Thursday, January 22, 2009



ਦਿਲ ਕਹਿੰਦਾ ਹੈ ਕਿ ਮੇਰੇ ਤੌਂ ਜੁਦਾ ਹੋ ਕੇ ਰੋਂਦੀ ਤਾਂ ਓਹ ਵੀ ਹੋਵੇਗੀ,ਆਪਣੇ ਦਿਲ ਨੂੰ ਝੂਠੇ ਦਿਲਾਸੇ ਦੇ ਕੇ ਸਮਝਾਓਦੀ ਤਾਂ ਓਹ ਵੀ ਹੋਵੇਗੀ,ਕਦੇ ਮਿਲ ਜਾਈਏ ਜਿੰਦਗੀ ਵਿੱਚ ਫੇਰ ਕਦੇ ਚਾਹੁੰਦੀ ਤਾਂ ਹੋਵੇਗੀ,ਜਿਨਾਂ ਰਾਹਾਂ ਤੇ ਛੱਡਿਆ ਸੀ 'JASHAN' ਨੂੰ ਕਦੇ,ਓਹਨਾ ਰਾਹਾਂ ਤੇ ਮੁੜ-ਮੁੜ ਕੇ ਆਓਦੀ ਤਾਂ ਓਹ ਵੀ ਹੋਵੇਗੀ . .


www.jashanriar.blogspot.com
ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ

"ਜਦੋ ਮਰਜ਼ੀ ਪੱੜ ਲਵੀਂ, ਖੁੱਲੀ ਕੀਤਾਬ ਜਿਹਾਂ ਹਾਂ ਮੈਂ
ਅਖਾਂ ਖੋਲ ਕੇ ਵੀ ਵੇਖ ਸੱਕੇ, ਅਜਿਹੇ ਖਾਬ ਜਿਹਾ ਹਾਂ ਮੈਂ ,
ਜਿੰਨਾ ਜਾਣੋਗੇ ਉੰਨਾ ਹੀ ਡੁਬੋਗੇ, ਸੱਚੀ ਚ੍ਨਾਬ ਜਿਹਾ ਹਾਂ ਮੈਂ,
ਕੋਰੇ ਕਗਜ਼ ਵਰਗਾ ਹਾਂ ਮੈਂ, ਕੋਰੇ ਹਿਸਾਬ ਜਿਹਾ ਹਾਂ ਮੈਂ,
ਜੇ ਗੱਲ ਅਦੱਬ ਦੀ ਕਰੇ ਤਾਂ ਝੁਕ੍ਦੇ ਅਦਾਬ ਜਿਹਾ ਹਾਂ ਮੈਂ,
ਜਲ੍ਦੇ ਹੋਏ ਦੀਪ ਜਿਹਾ , ਜਾਂ ਕਿਸੇ ਆਬ ਜੇਹਾ ਹਾਂ ਮੈਂ,
ਅਨਸੁਨੇ ਗੀਤ ਜਿਹਾ ਹਾਂ ਮੈਂ,ਕਿਸੇ ਦੇ ਖੋਏ ਮੀਤ ਜਿਹਾ ਹਾਂ ਮੈਂ...


www.jashanriar.blogspot.com
ਅਸੀਂ ਚੱਲੇ ਸੀ ਕੁਛ ਪਾਉਣ ਲਈ,
ਪਰ ਸਭ ਕੁਛ ਲੁਟਾ ਚੱਲੇ,
ਨਾਂ ਯਾਰ ਰਹੇ ਨਾਂ ਯਾਰੀ ਰਹੀ,
ਮੈਨੂੰ ਆਪਣੇ ਵੀ ਭੁਲਾ ਚੱਲੇ..
ਛੱਡ ਵੇ ਦਿਲਾ ਕਿਉਂ ਰੋਨਾ,
ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ,
ਤੂੰ ਯਾਰਾਂ ਲਈ ਤੜਪਦਾ ਰਿਹਾ,
ਪਰ ਤੇਰੀ ਕਿਸਮਤ ਦੇ ਸਿਤਾਰੇ,
ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ,
ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ,


www.jashanriar.blogspot.com
ਰੱਬ ਰੱਬ ਕਰਦੇ ਉਮਰ ਬੀਤੀ,

ਰੱਬ ਕੀ ਹੈ ਕਦੇ ਸੋਚਿਆ ਹੀ ਨਹੀਂ,

ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ,

ਰੱਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ….

ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,

ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ,

ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,

ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ

www.jashanriar.blogspot.com


ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ,

ਆਇਆ ਅੱਖ ਵਿੱਚ ਹੰਝੂ ਲਕੋ ਲਈਦਾ,

ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ,

ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ,

ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,

ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,

ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,

ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ...




ਮੈਨੂੰ ਹਰ ਕੇ ਜਿਤਣ ਦੀ ਆਸ
ਮੈਂ ਨਹੀਂ ਅਜੇ ਉਦਾਸ ।

ਕੀ ਹੋਇਆਂ ਜੇ ਲੁਟਿਆ ਮੇਰਾ ਸੰਸਾਰ ਗਿਆ ,
ਮੈਨੂੰ ਉਜੜ ਕੇ ਵਸਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਮੁੜ ਆਉਣ ਦਾ ਉਹ ਕਹਿ ਗਿਆ ਹੈ
ਮੈਨੂੰ ਬਿਛੜ ਕੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਤਨ ਨਾਲ ਖੇਡਣ ਵਾਲੇ ਮਿਲ ਪੈਣ ਅਨੇਕਾਂ,
ਮੇਰੀ ਰੂਹ ਦੀ ਜੋ ਪਿਆਸ ਬੁਝਾਵੇ
ਮੈਨੂੰ ਅਜੇ ਉਹਦੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਮੈਨੂੰ ਹਰ ਦਿਨ ਚੜ੍ਹਦੇ ਨੂੰ,
ਤਕਦੀਰਾਂ ਦੇ ਨਾਂ ਲੜਦੇ ਨੂੰ
ਇੱਕ ਨਵੇਂ ਜਖਮ ਦੀ ਆਸ
ਮੈਂ ਨਹੀ ਅਜੇ ਉਦਾਸ...


www.jashanriar.blogspot.com

ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.

ਲੋਡ਼ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.

ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.

ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.,,



my cell no.. 9988710009
ਜਿੱਤ ਦਾ ਜਸ਼ਨ ਮਨਾਉਣ ਵਾਲੀਏ,

ਜਿੱਤ ਕੇ ਵੀ ਅੱਜ ਤੂੰ ਹਾਰੀ,

ਮੇਰੀ ਜਿੱਦ ਹੀ ਆਖਿਰ ਮੈਨੂੰ,

ਦੋ ਰਸਤੇ ਤੇ ਲੈ ਆਈ,

ਤੜਫ-ਤੜਫ ਕੇ ਜਾਣ ਜਾਉਗੀ,

ਦਾਗ ਬੇਵਫਾਈ ਦਾ ਸੱਤ ਜਨਮ ਨਈਂ ਲੇਹਣਾ,

ਹਸ਼ਰ ਇਸ਼ਕ ਦਾ ਕੀ ਹੋਣਾ ਸੀ,

ਹੋਰ ਮੈਂ ਤੇਨੂੰ ਦੱਸ ਕੀ ਕੇਹਣਾ...

jashan_riar@yahoo.com
jashan.riar@gmail.com


v2u

ਲੱਖ ਭੁਲਾ ਲਈ ਭਾਵੇਂ ਸਾਨੂੰ,

ਚੇਤੇ ਆਉਂਦੇ ਰਹਿਣਾ ਏ,

ਜਿੰਨਾ ਚਿਰ ਏ ਸਾਹ ਚਲਦੇ ਨੇ,

ਤੈਨੂੰ ਚਾਹੁੰਦੇ ਰਹਿਣਾ ਏ,

ਤੂੰ ਚਾਹਵੀਂ ਜਾ ਨਾ ਚਾਹਵੀਂ,

ਪਿਆਰ ਤੇਰਾ ਭੁਲਣਾ ਨਈ,

ਤੂੰ ਆਵੀਂ ਜਾ ਨਾ ਆਵੀਂ

ਪਿਆਰ ਤੇਰਾ ਭੁਲਣਾ ਨਈ.....

