Monday, January 26, 2009

ਮੈਂ ਰਾਹਾਂ ਤੇ ਨਹੀਂ ਤੁਰਦਾ,ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁੱਗਾਂ ਤੋ ਕਾ਼ਫਲੇ ਆਉਂਦੇ,ਇਸੇ ਸੱਚਦੇ ਗਵਾਹ ਬਣਦੇ, ਇਹ ਪੰਡਤ ਰਾਗ ਦੇ ਤਾਂ,ਪਿੱਛੋ ਸਦੀਆਂ ਬਾਅਦ ਆਉਂਦੇ ਨੇ, ਮੇਰੇ ਹਾਉਕੇ ਹੀ ਪਹਿਲਾਂ ਤਾਂ,ਮੇਰੀ ਵੰਝਲੀ ਦੇ ਸਾਹ ਬਣਦੇ, ਕਦੀ ਦਰਿਆ ਇੱਕਲਾ ਤੈਅ ਨਹੀਂ ਕਰਦਾ ਦਿਸ਼ਾ ਆਪਣੀ, ਜਿ਼ਮੀ ਦੀ ਢਾਲ, ਜਲ ਦਾ ਵੇਗ ਹੀ ਰਲ-ਮਿਲ ਕੇ ਰਾਹ ਬਣਦੇ, ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ ਪਾਤਰ, ਕਦੀ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ ..

No comments:

Post a Comment