Monday, February 9, 2009


Meinu chhadd ke naa tur javein taa dar laggdae.
Tenu ghutt ke hikk naal laon nu ji kardae.
Eh duniyaan hundi ishq waaleyaan di dushman,
Tenu is duniyaan to lukaon nu dil kardae.
Kite kal takk rahe naa zubaan meri,
tenu dil di gal dassan nu dil kardae.
Ih daryaa pahaad samundar ki ne,
tere layi asamaan vi tapp aon nu ji kardae..........
aewwein rog naaa dilaan nu laaa sajnaaaaa........
Aewwein rog naaa dilaan nu laaa sajnaaaaa........
Eh jisma de naal muk,
jaane par ruhaan too nahi honne bhulaaa sajnaaa.......
kaddi ishq da jhakad jhulya c,
pechey chad gaya barbadi uh,
duniya tu chori dohan ney,
ik kasam dona ne khaddi uh,
tainu bhul gayee,sanu yaad rahee,
ehda harjana bhardey haan,
hun apne aap naal kale beh beh aape galan karde aa.......

ishq vichoo kuch khatya nahin,
ih har koi gall karda c,
lokkan nu murakh das da c,
par apni akal tey parda c,
kitti soch samajh key galti da bethey harjana bharde haan,
hun apne aap naal kalle beh beh aape gallan karde aa........