ਤੂੰ ਆਵੀਂ ਜਾ ਨਾ ਆਵੀਂ

ਪਿਆਰ ਤੇਰਾ ਭੁਲਣਾ ਨਈ`

WWW.JASHANRIAR.BLOGSOPT.COM


my cell no.. 9988710009

ਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ,

ਕਰੀਓ ਨਾ ਇਸ਼ਕ ਅੱਜ ਕਲ ਦੀ
ਆਂ ਨਾਰਾਂ ਨੂੰ,

ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ,

ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ,

ਠੱਗਿਆ ਗਿਆ ਚੰਨੀ ਇਸ ਇਸ਼ਕ ਦੇ ਬਜ਼ਾਰ ਵਿੱਚ,

ਹਾਰੀ ਬੈਠਾ ਸੱਭ ਉਸ ਕੁੜੀ ਦੇ ਪਿਆਰ ਵਿੱਚ...

my cell no.. 9988710009

www.jashanriar.blogspot.com

ਕੁਝ ਲੋਕ ਸਾਡੇ ਨਾਂ ਤੋਂ ਖਫਾ ਨੇ,

ਕੁਝ ਲੋਕ ਸਾਡੇ ਲਿਖਣੇ ਤੋਂ ਖਫਾ ਨੇ,

ਪਰ ਅਜਿਹੇ ਵੀ ਕੁਝ ਸਖਸ਼ ਨੇ ਇਸ ਜੱਗ ਉੱਪਰ,

ਜੋ ਸਾਡੇ ਜਿਊਂਦੇ ਰਹਿਣ ਤੋਂ ਖਫਾ ਨੇ,

ਪਰ ਫੇਰ ਵੀ ਅਸਾਂ ਨਾ ਤਾਂ ਨਾਮ ਬਦਲਿਆ ਤੇ ਨਾ ਲਿਖਣਾ ਛੱਡਿਆ,

ਡਰ ਇਸ ਜੱਗ ਦਾ ਮਨੋਂ ਭੁਲਾ ਕੇ ਜਾਨ ਨੂੰ ਯਾਰ ਦੇ ਹਵਾਲੇ ਕਰ ਛੱਡਿਆ,

ਪਰ ''ਚੰਨੀ'' ਦੇ ਯਾਰ ਵੀ ਬੇਵਫ਼ਾ ਨਿਕਲੇ,

ਨਾ ਤਾਂ ਮਰਨ ਲਈ ਆਖਿਆ ਤੇ ਨਾ ਜਿਉਂਦੇ ਰਹਿਣ ਲਈ ਕੁਝ ਪੱਲੇ ਛੱਡਿਆ...

www.jashanriar.blogspot.com

my cell no.. 9988710009
ਲੇਖਾਂ ਵਿਚ ਲਿਖੀ ਤਕਦੀਰ ਧੋਖਾ ਦੇ ਗਈ,

ਸਾਨੂੰ ਵੀ ਤਾਂ ਰਾਝੇ ਵਾਲੀ ਹੀਰ ਧੋਖਾ ਦੇ ਗਈ,

ਸੋਚਿਆ ਸੀ ਹੱਥ ਕਦੇ ਲਾਉਣਾ ਨੀ ਸ਼ਰਾਬ ਨੂੰ,

ਪਰ ਏਹ ਆਉਦੇ ਜਾਦੇ ਸਾਹਾਂ ਵਾਗੂੰ ਹੱਡਾਂ ਵਿਚ ਬਹਿ ਗਈ,

ਕਰਦੀ ਹੈ ਵਫ਼ਾ ਤੇ ਦਿੰਦੀ ਹੈ ਸਹਾਰਾ,

ਸੱਚ ਕਹਿੰਦਾ ਏ "ਜਸ਼ਨ" ਵਫ਼ਾ ਤਾਂ ਹੁਣ ਸ਼ਰਾਬ ਕੋਲ ਰਹਿ ਗਈ...


www.jashanriar.blogspot.com
ਕਈ ਲਿਖਦੇ ਨੇ ਦਿਲ ਪਰਚਾਉਣ ਲਈ,

ਕਈ ਲਿਖਦੇ ਨੇ ਨਾਮ ਕਮਾਉਣ ਲਈ ,

ਕਈ ਲਿਖਦੇ ਨੇ ਸੱਜਣਾਂ ਤੱਕ ਦਿਲ ਵਾਲੀ ਗੱਲ ਪਹੁੰਚਾਉਣ ਲਈ,

ਸਾਨੂੰ ਵੀ ਇਸ਼ਕ ਹੋ ਗਿਆ ਏ ਵੱਖਰੀ ਕਿਸਮ ਦਾ,

''ਚੰਨੀ''ਲਿਖਦਾ ਏ ਇਸ਼ਕ ਪੁਗਾਉਣ ਲਈ...
ਤੇਰੀ ਦੋਸਤੀ ਤੇ ਜਦੌਂ ਦਾ ਨਾਜ਼ ਹੋ ਗਿਆ

ਸਾਡਾ ਵਖਰਾ ਜਿਉਨ ਦਾ ਅੰਦਾਜ਼ ਹੌ ਗਿਆ

ਜਦੌਂ ਦੇ ਮਿਲੇ ਹੌ ਤੁਸੀਂ ਯਾਰੋ

ਇੰਜ ਜਾਪੇ ਜੱਗ ਤੇ ਸਾਡਾ ਰਾਜ ਹੋ ਗਿਆ...


www.jashanriar.blogspot.com


ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ
ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ....
ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ,
ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ....
ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ,
ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ....
ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ,
ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ....
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ..

www.jashanriar.blogspot.com



ਚੰਗੇ ਮਾੜੇ ਦਿਨ ਰਹਿੰਦੇ ਸਾਰਿਆਂ ਤੇ ਚਲਦੇ,
ਦੁੱਖ ਸੁੱਖ ਵਿਹੜਾ ਰਹਿੰਦੇ ਸਾਰਿਆਂ ਦਾ ਮੱਲਦੇ
ਜਾਂਦੀ ਨਹੀ ਵਿਆਹੀ ਦੀ ਜੇ ਨਹੀ ਵਿਆਹੀ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਉੱਠ ਕਾਕਾ ਕੰਮ ਕਰ ਬਾਪੂ ਮਾਰੇ ਝਿੱੜਕਾਂ,
ਲਾਡਲਾ ਨਾ ਗੁੱਸੇ ਹੋ ਜੇ ਬੇਬੇ ਲੇਂਦੀ ਬਿੜਕਾਂ
ਤੋੜੀਏ ਨਾ ਡੱਕਾ ਹਾਂਜੀ ਹਾਂਜੀ ਕਰੀ ਜਾਈ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਪੇਪਰਾਂ ਚ ਫਿਕਰ ਨੀ ਹੁੰਦੀ ਪਾਸ ਫ਼ੇਲ੍ਹ ਦੀ,
24 ਘੰਟੇ ਕਾਟੋ ਰਹਿੰਦੀ ਫੁੱਲਾਂ ਉਤੇ ਖੇਲ ਦੀ
ਲੁਟੀਏ ਨਜ਼ਾਰੇ ਜ਼ਿੰਦਗਾਨੀ ਤੇ ਲੁਟਾਈ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਰੱਜ ਕੇ ਸ਼ੌਕੀਨ ਸਾਨੂੰ ਸ਼ੌਂਕ ਖਾਣ ਪੀਣ ਦਾ,
ਢਿਲੋਂ ਕਹਿੰਦਾ ਸੁਪਨਾ ਨਾ ਵੇਖੀਏ ਹਸੀਨ ਦਾ
ਸਾਡੇ ਉਤੇ ਰਹਿੰਦੀ ਅੱਖ ਸਦਾ ਵੱਡੇ ਭਾਈ ਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ..



www.jashanriar.blogspot.com



ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ
ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ
ਇਹ ਬਹਾਰ ਦਾ ਸੁਨੇਹਾ,ਤੇ ਸਵੇਰਿਆਂ ਦੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ
ਤੇ ਇਹ ਧੁੱਪ ਵੀ ਓਡ਼ਕਾਂ ਨੂੰ, ਕਿਸੇ ਬਲ ਰਹੇ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਨਫ਼ਰਤ ਦੇ ਤੀਰ ਚਲਦੇ,ਐਪਰ ਨਾ ਮੈਨੂੰ ਖਲ਼ਦੇ
ਮੇਰੀ ਆਤਮਾ ਦੁਆਲੇ ,ਤੇਰੇ ਪਿਆਰ ਦੀ ਸੰਜੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ..

www.jashanriar.blogspot.com


ਸਾਨੂੰ ਕਹਿੰਦੇ ਆ ਪੰਜਾਬੀ,
ਟੌਰ ਰੱਖੀਦੀ ਨਵਾਬੀ,

ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ. .

