Monday, January 26, 2009


ਇਹ ਜੋ ਤੇਰੇ ਮੇਰੇ ਦਰਮਿਆਨ ਦੁਰਿਆ ਨੇ,
ਬੱਸ ਨਾ ਦੂਰ ਹੋਣ ਵਾਲਿਆ ਮਜਬੂਰਿਆ ਨੇ,
ਇਕ ਅਰਸੇ ਬਾਦ ਵੀ ਇੰਝ ਜਾਪਦਾ ਹੈ,
ਕੁੱਝ ਸਾੰਝਾ ਤੇਰਿਆ – ਮੇਰਿਆ ਅਧੂਰਿਆ ਨੇ,
ਜੇ ਤੂੰ ਸੋਚਦਾ ਹੈ ਕੇ ਕੁੱਝ ਨਹੀ ਹੈ ਤੇਰੇ ਕੋਲ,
ਰੀਝਾ ਮੇਰਿਆ ਵਿ ਕਿਥੇ ਪੂਰਿਆ ਨੇ,
ਤੇਰੇ ਦੋ ਬੋਲ ਹੀ ਜ਼ਿਦੰਗੀ ਜਿਉਣ ਜੋਗਾ ਕਰ ਦਿੰਦੇ ਨੇ,
ਰੱਬ ਹੀ ਜਾਣਦਾ ਕਦ ਮਿਟਣਗੀਆ ਇਹ ਦੁਰਿਆ ਨੇ,
ਇਕ ਸਜਾ ਜੋ ਬਿਨਾ ਗੁਨਾਹ ਤੋ ਭੁਗਤ ਰਹੇ ਹਾ,
ਤੜਪ ਰਹਿਆ ਨੇ ਰੀਝਾ ਜੋ ਬੇਕਸੂਰਿਆ ਨੇ,
ਇਕ ਐਸੇ ਜਾਲ ਚ ਫੱਸ ਗਏ ਹਾ,
ਜਿੱਸ ਨੂੰ ਤੋੜਣ ਲਈ ਰੱਬ ਦੀਆ ਵੀ ਨਾ ਮਨਜ਼ੂਰਿਆ ਨੇ,
ਰੋਗ ਦਿਲੱ ਦੇ ਲੂਕਾ ਕੇ ਰੱਖਣੇ ਸੁਖਾਲੇ ਤਾ ਨਈ,
ਉਝ ਤਾ ਤੇਰੇ ਲਬਾ ਤੇ ਵੀ ਮੁਸਕੁਰਾਹਟਾ ਪੂਰਿਆ ਨੇ,

No comments:

Post a Comment