ਫਾਇਦਾ...

ਉਪਰੋਂ ਦੀ ਲੰਘ ਗਏ ਮੋਹਬੱਤਾਂ ਦੇ ਕਾਫਲੇ,
ਥਲੇਓ ਦੀ ਲੰਘ ਗਏ ਨਦੀਆਂ ਦੇ ਨੀਰ,
ਨਾ ਹਾਣੀਆਂ ਦੇ ਹੋਏ, ਨਾ ਪਾਣੀਆਂ ਦੇ ਹੋਏ,
ਨਦੀਆਂ ਦੇ ਪੁਲਾਂ ਜਿਹੀ ਸਾਡੀ ਤਕਦੀਰ...
ਨਾ ਕੋਈ ਰੋਸਾ, ਨਾ ਗਿਲਾ ਸ਼ਿਕਵਾ ਤੇਰੇ ਤੇ,
ਮੇਰੀ ਮੌਤ ਦੀ ਹਾਮੀ ਭਰ ਜਾ, ਬੂਹੇ ਮੇਰੇ ਤੇ,
ਤੂੰ ਜਿੰਦ੍ਗੀ ਦੇ ਵਿੱਚ,ਬ੍ੜੇ ਰੰਗ ਭਰੇ ਸੀ,
ਓਹ ਪਲ ਕਿਵੇਂ ਭੁੱਲਾਂ , ਹਰ ਸਾਹ ਨਾਲ ਜੁੜੇ ਸੀ,
ਹੁਨ ਤਾਨੇ ਸਹਿ ਨੀ ਹੁੰਦੇ, ਮਾਨ ਪਿਯਾਰ ਸੀ ਜਿਹ੍ੜੇ ਤੇ,
ਇਕ ਜ਼ਹਿਰ ਪਿਆਲਾ ਲੈ ਆਵੀਂ , ਬ੍ਸ ਅਗ੍ਲੇ ਫ਼ੇਰੇ ਤੇ,
ਨਾ ਕੋਈ ਰੋਸਾ, ਨਾ ਗਿਲਾ ਸ਼ਿਕਵਾ ਤੇਰੇ ਤੇ,
ਮੇਰੀ ਮੌਤ ਦੀ ਹਾਮੀ ਭਰ ਜਾ, ਬੂਹੇ ਮੇਰੇ ਤੇ,

ਟੁੱਟਿਆ ਜਦ ਦਿਲ ਦਾ ਸ਼ੀਸ਼ਾ,
ਅਰਮਾਨ ਦਿਲ ਦੇ ਸਾਰੇ ਬਿਖਰ ਗਏ,
ਜਦ ਉੱਠਿਆ ਜਜਬਾਤਾਂ ਦਾ ਤੂਫਾਨ,
ਨੈਣਾਂ ਨਾਲੋਂ ਨੀਰ ਨਿੱਖੜ ਗਏ,
ਦਿਨ ਵੀ ਬਣ ਗਏ ਕਾਲੀਆਂ ਰਾਤਾਂ,
ਸੱਜਣਾਂ ਦੇ ਵਾਅਦੇ ਬਣ ਗਏ,ਝੂਠੀਆਂ ਬਾਤਾਂ,
ਨੈਣਾਂ 'ਚੋਂ ਵਗਦੇ ਨੀਰ ਨੂੰ ਕਿੱਦਾਂ ਠੱਲਾਂ,
ਪੀੜ ਹਿਜਰ ਦੀ ਜਾਂਦੀ ਚੀਰ ਕਲੇਜਾ,
ਇਸ ਦਰਦ ਨੂੰ ਕਿੱਦਾਂ ਝੱਲਾਂ.......

ਊਹਦੀ ਊਸ ਪੈੜ ਨੂ..
ਰਾਹ ਓਹ ਅਜ ਵੀ ਤਰਸਦਾ ਤਾ ਹੋਊਗਾ.....
ਜਿਥੇ ਕਿਤੇ ਮਿਲਦੇ ਸੀ ਓਸ ਦ੍ਰਖਤ ਓਹਲੇ......
ਓਹ ਰੂਖ ਓਹਦੀ ਛੋਹ ਨੂ ਅਜ ਵੀ ਤਰਸਦਾ ਤਾ ਹੋਊਗਾ.....
ਓਹਨਾ ਪਤਿਆ,ਝਾੜੀਆ ਤੇ ਹਵਾ ਸਾਵੇ...
ਕਿਤੇ ਸੀ ਜੋ ਵਾਅਦੇ ਇਕਠੇ ਜੀਣ ਤੇ ਮਰਣ ਦੇ.....
ਓਹਨਾ ਵਾਅਦਿਆ ਦੀ ਗਵਾਹੀ ਹਜੂਮ ਓਹ ਅਜ ਭਰਦਾ ਤਾ ਹੋਊਗਾ.....
ਓਹਦੇ ਇਨਤਜਾਰ ਚ੍ ਮਿਟੀ ਤੇ ਬਣਾਇਆ ਸੀ ਜੋ ਚੇਹਰਾ ਇਕ..
ਅਪਣੇ ਬਣਾਊਣ ਵਾਲੇ ਨੂ ਅਜ ਵੀ ਓਹ ਪਛਾਣਦਾ ਤਾ ਹੋਊਗਾ......
ਜਾਣ ਲਗੇ ਕਿਦਾ ਓਸ ਪਿਛੇ ਵੀ ਨਹੀ ਤਕਿਆ.....
ਓਹ ਵੀ ਤਾ ਜਾਣਦਾ ਸੀ ਕਿ ਖੜਾ ਪਿਛੇ ਇਕ ਬੂਤ ਮਿਟੀ ਦਾ ਓਹ੍ਨੂ ਓਡੀਕਦਾ ਤਾ ਹੋਊਗਾ.....
"JASHAN"ਊਹ੍ਨੂ ਓਡੀਕਦਾ ਤਾ ਹੋਊਗਾ.......