ਸਾਡੇ ਗੀਤ ਆ ਅਵੱਲੇ,
ਕਰ ਦਿੰਦੇ ਬੱਲੇ-ਬੱਲੇ

ਹੋ ਨਹੀਓਂ ਕਿਸੇ ਨਾਲੋਂ ਥੱਲੇ,
ਅਜਮਾਕੇ ਵੇਖ ਲਓ. .

ਜਿਉਣਾ ਅਣੱਖ ਨਾਲ, ਮਰਨਾ ਧਰਮ ਵਾਸਤੇ
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,

ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ
ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,

ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ....


www.jashanriar.blogspot.com


ਜਸ਼ਨ ਵਰਗਾ ਨਹੀਓਂ ਲੱਭਣਾ ਦੁਨੀਆਂ ਭਾਵੇਂ ਛਾਂਣ ਲਈ,

ਯਾਰਾ ਇਸ਼ਕ ਮੁਹੱਬਤ ਦੀ ਜਦ ਮਰਜੀ ਰਮਜ ਪਛਾਣ ਲਈ,

ਕਈ ਸੱਜਂਣ ਸੱਜਣਾਂ ਖਾਤਰ ਮਿੱਟੀ ਵਿੱਚ ਰੁਲ ਗਿਆ,

ਸਾਡਾ ਛੱਲਾ ਰਹਿ ਗਿਆ ਕੱਲਾ ਸੱਜਂਣ ਰੱਖ ਕੇ ਭੁੱਲ ਗਿਆ...

www.jashanriar.blogspot.com


ਸਾਨੂੰ ਛੱਡ ਕੇ ਜੇ ਤੈਨੂੰ ਖੁਸ਼ੀ ਮਿਲੀ ਜੀ ਸਦ ਕੇ ਰਹਿ ਅਸੀਂ ਜੀ ਲਾਂ ਗੇ,

ਤੇਰੇ ਹੱਥੋਂ ਜਹਿਰ ਜੁਦਾਈਆਂ ਦਾ ਅਸੀਂ ਨਾ ਚਾਹੁੰਦੇ ਵੀ ਪੀਲਾਂ ਗੇ,

ਤੇਰਾ ਹੰਝੁਆਂ ਨਾਲ ਸਵਾਗਤ ਨੀਂ ਜਿੱਥੇ ਟੱਕਰੇ ਗੀਂ ਉਸੇ ਥਾਂ ਹੋਣਾਂ,

ਜਿੰਨੇ ਟੁਕਡ਼ੇ ਹੋਣੇ ਦਿਲ ਦੇ ਨੀਂ ਹਰ ਟੁਕਡ਼ੇ ਤੇ ਤੇਰਾ ਨਾਂ ਹੋਣਾ...



www.jashanriar.blogspot.com


ਵੇ "ਜਸ਼ਨ"
ਵੇ "ਜਸ਼ਨ" ,
ਅਖ ਦੀ ਮਾਰ ਤੋਂ ਬਚੇਆ ਕਰ ,
ਸੋੰਣੇਆ ਦੀਆਂ ਸ਼ੋਖ ਅਦਾਵਾਂ ਤੋਂ ,
ਐਵੇ ਨਾ ਪਿਆਰ ਲੁਟਾਇਆ ਕਰ ,
ਵੇ "ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ |

ਆਪਣੇ ਤੋਂ ਓਹਨਾ ਦੇ ਸ਼ਹਿਰ ਦਾ ਸਫਰ ,
ਨਾ ਸ਼ਿਖਰ ਦੁਪਹਿਰੇ ਮਿੰਣੇਆ ਕਰ ,
ਸੂਰਜ ਦੀ ਧੁਪ ਤੋਂ ਤਾਂ ਬਚ ਜਾਂਏਗਾ ,
ਧੁਪ ਰੰਗਿਆ ਤੋਂ ਬਚੇਆ ਕਰ ,
ਵੇ "ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ

ਜਿਸ ਪਥ ਦਾ ਦਿਲ ਬਣੇਆ ਓਹਨਾ ਦਾ ,
ਓਸ ਪਥਰ ਦਾ ਪਤਾ ਪੁਛੇਆ ਕਰ ,
ਜਿਹੜੇ ਕਹ ਦਿੰਦੇ ਨੇ " ਮੈਂ ਕਿਆ ਕੰਰੂ"
ਓਹਨਾ ਅਗੇ ਨਾ ਦਿਲ ਖੋਲੇਆ ਕਰ ,
ਵੇ "ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ


www.jashanriar.blogspot.com




ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ

ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ

ਤਦ ਤੂੰ ਮੰਗੈ ਦਿਲ ਸਾਡਾ

ਪਰ ਤੇਰੇ ਕਦਮਾ ਚ' ਮੇਰੀ ਲਾਸ਼ ਹੋਵੇ

ਵਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,

ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ,

ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ,

ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ ?


www.jashanriar.blogspot.com

jashan_riar@yahoo.com
jashan.riar@gmail.com

ਮੇਰਾ ਮੋਬਾਇਲ ਨੰਬਰ 9988710009





ਮਤਲਬ ਕੱਢ ਪਾਸਾ ਵੱਟ ਲਿਆ ਹੁੰਦਾ ਮੈਂ,ਮੰਗ ਬੈਠਾ ਤੈਨੂੰ ਤੈਥੋਂ ਐਨਾ ਹੀ ਕਸੂਰ ਏ,

ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ਸੁਣਦੀ ਨਾ ਤੂੰ ਮੈਨੂੰ ਦੱਸਣਾ ਨਾ ਆਵੇ ਨੀ,

ਬੁੱਲਾਂ ਤੇ ਨਾ ਆਉਂਦੀ ਗੱਲ ਅੱਖ ਦੱਸ ਜਾਵੇ ਨੀ,ਲੱਗਦਾ ਏ ਮੇਰੇ ਵਾਂਗ ਤੂੰ ਵੀ ਮਜਬੂਰ ਏਂ,

ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ਇਸ਼ਕ ਤੇਰੇ 'ਚ' ਮੈਨੂੰ ਆਪਣੀ ਕੋਈ ਹੋਸ਼ ਨਾ,

ਮੰਨਦਾ ਨਾ ਦਿਲ ਉਂਜ ਮੇਰਾ ਤਾਂ ਕੋਈ ਦੋਸ਼ ਨਾ,ਪਿਆਰ ਵਾਲੀ ਅੱਗ ਕਹਿੰਦਾ ਸੇਕਣੀ ਜਰੂਰ ਏ....

jashan_riar@yahoo.com
jashan.riar@gmail.com


ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,ਮਾਂ ਏ ਠੰਡੜੀ ਛਾਂ ਓ ਦੁਨੀਆਂ ਵਾਲੇਓ,

ਮਾਂ ਬਿਨਾ ਨਾ ਕੋਈ ਲਾਡ ਲਡੋਦਾਂ, ਰੋਦਿਆਂ ਨੂੰ ਨਾ ਚੁੱਪ ਕਰਾਓਦਾਂ,

ਖੋ ਲੈਦੇਂ ਟੁੱਕ ਕਾਂ ਓ ਦੁਨੀਆਂ ਵਾਲੇਓ,ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,

ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਏ ਪੈਂਦੀ,

ਪਉਦੀਂ ਸੁੱਕੀ ਥਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,

ਮਾਂ ਬਿਨਾਂ ਏ ਘੁੱਪ ਹਨੇਰਾ, ਸੁੰਨਾਂ ਦਿਸਦਾ ਚਾਰ ਚੁਫੇਰਾ,ਕੋਈ ਨਾ ਫੜਦਾ ਬਾਂਹ ਓ ਦੁਨੀਆਂ ਵਾਲੇਓ,

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਐ ਦੂਜਾ,

ਮਾਂ ਐ ਰੱਬ ਦਾ ਨਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,

ਰੱਬਾ ਦੇਵ ਕਰੇ ਅਰਜੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ,ਸਿਰ ਤੋਂ ਉਠਦੀ ਛਾਂ ਓ ਦੁਨੀਆਂ ਵਾਲੇਓ,

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ...

www.jashanriar.blogspot.com


ਸਾਡੇ ਰੰਗ ਫਿੱਕੇ ਪੈ ਗਏ,ਹੁਣ ਹੋਰ ਕਿਸੇ ਦੇ ਰੰਗ ਵਿੱਚ ਹੁਣ ਰੰਗ ਹੋ ਗਈ ....

