Monday, January 26, 2009


ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਨਹੀ ਚਾਨਣ ਕਿਧਰੇ ਬਸ ਰਾਤ ਹਨੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਮੇਰੇ ਦਰਦ ਤੇ ਪੀੜਾਂ ਮੇਰੇ ਵੱਸ ਵਿੱਚ ਨਹੀ

ਪੈਮਾਨੇ ਵਾਂਗ ਛੱਲਕ ਪੈਂਦੀ ਅੱਖ ਮੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਕਿੱਥੇ ਦੇਵਾਂ ਧੱਕਾ ਮੈ ਇਸ ਜਿੰਦਾ ਲਾਸ਼ ਨੂੰ

ਤੁਰਗਈ ਰੂਹ ਜਿਸ਼ਮ ਬਣਗਿਆ ਢੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਸਕੂਨ ਦੀ ਤਲਾਸ ਵਿੱਚ ਫਿਰਾਂ ਮੈ ਭਟਕਦਾ

ਦਿਲ ਮੇਰਾ ਕਰਦਾ ਮੇਰੇ ਨਾਲ ਹੇਰਾ ਫੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਦੱਸ ਕਿਵੇ ਬੁਝਾਵਾਂ ਮੈ ਨੈਣਾਂ ਦੀ ਪਿਆਸ ਨੂੰ

ਦੂਰ ਸੱਜਣ ਦੀਦੇ ਪਿਆਸ ਇਹ ਵਡੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਜੋ ਵੀ ਮਿਲਿਆ ਸਭ ਨੇ ਮੈਨੂੰ ਬੁਰਾ ਕਿਹਾ

ਪਰ ਕਿਸੇ ਨੇ ਦਿੱਤੀ ਨਹੀ ਹੱਲਾ ਸ਼ੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਆਖਿਰੀ ਸ਼ਫਰ ਤੇ ਮੰਜਿਲ ਮੇਰੀ ਦੂਰ ਹੈ

ਮਰਜਾ ਬੇਈਮਾਨਾਂ ਇਹੋ ਸਜਾਅ ਤੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

No comments:

Post a Comment