ਇਹ ਸਫਰ ਦਿਲ ਨੂੰ ਰਤਾ ਭਾਓੁਂਦਾ ਨਹੀ ਤੇਰੇ ਬਿਨਾ,
ਜੀਣ ਦਾ ਕੋਈ ਮਜ਼ਾ ਆਓੁਂਦਾ ਨਹੀ ਤੇਰੇ ਬਿਨਾ....
ਬੇਸਹਾਰਾ ਘੁੰਮਦਾ ਹਾਂ ਮੈਂ ਖਿਆਲਾਂ ਵਿੱਚ ਸਦਾ,
ਕੋਈ ਵੀ ਗਲ ਆਪਣੇ ਲਾਓਂਦਾ ਨਹੀ ਤੇਰੇ ਬਿਨਾ....
ਹੱਸਣਾ ਤੇਰੇ ਜਿਹਾ ਤੱਕਿਆ ਨਹੀ ਮੈਂ ਓੁਮਰ ਭਰ,
ਐਨਾ ਸੁਹਣਾ ਕੋਈ ਮੁਸਕਰਾਓਂਦਾ ਨਹੀ ਤੇਰੇ ਬਿਨਾ....
ਗਮ ਨ ਕਰ..ਰੋਇਆ ਨ ਕਰ..ਬੀਤੇ ਸਮੇਂ ਨੂੰ ਭੁੱਲ ਜਾ,
ਇਸ ਤਰਾਂ ਕੋਈ ਵੀ ਸਮਝਾਓੁਂਦਾ ਨਹੀ ਤੇਰੇ ਬਿਨਾ.............
ਏ ਖੁਸ਼ੀ, ਤੂੰ ਕਿਹੋ ਜਿਹੀ ਹੈਂ?
ਕਿੱਥੇ ਤੇ ਕਿਸ ਦੇ ਕੋਲ ਰਹਿੰਦੀ ਹੈਂ?

ਖੁਸ਼ੀ ਬੋਲੀ
ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਬੱਚੇ ਕੋਲ,
ਜਿਸ ਦੇ ਸਾਂਭ ਸਾਂਭ ਰੱਖੇ ਖਿਡੌਣੇ
ਟੁੱਟ ਜਾਣ ਤੋਂ ਬਾਅਦ ਵੀ ਚੱਲ ਪੈਂਦੇ ਨੇ......

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਬਾਬੇ ਕੋਲ,
ਜਿਸ ਦੀਆਂ ਜੇਬਾਂ ਫਰੋਲ
ਓਸ ਦੀ ਲੁਕੋ ਲੁਕੋ ਰੱਖੀ ਭਾਨ
ਬੱਚੇ ਕੱਢ ਲੈਂਦੇ ਨੇ ..........

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਕਿਰਸਾਨ ਕੋਲ,
ਜਿਸ ਦੇ ਵੱਟ ਤੇ ਚੱਲਦਿਆਂ
ਨੰਗੀਆਂ ਲੱਤਾਂ ਉੱਤੇ
ਕਣਕ ਦੀਆਂ ਬੱਲੀਆਂ ਵੱਜਦੀਆਂ ਨੇ................

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਸਾਵਣ ਮਹੀਨੇ ਚ,
ਜਦੋਂ ਕਾਲੀਆਂ ਘਟਾਵਾਂ ਅੱਗੇ ਅੱਗੇ
ਚਿੱਟੇ ਬਗਲੇ ਉਡ਼ਦੇ ......
ਤੇ ਮੋਰ ਪੈਲਾਂ ਪਾਉਂਦੇ ਨੇ...................

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਕਿਤੇ ਸੁੰਞੀਆਂ ਬਹਾਰਾਂ ਦੇ ਵਿੱਚ,
ਜਿੱਥੇ ਚਿਰਾਂ ਤੋਂ ਵਿੱਛਡ਼ੀਆਂ ਰੂਹਾਂ
ਅੱਖਾਂ ਬੰਦ ਕਰਕੇ ਮਿਲਦੀਆਂ ਨੇ .........................

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਮਸਤ ਫਕ਼ੀਰ ਦੀ ਕੁੱਲੀ ਵਿੱਚ,
ਜਿਸ ਦੇ ਅੰਦਰੋਂ ਕਿਸੇ ਟਿਕੀ ਰਾਤ ਨੂੰ,
ਅੱਲ੍ਹਾ ਅਲ੍ਹਾ ਦੀਆਂ
ਆਵਾਜ਼ਾਂ ਆਉਂਦੀਆਂ ਨੇ..........................

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਖਾਲੀ ਮਕਾਨ ਅੰਦਰ,
ਜਿਸ ਦੀ ਸਬਾਤ ਦੇ ਬਾਲਿਆਂ ਵਿੱਚ
ਚਿਡ਼ੀਆਂ ਆਲ੍ਹਣਾ ਪਾਉਂਦੀਆਂ ਨੇ ..................