ਹੁਣ ਹੋਰਾਂ ਦੇ ਤਾਂ BRACELIT ਵੀ FIT ਹੋ ਗਏ,ਸਾਡੀ ਵੰਗ ਵੀ ਹੁਣ ਤੇਰੇ ਤੰਗ ਹੋ ਗਈ ....

ਹੋਰਾਂ ਨਾਲ਼ ਤੂੰ ਜਾਕੇ ਪੀਵੇਂ COCA COLA,ਸਾਡੀ ਵਾਰੀ ਕਹਿੰਦੀ ਮੈਨੂੰ ਖੰਘ ਹੋ ਗਈ ....

ਹੋਰਾਂ ਨਾਲ਼ ਹੋ ਗਈ ਇੰਨੀ FRANK ਕੁੜੀਏ,ਸਾਡੀ ਵਾਰੀ MADAM ਨੂੰ ਸੰਗ ਹੋ ਗਈ ....

ਤੈਨੂੰ ਮਿਲ਼ ਗਿਆ ਹੁਣ ਗੱਡੀ ਵਾਲ਼ਾ ਯਾਰ,ਸਾਡੇ ਵਾਰੀ ਕਹਿੰਦੀ ਠੰਡ ਹੋ ਗਈ


my cell no.. 9988710009


ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ
ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ,
ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ
ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ,
ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ
ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ,
ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ
ਐਂਵੇ ਲੋਕ ਗਾਂਧੀ ਨੂੰ ਬਾਪੂ ਬਣਾਈ ਫ਼ਿਰਦੇ..
www.jashanriar.blogspot.com

ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ
ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,

ਇਥੇ ਲਫਜਾਂ ਦੀ ਕੋਈ ਘਾਟ ਨਹੀਂ.,

ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,

ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.,

ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,

ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ,

ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,

ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ,

ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,

ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ.

my cell no.. 9988710009


ਦੁਸ਼ਮਨ ਕਰ ਜਾਏ ਵਾਰ ਤਾਂ ਸੀਨੇ ਜਰ਼ ਲਾਂਗੇ

ਯ਼ਾਰ ਕਰੇ ਪਿੱਠ ਵਾਰ ਤਾਂ ਓਹਦਾ ਕੀ ਕਰੀਏ

ਇਸ਼ਕ ਸਮੁੰਦਰ ਤਰਨਾਂ ਕਹਿੜਾ ਔਖ਼ਾ ਏ

ਯ਼ਾਰ ਡੋਬੇ ਵਿੱਚਕਾਰ ਤੇ ਓਹਦਾ ਕੀ ਕਰੀਏ

ਜਿਨ ਸੱਜਣਾਂ ਬਿਨ ਦੁਨੀਆਂ ਤੇ ਨਈਂ ਦੌ ਪਲ਼ ਵੀ ਭਰਵਾਸਾ

ਓਹ ਸੱਜਣਂ ਜਦੋਂ ਜਿੰਦਗੀ ਵਿੱਚੋਂ ਵੱਟ ਜਾਂਦੇ ਨੇ ਪਾਸਾ

ਪੀੜਾਂ ਐਵੀਂ ਸੀਨੇ ਦੇ ਵਿੱਚ ਦੱਬ ਲੈਂਦੇ

ਪਰ ਯ਼ਾਰ ਪੁੱਛੇ ਨਾ ਸਾਰ਼ ਤੇ ਓਹਦਾ ਕੀ ਕਰੀਏ

ਕੀਤੀਆਂ ਹੋਵਣਂ ਜਦੋਂ ਕਿਸੇ ਨੂੰ ਦੋਵੀਂ ਹੱਥੀ ਛਾਂਵਾਂ

ਓਹ ਸੱਜਣਂ ਗ਼ੈਰਾਂ ਨਾਲ ਰਲ਼ ਜਦੋਂ ਵੱਡ ਜਾਂਦੇ ਨੇ ਬਾਹਵਾਂ

ਗ਼ੈਰਾਂ ਕੋਲੋਂ ਜਿੱਤਣਾਂ ਸਾਨੂੰ ਆਉਂਦਾ ਏ

ਆਪਣੇਂ ਈ ਦੇ ਜਾਣਂ ਹਾਰ ਤੇ ਓਹਦਾ ਕੀ ਕਰੀਏ

ਪਰੀਤ਼ ਨੇ ਖੋਇਆ ਇੱਕ ਤੇ ਓਹਨੂੰ ਮਿਲ ਗਏ ਹੋਰ ਹਜ਼ਾਰਾਂ

ਪੈਰਾਂ ਹੇਠਾਂ ਤਲੀਆਂ ਦਿੱਤੀਆਂ ਨਾਗਰੇ ਵਰਗੇ ਯ਼ਾਰਾਂ

ਪੈਰਾਂ ਹੇਠਾਂ ਤਲੀਆਂ ਦਿੱਤੀਆਂ ਮੁਲਤਾਨੀ ਜਹੇ ਯ਼ਾਰਾਂ

ਤੁਰ ਗਏ ਜਹਿੜੇ ਓਹ ਵੀ ਸੀ ਉੰਝ ਫ਼ੁੱਲਾਂ ਜਹੇ

ਪਰ ਕਿਸੇ ਦਾ ਬਣਂ ਗਏ ਹਾਰ ਤੇ ਓਹਦਾ ਕੀ ਕਰੀਏ

ਹਾਏ ਓਹਦਾ ਕੀ ਕਰੀਏ, ਹਾਏ ਓਹਦਾ ਕੀ ਕਰੀਏ..

www.jashanriar.blogspot.com


ਜੇ ਯਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ

ਦਿਲਦਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ

ਜਿਸ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਹੈ

ਕੋਈ ਕਮੀ ਮੇਰੇ ਵਿੱਚ ਹੋਵੇਗੀ ਰੁਕਣਾ ਸੀ ਜਿੱਥੇ ਰੁਕਿਆ ਨਹੀਂ

ਝੁਕਣਾ ਸੀ ਜਿੱਥੇ ਝੁਕਿਆ ਨਹੀਂ ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ

ਜੋ ਬਣਨਾ ਸੀ ਬਣ ਸਕਿਆ ਨਹੀਂ ਕੋਈ ਕਮੀ ਮੇਰੇ ਵਿੱਚ ਹੋਵੇਗੀ

ਕੋਈ ਕਮੀ ਮੇਰੇ ਵਿੱਚ ਹੋਵੇਗੀ ਕਿਸੇ ਦਿਲ ਵਿੱਚ ਫੇਰਾ ਪਾਇਆ ਨਹੀਂ

ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ ਮੁੱਖ ਕਿੰਨੇ ਸੋਹਣੇ ਹੋਰ ਸੋਹਣੇ

ਨਾਮ ਕਿਸੇ ਤੇ ਮੇਰਾ ਆਈਆ ਨਹੀਂ ਕੋਈ ਕਮੀ ਮੇਰੇ ਵਿੱਚ ਹੋਵੇਗੀ

ਕੋਈ ਕਮੀ ਮੇਰੇ ਵਿੱਚ ਹੋਵੇਗ ਗ਼ੈਰਾਂ ਦੇ ਰੂਪ ਨੂੰ ਸੇਕਦੀਆਂ

ਹੋਰਾਂ ਨੂੰ ਮੱਥਾ ਟੇਕਦੀਆਂ ਦੋ ਅੱਖਾਂ ਬਹੁਤ ਪਸੰਦ ਮੈਨੂੰ

ਜੋ ਮੇਰੇ ਵੱਲ ਨਾ ਤੱਕਦੀਆਂ ਕੋਈ ਕਮੀ ਮੇਰੇ ਵਿੱਚ ਹੋਵੇਗੀ

ਕੋਈ ਕਮੀ ਮੇਰੇ ਵਿੱਚ ਹੋਵੇਗੀ ਕਈਆਂ ਤੋਂ ਝੂਠਾ ਪੈ ਗਿਆ ਮੈਂ

ਕਈਆਂ ਦੇ ਮਨ ਤੋਂ ਲਹਿ ਗਿਆ ਮੈਂ ਮੇਰੇ ਨਾਲ ਦੇ ਅੱਗੇ ਲੰਘ ਗਏ

ਜੇ ਇਕੱਲਾ ਪਿੱਛੇ ਰਹਿ ਗਿਆ ਮੈਂ ਕੋਈ ਕਮੀ ਮੇਰੇ ਵਿੱਚ ਹੋਵੇਗੀ

ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ........