ਇੱਕ ਦੀਵਾ ਧੁੱਖਦੀ ਯਾਦ ਦਾ, ਪਿਆ ਦਿਲ ਦੇ ਆਲੇ,
ਮੁੜ ਕੇ ਕਿਉਂ ਨਾ ਆਂਵਦੇ ਤੁਰ ਜਾਵਣ ਵਾਲੇ,

ਇਹ ਬੁੱਲਾਂ ਦੀ ਖ਼ਾਮੋਸ਼ਗੀ ਦੇ ਪਿਆ ਭੰਨਦਾ ਠਾਰੇ,
ਗੁੱਝੀਆਂ ਗ਼ਿਲਾਂ ਸੋਕਦੇ ਜਿਵੇਂ ਬਾਲਣ ਹਾਰੇ,

ਇਹਦਾ ਝੋਰਾ ਵੱਧਦਾ ਜਾਂਵਦਾ ਏ ਵਾਂਗਰ ਪਾਰੇ,
ਉਮਰਾਂ ਦਾ ਦੁੱਖ ਲਾ ਗਏ ਉਹ ਲੰਮੀਆਂ ਵਾਲੇ,

ਇਹਦੇ ਦੁਸ਼ਮਣ ਦਿਨ ਦੇ ਚਾਨਣੇ ਤੇ ਵੇਲੀ ਤਾਰੇ,
ਨਾਂ ਸੁਲਾ-ਸਫਾਈਆਂ ਸੋਚਦੇ ਉਹ ਕਰ ਗਏ ਕਾਰੇ,

ਇਹ ਡਰਦਾ ਅਪਨੀ ਲਾਜ਼ ਤੋਂ ਪਿਆ ਭੁੱਬਾਂ ਮਾਰੇ,
ਪਏ ਖੜੇ ਤਮਾਸ਼ਾ ਵੇਖਦੇ ਭੰਡ ਦੁਨੀਆਂ ਵਾਲੇ,

ਇਹਦੀ ਲੋਅ ਪਈ ਕੰਧ ਦੇ ਫੇਫੜੇ ਕਰਦੀ ਕਾਲੇ,
ਇਹਨੂੰ ਵੱਧਣੋਂ ਕਿਉਂ ਨਾ ਰੋਕਦੇ ਅੱਗ ਲਾਵਣ ਵਾਲੇ,

ਇਹ ਖੋਲੇ ਤਖ਼ਤੇ ਹੇਜ਼ ਦੇ ਨਾ ਖੁੱਲਣ ਤਾਲੇ,
ਬੂਰਾ ਕਰ ਕਰ ਖਾ ਗਏ ਘੁਨ ਸੱਜਣਾਂ ਵਾਲੇ,

ਇਹ ਮੰਗੇ ਰੁੱਤ ਹਨੇਰ ਦੇ ਤੇ ਮੰਗੇ ਪਾਲੇ,
ਕੋਈ ਆਵਣ ਕਰਮਾਂ ਵਾਲੜੇ ਇਹਦੇ ਵੇਖ ਉਜਾਲ

ਮੈਨੂੰ ਧੁੱਪਾਂ ਤੋਂ ਡਰ ਲਗਦਾ ਹੈ

ਮੈਨੂੰ ਮੋਲ੍ਹੇਧਾਰ ਮੀਂਹ
ਤੇਜ਼ ਵਗਦੀਆਂ ਹਵਾਵਾਂ
ਅਤੇ ਝੱਖੜਾਂ ਨਾਲ
ਬਹੁਤ ਮੋਹ ਹੈ,

ਮੈਨੂੰ ਪੂਰਨਮਾਸ਼ੀ ਦੀ ਰਾਤ ਨਾਲੋਂ
ਮੱਸਿਆ ਦੀ ਰਾਤ
ਦੇ ਗਲ ਲੱਗ ਕੇ
ਬਹੁਤ ਨਿੱਘ
ਮਿਲਦਾ ਹੈ

ਮੈਨੂੰ ਪੱਕੇ ਰਾਹਾਂ ਨਾਲੋਂ
ਕੱਚੇ ਰਾਹਾਂ ਦੀਆਂ
ਉੱਬਲਦੀਆਂ ਧੂੜਾਂ 'ਤੇ
ਨੰਗੇ ਪੈਰੀਂ ਤੁਰਨਾ
ਅਤੇ ਪੈਰਾਂ 'ਚ ਪਏ
ਛਾਲਿਆਂ ਦੀ ਪੀੜ ਨੂੰ ਮਾਨਣਾ
ਦਿਲਚਸਪ ਲਗਦਾ ਹੈ

ਕੁਝ ਵਿਗੜਣ 'ਤੇ
ਮੈਂ ਕਿਸਮਤ ਨਾਲੋਂ
ਆਪਣੇ ਆਪ ਨੂੰ ਇਲਜ਼ਾਮ ਦੇਣਾ
ਜ਼ਿਆਦਾ ਪਸੰਦ ਕਰਦਾ ਹਾਂ

ਦੋਸਤ ਕਹਿੰਦੇ ਹਨ
ਮੈਂ ਅਜੀਬ ਇਨਸਾਨ ਹਾਂ
ਪਤਾ ਨਹੀਂ ਕਿਉਂ
ਮੈਂ ਬਹੁਤੇ ਲੋਕਾਂ ਤੋਂ
ਇੰਨਾ ਵੱਖਰਾ ਹਾਂ .

ਹੁਣ ਵੀ ਮੇਰਾ ਦਿੱਤਾ ਛੱਲਾ ਉਂਗਲ ਤੇ ਘੁੰਮਾਉਦੀ ਹੋਣੀ ਏ..
ਵੇਖ ਸ਼ੀਸ਼ੇ ਵਿੱਚ ਮੁੱਖ ਅਪਣਾ ਉਹ ਹੁਣ ਵੀ ਨੀਵੀਆਂ ਪਾਉਦੀ ਹੋਣੀ ਏ..
ਦਿਲਦਾਰ ਬਦਲ ਗਏ, ਪਰ ਉਹ ਮਰਜਾਣੀ ਹੁਣ ਵੀ ਮੈਂਨੂੰ ਚੁੰਹਦੀ ਹੋਣੀ ਏ...
ਲੜ ਪੈਂਦਾ ਸੀ ਉਹਦੇ ਨਾਲ ਨਿੱਕੀ ਨਿੱਕੀ ਗੱਲ ਤੇ..
ਉਹ ਹੁਣ ਵੀ ਸਪਨੇ ਵਿੱਚ ਮੈਂਨੂੰ ਮੰਨਾਉਦੀ ਹੋਣੀ ਏ......
ਖੂਹ ਨਾਲੋ ਡੂੰਘੀ ਸੀ ਮੁੱਹਬਤ "JASHAN" ਦੀ ਉਹਦੇ ਨਾਲ..
ਇੱਕ ਵਾਰੀ ਤਾਂ ਸੋਚਦੀ ਹੋਵੇਗੀ ਇਸ ਬੁਜਦਿਲੀ ਬਾਰੇ...
ਜਦੋ ਇਡੀਆ ਨੂੰ ਗੇੜਾ ਲਾਉਦੀ ਹੋਣੀ ਏ.....
ਓਹਨਾਂ ਸਾਡੇ ਪੱਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ,
ਸਾਡਾ ਦਿੱਤਾ ਫੁੱਲ ਵੀ ਓਹਪੈਰਾਂ ਦੇ ਹੇਠਾਂ ਰੋਲ਼ਦੇ ਰਹੇ।
ਅਸੀਂ ਓਹਨਾਂ ਦੇ ਬੋਲਾਂ ਨੂੰ ਸੌਗ਼ਾਤ ਸਮਝ ਕੇ ਚੁਣਦੇ ਰਹੇ,
ਹਰ ਸੌਗ਼ਾਤ ਓਹ ਸਾਡੀ ਨੂੰ ਬਸ ਚੰਦ ਸਿੱਕਿਆਂ ਨਾਲ਼ ਤੋਲਦੇ ਰਹੇ।
ਸੱਦਿਆ ਸੀ ਓਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ,
ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ।
ਅਸੀਂ ਹਰ ਇੱਕ ਸ਼ੈਅ ਜੋ ਓਹਨਾਂ ਦੀ ਨੂੰ ਰੱਬ ਵਾਂਗਰਾਂ ਪੂਜਦੇ ਰਹੇ,
ਓਹ ਹਰ ਇੱਕ ਸ਼ੈਅ ਜੋ ਸਾਡੀ ਸੀ, ਨੂੰ ਪੈਰਾਂ ਹੇਠ ਮਧੇਲ਼ਦੇ ਰਹੇ।
ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਓਹਨਾਂ ਟੁਕੜੇ ਟੁਕੜੇ ਕਰ ਸੁੱਟਿਆ,
ਫਿਰ ਟੁੱਟੇ ਹੇਏ ਟੁਕੜਿਆਂ ਨੂੰ ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ।
ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ
ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ

ਕਿੰਜ ਸਹਿ ਲੈਂਦੇ ਉਹਦੇ ਮੁਖ ਤੇ ਪਲ ਪਲ ਢਲਦੀ ਸ਼ਾਮ ਅਸੀਂ
ਆਪਣੇ ਦਿਲ ਦਾ ਦਗ਼ਦਾ ਸੂਰਜ ਕਰ 'ਤਾ ਉਹਦੇ ਨਾਮ ਅਸੀਂ

ਇਕ ਇਕ ਕਰਕੇ ਵਿਕ ਗਏ ਆਖ਼ਰ ਤਾਰੇ ਸਾਡੇ ਅੰਬਰ ਦੇ
ਹਾਏ, ਫਿਰ ਵੀ ਤਾਰ ਸਕੇ ਨਾ ਉਸ ਦੀਵੇ ਦੇ ਦਾਮ ਅਸੀਂ

ਇਕ ਮੁੱਦਤ ਤੋਂ ਤਰਸ ਰਹੇ ਨੇ ਖੰਭ ਸਾਡੇ ਪਰਵਾਜ਼ਾਂ ਦੇ
ਭੋਲੇਪਨ ਵਿਚ ਇਕ ਪਿੰਜਰੇ ਨੂੰ ਦਿੱਤਾ ਘਰ ਦਾ ਨਾਮ ਅਸੀਂ

ਪੱਤਾ ਪੱਤਾ ਹੋ ਕੇ ਸਾਡੇ ਵਿਹੜੇ ਦੇ ਵਿਚ ਆਣ ਕਿਰੇ
ਬਿਰਖਾਂ ਦੇ ਵੱਲ ਜਦ ਵੀ ਭੇਜੇ ਮੋਹ-ਭਿੱਜੇ ਪੈਗ਼ਾਮ ਅਸੀਂ

ਹਾਂ, ਉਹਨਾਂ ਦੀ ਲਾਈ ਅੱਗ ਵਿਚ ਸੁਲਗ ਰਹੇ ਹਾਂ ਰਾਤ ਦਿਨੇ
ਕਿੰਜ ਦੇਈਏ ਪਰ ਉਹਨਾਂ ਕੋਮਲ ਫੁੱਲਾਂ ਨੂੰ ਇਲਜ਼ਾਮ ਅਸੀਂ

ਓਧਰ ਸਾਡੇ ਚੰਦ ਨੂੰ ਖਾ ਗਏ ਟੁੱਕ ਸਮਝ ਕੇ ਭੁੱਖੇ ਲੋਕ
ਏਧਰ ਨ੍ਹੇਰੇ ਦੀ ਬੁੱਕਲ ਵਿਚ ਕਰਦੇ ਰਹੇ ਅਰਾਮ ਅਸੀਂ

ਹੀਰੇ ਕੋਲੇ ਦੀਆਂ ਖਾਨਾਂ ਚੋਂ ਮਿਲਦੇ ਨੇ
ਕਮਲ ਚਿੱਕੜ ਵਿੱਚ ਹੀ ਖਿਲਦੇ ਨੇ

ਮਾਨ-ਸਰੋਵਰੋਂ ਮੋਤੀ ਚੁੱਗਣਾ ਕਾਵਾਂ ਨੂੰ ਰਾਸ ਨਹੀਂ
ਮਿਸ਼ਰੀ ਪਾ ਕਰੇਲਿਆਂ ਵਿੱਚ ਆਓੁਂਦੀ ਮਿਠਾਸ ਨਹੀਂ

ਬੋਲ ਜੁਬਾਨੋਂ,ਤੀਰ ਕਮਾਨੋਂ ਗਏ ਕਦੇ ਮੁੜਦੇ ਨਾ
ਸ਼ੀਸ਼ੇ ਅਤੇ ਸਿਤਾਰੇ ਟੁੱਟ ਕੇ ਕਦੇ ਵੀ ਜੁੜਦੇ ਨਾ

ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ

ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਪਿਆਰ-ਮੁਹੱਬਤ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾਂ ਚੋਂ

ਬਾਸਾਂ ਦੇ ਰੁੱਖਾਂ ਨੂੰ ਕਦੇ ਵੀ ਫੁੱਲ ਲਗਦੇ ਨਾ
ਤੇਜ ਹਨੇਰੀ ਦੇ ਵਿੱਚ ਦੀਵੇ ਰਹਿੰਦੇ ਜਗਦੇ ਨਾ