www.jashanriar.blogspot.com


ਜਿਸ ਕੇ ਪਾਸ ਕੁਝ ਨਹੀ ਹੋਤਾ,

ਉਸ ਪੇ ਦੁਨੀਆ ਹਸਤੀ ਹੈ,

ਜਿਸ ਕੇ ਪਾਸ ਸਭ ਕੁਝ ਹੋਤਾ ਹੈ,

ਉਸ ਸੇ ਦੁਨੀਆ ਜਲਤੀ ਹੈ,

ਹਮਾਰੇ ਪਾਸ ਆਪ ਜੈਸਾ ਦੋਸਤ ਥਾ,

ਜਿਸੇ ਪਾਨੇ ਕੇ ਲੀਏ ਦੁਨੀਆ ਤਰਸਤੀ ਹੈ...

my cell no.. 9988710009

ਬੁੱਲਾਂ ਉੱਤੇ ਕਿੰਨੇ ਹੀ ਜਵਾਬ ਰੌਂਦੇ ਹੌਣਗੇ,

ਡੋਬਕੇ ਦੌ ਦਿਲਾਂ ਨੂੰ ਛਨਾਬ ਰੌਂਦੇ ਹੌਣਗੇ,

ਦੌ ਪਲ ਬਹਿਕੇ ਮਾਰਗੇ ਊਡਾਰੀ ਜੋ,

ਓਨਾਂ ਤਿਤਲੀਆਂ ਨੂੰ ਗੁਲਾਬ ਰੌਂਦੇ ਹੌਣਗੇ,

ਪਾਗਲਾਂ ਦੇ ਵਾਂਗ ਕਰ ਖੁਦ ਨਾਲ ਗੱਲਾਂ ਹੀ,

ਉੱਚੀ-ਉੱਚੀ ਜਨਾਬ ਰੌਂਦੇ ਹੌਣਗੇ,

ਮਾਰਕੇ ਊਡਾਰੀ ਜੋ ਸੀ ਬਦਲਾਂ ਨੂੰ ਚੁੰਮਦੇ,

ਪਿੰਜਰੇ ਚ ਬੰਦ ਓਹ ਊਕਾਬ ਰੌਂਦੇ ਹੌਣਗੇ,

ਰੀਝਾਂ ਦਿਆਂ ਪਾ ਕੇ ਲ਼ੀਰਾਂ ਗਲ ਵਿੱਚ ਰਾਤਾਂ ਨੂੰ,

ਅੱਖਾਂ ਦਿਆਂ ਗਲੀਆਂ ਚ ਖ੍ਹਵਾਬ ਰੌਂਦੇ ਹੌਣਗੇ,

ਕੱਲੇ ਕਿਤੇ ਬਹਿਕੇ ਓਹ ਕਰ-ਕਰ ਯਾਦ ਸਾਨੂੰ,

ਮੁੱਖ ਉੱਤੇ ਰੱਖਕੇ ਕਿਤਾਬ ਰੌਂਦੇ ਹੌਣਗੇ,

ਫ਼ਰੌਲੀਂ ਤੂੰ ਪੁਰਾਣੀਆਂ ਕਿਤਾਬਾਂ ਕਿਤੇ ਗੌਰ ਨਾਲ,

ਯਾਰਾ ਤੈਨੂੰ ਦਿੱਤੇ ਜੋ ਗੁਲਾਬ ਰੌਂਦੇ ਹੌਣਗੇ...


ਮਿਰਜੇ ਦੇ ਤੀਰ ਤੇ ਵਾਰਿਸ਼ ਦੀ ਹੀਰ,
ਲੋਕੀ ਲੱਭਦੇ ਫਿਰਨਗੇ |

ਪਂਜਾਬ ਦੀ ਬਹਾਰ ਤੇ ਪਂਜਾਬੀ ਸੱਭਿਆਚਾਰ,
ਲੋਕੀ ਲੱਭਦੇ ਫਿਰਨਗੇ |

ਕੋਇਲ ਦੀ ਕੂਕ ਤੇ ਬਿਂਦਰਖੀਐ ਦੀ ਹੂਕ,
ਲੋਕੀ ਲੱਭਦੇ ਫਿਰਨਗੇ |

ਪਿੰਡ ਦੀਆ ਗਲੀਆਂ ਤੇ ਮਾਨਕ ਦੀਆ ਕਲੀਆ,
ਲੋਕੀ ਲੱਭਦੇ ਫਿਰਨਗੇ |

ਸ਼ਿਵ ਦੇ ਗੀਤ ਤੇ ਪੰਜਾਬ ਦਾ ਸੰਗੀਤ,
ਲੋਕੀ ਲੱਭਦੇ ਫਿਰਨਗੇ |

ਤੱਕਰੀ ਤੇ ਵੱਟੇ ਤੇ ਸਿਰਾਂ ਤੇ ਦੂਪੱਟੇ,
ਲੋਕੀ ਲੱਭਦੇ ਫਿਰਨਗੇ |

ਮਾਂ ਦਾ ਪਿਆਰ ਤੇ "ਜਸ਼ਨ" ਵਰਗਾ ਯਾਰ,
ਲੋਕੀ ਲੱਭਦੇ ਫਿਰਨਗੇ |



ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ,

ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ,

ਆਪਣੇ ਆਪ ਵਿੱਚ ਰਹਿੰਦਾ ਸੀ ਮਸਤ ਕਦੇ,

ਅੱਜ ਯਾਦਾਂ ਉਹ ਦੀਆਂ ਨੇ ਗਮਾਂ ਵਿੱਚ ਪਾ ਦਿੱਤਾ,

ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ,

ਪੈੱਗ ਓਸ ਨੇ ਬੁੱਲਾ ਨੂੰ ਲਵਾ ਦਿਤਾ

ਨਹੀਂ ਬਹਿੰਦਾ ਸੀ ਕਦੇ ਸ਼ਰਾਬੀਆ ਵਿੱਚ,

ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ

ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ..




ਜਿੰਦਗੀ ਤਾਂ ਜੀਅ ਰਿਹਾਂ,
ਇੱਕ ਕੁੜੀ ਦੀ ਉਡੀਕ ਵਿੱਚ,
ਉੰਝ ਓਹਦੀ ਉਡੀਕ ਤੋਂ ਬਿਨਾ,
ਹੋਰ ਕੋਈ ਬਹਾਨਾ ਨਹੀਂ ਏ ਜੀਣ ਦਾ !

ਜਦੋਂ ਮੇਰੇ ਕੋਲ ਸੀ ਤਾਂ,
ਕੋਈ ਵੀ ਪਲ ਓਹਨੂੰ ਵੇਖੇ ਬਿਨਾ ਨਈ ਸੀ ਗੁਜਰਦਾ,
ਹੁਣ ਓਹਦੀ ਤਸਵੀਰ ਵੇਖ ਕੇ ਹੀ ਸਾਰ ਲਈਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਅਜੇ ਤਾਈਂ ਆਪਣੇ ਦਿਲ ਨੂੰ ਪੁੱਛੀਦੈ,
ਕਿਹੜੀ ਗਲਤੀ ਦੀ ਸਜਾ ਮਿਲੀ ਏ ਤੈਂਨੂੰ,
ਦਿਲ ਵੀ ਸਾਰੇ ਦੋਸ਼ ਮਾੜੇ ਲੇਖਾਂ ਦੇ ਸਿਰ ਮੜ ਦਿੰਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !


ਬਿਨਾ ਦੱਸਿਆਂ ਬਿਨਾ ਮਿਲਿਆਂ ਹੀ ਤੁਰ ਗਈ ਸੀ,
ਮੈ ਵੀ ਝੱਲਾ ਸੀ ਦਿਲ ਵਾਲੀ ਗੱਲ ਨਾ ਕਹਿ ਸਕਿਆ,
ਹੁਣ ਓਹਦੀ ਤਸਵੀਰ ਨਾਲ ਹੀ ਪਿਆਰ ਜਤਾ ਲਈਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਇੱਕ ਅਹਿਸਾਨ ਕਰ ਜਾਂਦੀ ਜਾਣ ਵੇਲੇ,
ਕੋਈ ਸਿਰਨਾਵਾਂ ਹੀ ਛੱਡ ਜਾਂਦੀ ਚਿੱਠੀ ਪਾਓਣ ਨੂੰ,
ਹੁਣ ਤਾਂ ਖੱਤ ਲਿਖ ਕੇ ਓਹਦੀ ਤਸਵੀਰ ਨੂੰ ਹੀ ਸੁਣਾ ਲੈਂਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !




ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ,
ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ।

ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ,
ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ।

ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ,
ਚੰਨੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ।

ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ,
ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ....


ਕਈ ਦਰਦ ਨੇ ਮੇਰੇ ਸੀਨੇ ਵਿਚ,

ਮੈ ਹਰ ਇਕ ਨੂ ਨਹੀ ਓਹ ਦਸਦਾ ਹਾਂ,

ਕੁਝ ਬੇਲੀ ਚਾਹੁੰਦੇ ਖੁਸ਼ ਰਹਾਂ,

ਬਸ ਓਹਨਾ ਖਾਤਿਰ ਹਸਦਾ ਹਾਂ...




ਮੇਰੇ ਦਿਲ ਵਿਚ ਓਠਦੇ ਖਿਆਲ ਕਈ,

ਮੈ ਕਿਓ ਨੀ ਅੱਗੇ ਜਾ ਸਕਿਆ,

ਕੀ ਮੇਰੀ ਕੋਈ ਮਜਬੂਰੀ ਸੀ,

ਜਾ ਨੂੰ ਰਾਸ ਨਾ ਆ ਸਕਿਆ,

ਅੱਜ ਹਰ ਥਾਂ ਮੇਰੇ ਚਰਚੇ ਨੇ,

ਇਹੀ ਤਾ ਮੈ ਕਦੇ ਚਹਿਆ ਸੀ,

ਚਾਹੇ ਹਾਰਿਆ ਵਿਚ ਹੀ ਹੈ,

ਨਾਮ ਜਿਤਿਆ ਵਿਚ ਨਹੀ ਆ ਸਕਿਆ....



ਅਸੀਂ ਓਹ ਅਥਰੂ ਨਹੀਂ

ਜਿਹੜੇ ਹਰ ਦਮ ਕਿਰਦੇ ਰਿਹਿੰਦੇ ਨੇ,

ਅਸੀਂ ਓਹ ਫੁੱਲਾਂ ਚੋਂ ਨਹੀਂ

ਜੋ ਬਿਨਾ ਮੌਸਮੋਂ ਖਿੜਦੇ ਰਿਹਿੰਦੇ ਨੇ,

ਅਸੀਂ ਓਹਨਾ ਚੋਂ ਨਹੀਂ

ਮਗਰ ਮਗਰ ਜੋ ਫਿਰਦੇ ਰਿਹਿੰਦੇ ਨੇ.

ਸਾਡੀ ਯਾਰੀ ਤੇ ਸੱਜਣਾ ਮਾਨ ਨਾ ਕਰੀਂ,

ਕੀਤੀ ਆ ਦੋਸਤੀ ਤੇਰੇ ਨਾਲ,

ਸਾਨੂ ਬਦਨਾਮ ਨਾ ਕਰੀਂ.,

ਮੈਂ ਗਰੀਬ ਹਾ, ਦੋਸਤੀ ਗਰੀਬ ਹੈ.

ਤੂ ਅਮੀਰਾਂ ਪਿਛੇ ਲੱਗ ਕੇ,


ਮੇਰੀ ਦੋਸਤੀ ਨੂੰ
ਨੀਲਾਮ ਨਾ ਕਰੀਂ....

ਰੰਗ ਬਿਰੰਗੀ ਦੁਨੀਆ ਦੇ ਵਿੱਚ,ਕੀ ਕੀ ਰੰਗ ਵਿਖਾਉਂਦੇ ਲੋਕ

ਵਾਂਗ ਖਿਡੌਣਾ ਦਿਲ ਨਾਲ਼ ਖੇਡਣ,ਇੰਝ ਵੀ ਦਿਲ ਪਰਚਾਉਂਦੇ ਲੋਕ

ਆਪ ਕਿਸੇ ਦੀ ਗੱਲ ਨਾ ਸੁਣਦੇ,ਹੋਰਾਂ ਨੂੰ ਸਮਝਾਉਂਦੇ ਲੋਕ

ਪਹਿਲਾਂ ਜਿਗਰੀ ਯਾਰ ਕਹਾਉਂਦੇ,ਮਗਰੋਂ ਪਿੱਠ ਦਿਖਾਉਂਦੇ ਲੋਕ

ਹੋਰਾਂ ਦੀ ਗੱਲ ਭੰਡਦੇ ਫਿਰਦੇ,ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ

ਪਤਾ ਨਹੀਂ ਕਿਉਂ ਆਪ ਨਾ ਕਰਦੇ,ਦੂਜਿਆਂ ਤੋਂ ਜੋ ਚਾਹੁੰਦੇ ਲੋਕ..



ਸਾਡੇ ਹਾਸੇ ਦਾ ਗੁੱਸਾ ਨਾ ਯਾਰ ਕਰਦੇ,

ਕਹਿੰਦੇ ਤੇਰੇ ਦਿਲ ਚ ਦਿਸੇ ਨਾ ਦੁੱਖ ਕੋਈ,

ਕਿਹੰਦੇ 'ਚੰਨੀ' ਕੀ ਜਾਣੇ ਪਾਕ ਮੁਹੱਬਤ ਨੁੰ,

ਜਿਸਦੀ ਅੱਖ ਨਾ ਕਦੇ ਕਿਸੇ ਲਈ ਰੋਈ,

ਫਿਰ ਅਸੀ ਕਿਹਾ ਇਹ ਇਸ਼ਕੇ ਦੀਆ ਚੋਟਾ ਬੁਰੀਆ ਨੇ,

ਇਹ ਇਸ਼ਕ ਆਪ ਸਿਖਾਦਉਗਾ,

ਜੇ ਇਤਬਾਰ ਨਹੀ ਤਾ ਕਦੇ ਮੇਰਾ ਦਿਲ ਵੀ,

ਆਪਣੇ ਜਖਮ ਦਿਖਾਦਉਗਾ,

ਹਾਰ ਕੇ ਇਸ ਪਿਆਰ ਵਿੱਚ ਅਸੀ,

ਹਾਸੇ ਵਿੱਚ ਦੁੱਖ ਛੁਪਾਈ ਬੇਠੇ ਆ,

ਇੱਕ ਹੰਝੁ ਦਾ ਤੁੰ ਕਰੇ ਗੁੱਸਾ,

ਕਿਸੇ ਦੀ ਜੁਦਾਈ ਵਿੱਚ ਰੋ ਰੋ ਅਸੀ ਸੱਤਾ ਅਸਮਾਨਾਂ ਦੇ ਹੰਝੁ ਮੁਕਾਈ ਬੇਠੇ ਆ .....

www.jashanriar.blogspot.com


ਅਜ ਪੁਛਿੱਆ ਸਾਨੂੰ ਯਾਰਾਂ ਨੇ,
ਆਪਨੇ ਬਾਰੇ ਕੁਜ ਦਸ ਦੇ.


ਅਸੀ ਹਸ ਕੇ ਆਖਿਆ ਓਹਨਾ ਨੂੰ,

ਦਿਲ ਰੌਂਦਾ ਏ ਬੁੱਲ ਹਸਦੇ.

ਕੀ ਦਿਸਏ ਯਾਰੋ ਆਪਨੇ ਬਾਰੇ,
ਪੁਤਲਾ ਹਾ ਮੈ ਮਿੱਟੀ ਦਾ.

ਤਿੰਨ ਰੰਗ ਮੁੱਕ ਜਾਦੇਂ ਜਦ ਓ ਸਜਨਾ,
ਵੇਲਾ ਆਉਂਦਾ ਚਾਦਰ ਚਿਟ੍ਟੀ ਦਾ.

ਯਾਰ ਬੋਲੇ ਏ ਗੱਲਾਂ ਤਾ ਸਬ ਆਮ ਏ,
ਕੀ ਤੇਰੇ ਬੁੱਲਾ ਉਤੇ ਵੀ ਕਿਸੇ ਕੁੜੀ ਦਾ ਨਾਮ ਏ.

ਕੀ ਸਾਡੇ ਵਾਂਗੂ ਵੀ ਹੈ ਤੇਰੇ ਦਿਲ ਵਿਚ ਕੋਈ ਵਸਦਾ,
ਓਹ੍ਲਾ ਕਾਹ੍ਤੋ ਰੱਖਿਆ ਯਾਰਾ ਤੁ ਛੇਤੀ ਕਿਊਂ ਨਈ ਦਸ੍ਦਾ.


ਮੈ ਕੇਹਾ ਯਾਰੋ ਤੁਸੀ ਹੁਨ,ਛੇੜੀ ਇਸ਼੍ਕ ਕਹਾਣੀ ਏ,
ਜਿਸਦੇ ਵਿਚ ਨੇ ਦੁਖ ਬਥੇਰੇ,ਨੇਣਾ ਵਿੱਚ ਖਾਰਾ ਪਾਣੀ ਏ.

ਕੀਤਾ ਸੀ ਅਸੀ ਇਸ਼ਕ ਕਿਸੇ ਨਾਲ,ਦਿਲ ਤੇ ਸੱਟ ਅਸੀ ਖਾਦੀ ਏ,
ਇਸ਼ਕ ਦੀ ਨਾ ਤੁਸੀ ਗਲ ਹੁਨ ਕਰੇਓ,ਇਸ ਕਮ ਚ ਸਿਰ੍ਫ ਬਰ੍ਬਾਦੀ ਏ.

ਯਾਰ ਬੋਲੇ ਹੁਨ ਛਡ ਇਸ਼੍ਕ ਨੁ,ਦਸ ਤੇਨੁ ਕੀ ਪਿਯਾਰਾ ਏ,
ਕੀ ਜਿੰਦਗੀ ਆਪਨੀ ਦਾ,ਤੁ ਲੁਟਿਆ ਕੋਈ ਨਜਾਰਾ ਏ.

ਸੋਚਿਆ ਕੀਵੇਂ ਦੱਸਿਏ,ਪਰ ਲੱਭਿਆ ਨਾ ਕੋਇ ਚਾਰਾ ਏ,
ਸਭ ਰਿਸ਼ਤੇ ਨਾਤੇ ਝੁਠੇ ਨੇ,ਇਕ ਸੱਚਾ ਰੱਬ ਦਾ ਸਹਾਰਾ ਏ....



ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,

ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀ,

ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,

ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,

ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ,

ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,

ਅਸੀ ਅੰਦਰੋ ਬਾਹਰੋ ਇੱਕੋ ਜਿਹੇ "ਚੰਨੀ" ਤਾਂ ਕਾਫਰ ਅਖਵਓਣੇ ਆ,

ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ....



www.jashanriar.blogspot.com


jashan_riar@yahoo.com
jashan.riar@gmail.com


my cell no.. 9988710009







ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ,

ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,

ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ,

ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਨ,

ਉਠ ਦਰਮਾਨਦਾਂ ਦਿਆਂ ਦਰਦਿਆ ਉਠ ਤੱਕ ਅਪਣਾ ਪੰਜਾਬ,

ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ,

ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤਾ ਜ਼ਹਿਰ ਰੱਲਾ,

ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ,

ਜਿਥੇ ਵਜਦੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ,

ਰਾਂਝੇ ਦੇ ਸੱਬ ਵੀਰ ਅੱਜ ਭੁਲ ਗਏ ਉਸਦੀ ਜਾਚ,

ਧਰਤੀ ਤੇ ਲਹੂ ਵਸੀਆ, ਕੱਬਰਾਂ ਪਈਆਂ ਚੋਣ,

"ਚੰਨੀ" ਦਿਆਂ ਸ਼ਹਿਜਾਦਿਆਂ ਅੱਜ ਵਿੱਚ ਮਜ਼ਾਰਾਂ ਰੌਣ,

ਅੱਜ ਸੱਬ 'ਕੈਦੋਂ' ਬਣ ਗਏ, ਹੁਸਨ ਇਸ਼ਕ ਦੇ ਚੋਰ,

ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ,

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ,

ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ...


ਹਾਂ ਮਾਲਕ ਉੱਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ

ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ

ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ

ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ

ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ

ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ

ਪਤਾ ਨਹੀਂ ਇਹ ਮਨ ਕੀ ਸਾਥੋਂ ਕਰਵਾਉਣਾ ਚਾਹੁੰਦਾ ਹੈ

ਕਿਉਂ ਇਹ ਹਰ ਇਕ ਸੋਹਣੀ ਚੀਜ਼ ਨੂੰ ਅਪਨਾਉਣਾ ਚਾਹੁੰਦਾ ਹੈ

ਹੈ ਭਾਵੇਂ ਸਭ ਕੁਝ ਕੋਲ ਇਸਦੇ

ਪਰ ਅਜੇ ਵੀ ਪਤਾ ਨਹੀਂ ਕੀ ਪਾਉਣਾ ਚਾਹੁੰਦਾ ਹੈ

ਅਸੀਂ ਰਹਿਣਾ ਚਾਹੁੰਦੇ ਹਾਂ ਆਜ਼ਾਦ

ਪਰ ਲਗਦਾ ਇਹ ਚੰਦਰਾ ਸਾਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ

ਓਹਦੇ ਵਿਛੋੜੇ ਨੇ ਲਾਈ ਪੀੜ ਐਸੀ,

ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ,

ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ,

ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ,

ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ,

ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ,

ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ,

ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ..

ਉਸ ਪਿਆਰ ਦੀ ਮੈੰਨੂ ਚਾਹ ਨਹੀਂ,

ਮੁੱੜ ਕੇ ਜਿੱਸ ਨੇ ਮੁੱਕ ਜਾਨਾ,

ਉਸ ਯਾਰ ਦੀ ਮੈੰਨੂ ਤਾੰਘ ਨਹੀਂ,

ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ,

ਚਾਹੁੰਦਾ ਹਾਂ ਅਜਿਹਾ ਹਮਸਫ਼ਰ,

ਮੰਜ਼ਲ ਤੱਕ ਸਾਥ ਨਿਭਾਏ ਜਿਹੜਾ,

ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,

ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ.



ਇਹ ਖਬਰ ਕਿਸ ਨੂੰ ਸੀ ਏਦਾ ਦਿਲ ਵਟਾਏ ਜਾਣਗੇ,

ਫਾਸਲੇ ਸਦੀਆ ਦੇ ਘੜੀਆਂ ਵਿਚ ਮਿਟਾਏ ਜ਼ਾਣਗੇ ।

ਪਲ ਤੁਹਾਡੇ ਨਾਲ ਬੀਤੇ ਨਾ ਭੁਲਾਏ ਜਾਣਗੇ ,

ਸੁਪਨਿਆ ਦੇ ਮਹਿਲ ਇਹ ਸਾਥੋ ਨਾ ਢਾਹੇ ਜਾਣਗੇ ।

ਨੈਣ ਉਸਦੇ ਕਿਹ ਗ਼ਏ ਜੋ ਮੂਕ ਭਾਸ਼ਾ ਵਿਚ ਸ਼੍ਦੇਸ਼,

ਮੂਕ ਇਸ ਸ਼੍ਦੇਸ਼ ਦੇ ਨਗਮੇ ਬਣਾਏ ਜਾਣਗੇ ।

ਜਦ ੳਦਾਸੀ ਦੇ ਹਨੇਰੇ ਵਧਣ ਲੱਗਣਗੇ ਕਦੀ,

'ਚੰਨੀ' ਤੇਰੇ ਹਾਸਿਆਂ ਦੇ ਤਦ ਜਗਾਏ ਜਾਣਗੇ ।

ਯਾਦ ਆਵੇਗੀ ਤੁਹਾਡੀ ਦੂਰ ਹੋਵੋਗੇ ਤੁਸੀ,

ਹੌਕਿਆਂ ਦੇ ਸਾਜ ਤੇ ਫਿਰ ਗੀਤ ਗ਼ਾਏ ਜਾਣਗੇ ।

ਦੀਦ ਤੇਰੀ ਦੀ ਤੇ੍ਹ ਜਦ ਅਖੀਆਂ ਨੇ ਨਾਂ ਸਹੀ,

ਸਾਥੀਆ ਫਿਰ ਹੰਝੂਆਂ ਦੇ ਮੀਹ ਵਰਾਏ ਜਾਣਗੇ ।


ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,

ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ .

ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ ,

ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .

ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ ,

ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .

ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,

ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ .

ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ ,

ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ...


ਰੱਬ ਕਰੇ ਮੰਨਜ਼ੂਰ ਇੱਕੋ ਗੱਲ ਅਸੀਂ ਚਾਹੀਏ,

ਤੂੰ ਅੱਖਾਂ ਸਾਵੇ ਹੋਵੇਂ ਜਦੋਂ ਦੁਨੀਆਂ ਤੋ ਜਾਈ ਏ..


ਇਸ ਸ਼ਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ,


ਤੂੰ ਗਿਣੇ ਪੋਟਿਆਂ ਤੇ ਅਸੀਂ ਗਿਣਤੀ ਚ ਆਈ ਏ..


ਤੇਰੇ ਕੋਲ ਬਿਹ ਕੇ ਸਾਨੂੰ ਮਹਿਸੂਸ ਹੁੰਦਾ ਕੀ,


ਸਾਥੋਂ ਹੁੰਦਾ ਨਹੀ ਬਿਆਨ ਕਿੰਨੇਂ ਗੀਤ ਲਿੱਖੀ ਜਾਈ ਏ..


ਨਿਗਾਹ ਤੇਰੇ ਵੱਲ ਜਾਵੇ ਤਾ ਗੁਣ ਦਿਸਦੇ ਨੇ ਲੱਖਾਂ,


ਐਬ ਦਿਸਦੇ ਕਰੋੜਾਂ ਜਦੋ ਸ਼ੀਸ਼ੇ ਸਾਵੇ ਜਾਈ ਏ..


ਕਿੰਨੇਂ ਚੰਨੀ ਦੇ ਗੁਨਾਹ ਬਖਸ਼ਾਉਣ ਵਾਲੇ ਰਹਿੰਦੇ,


ਦੇ ਦੇ ਆਗਿਆ ਕੇ ਮਾਫੀਆਂ ਮੰਗਣ ਕਦੋ ਆਈ ਏ.



ਉਤਲੀ ਹਵਾ 'ਚੋ ਮੁੜ ਪਿਆ ਧਰਤੀ ਤੇ ਆ ਰਿਹਾ,

ਔਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ,

ਓਏ ਚੰਗਾ ਹੋਇਆ ਮੇਰੇ ਬਿਨਾ ਉਹਨਾ ਦਾ ਸਰ ਗਿਆ,

ਮੈ ਉਹਦੀ ਯਾਦ ਤੋ ਪੱਲਾ ਛੁਡਾ ਰਿਹਾ,

ਮਿੱਠੀਆ ਗੱਲਾਂ ਵਿੱਚ ਆਉਣ ਦੀ ਆਦਤ ਹੈ ਚਿਰਾਂ ਦੀ,

ਰੱਜਿਆ ਨਹੀ ਹਾਲੇ ਵੀ ਧੋਖੇ ਹੀ ਮੈ ਖਾ ਰਿਹਾ,

ਮੈ ਕਿੰਨੇ ਜੋਗਾ ਪੁਹੰਚ ਕਿੰਨੀ ਸੋਚ ਦਾ ਕਿਓ ਨਹੀ,

ਲੇਖਾ ਵਿੱਚ ਜੋ ਲਿਖਿਆ ਨਹੀ ਮੈ ਕਾਤੋ ਚਾਹ ਰਿਹਾ



www.jashanriar.blogspot.com

my cell no.. 9988710009

ਬਿਨ ਨਿਗਾਹ ਹੀ ਤੇਰਾ ਦੀਦਾਰ ਹੋਈ ਜਾਦਾ ਏ,

ਮੈਨੂੰ ਲੱਗਦਾ ਏ ਇੱਕ ਪਾਸੜ ਪਿਆਰ ਹੋਈ ਜਾਦਾ ,

ਸੁਬਾਹ ਦੀ ਸੈਰ ਨਾਲ ਤੂੰ ਤੰਦਰੁਸਤ ਹੁੰਦੀ ਜਾਣੀ ਏ,

ਪਰ "ਚੰਨੀ" ਵਿਚਾਰਾ ਦਿਲ ਦਾ ਬਿਮਾਰ ਹੋਈ ਜਾਦਾ ਏ..



ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ..

ਦੱਸ ਕਿਦਾਂ ਤੇਰਾ ਦੀਦਾਰ ਕਰਦੇ..

ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ..

ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ..

ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ..

ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..

ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ..ਤੈ

ਨੂੰ ਕਬੂਲ ਅਸੀਂ ਹਰ ਵਾਰ ਕਰਦੇ..

ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ..

ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ.



ਕਿਸਮਤ ਦੀਆਂ ਕੋਈ ਨਾ ਜਾਣੇ...

ਵਕਤ ਨੂੰ ਮਾਰ ਪਾਉਂਦੀ ਏ ਕਿਸਮਤ...

ਰਾਜੇ ਨੂੰ ਵੀ ਏਹ ਰੰਕ ਕਰੇ...

ਰੰਕ ਨੂੰ ਰਾਜ ਦਿਲਾਉਂਦੀ ਏ ਕਿਸਮਤ...

ਚੱਲਦਾ ਕੋਈ ਜੋਰ ਨਹੀਂ...

ਜਦ ਮਾਤ ਕਿਸੇ ਨੂੰ ਪਾਉਂਦੀ ਏ ਕਿਸਮਤ...

ਇਸ ਕਿਸਮਤ ਦੇ ਯਾਰੋਂ ਖੇਡ ਨਿਆਰੇ ਨੇ...

ਕਈਆਂ ਦੇ ਪੱਟੇ, ਕਈਆਂ ਭਾਗ ਸੰਵਾਰੇ ਨੇ...

ਕਹਿੰਦੇ ਨੇ ਕਿਸਮਤ ਇਨਸਾਨ ਬਣਾਉਂਦਾ ਐ...

ਸੱਚ ਕਿੰਨਾ ਕੁ ਐ ਨਜ਼ਰ ਸਭ ਨੂੰ ਆਉਂਦਾ ਐ



www.jashanriar.blogspot.com
paigam to ik bahana tha

irada to aapko yaad dilana tha

aap yaad kare ya na kare koi baat nahin

magar aapki yaad aati hai bas itna batana tha.


dil main kuch nahin aaj dard ke siva

akhon mein kuch nhi teri yaad ke siva

dost tum matt saath chodna

jindagi mein kuch nhi tumari dosti ke siva..




ik din sada sah ruk jana

mela duniya da fer sade lyi muk jana

tusi chann vaang raho ambran ch vasde

sada taareyan da ki pta kadon tutt jana.


na main kade garror kita

na tusi koi kassor kita

bus waqat ne saanu door kita

main tuhanu scrap jarror kita

kyon ki tuhadi yaad ne menu majboor kita.


roshni kya hui raat ko bhool gye

suraj kya nikla chand ko bhool gye

maana hum ne kuch der aap ko scrap nhi kiya

aap to humein yaad karna hi bhool gye




mehfil mein hasna to hamara mizaz ban gya

tanhai main rona ik raaz ban gya

dil ke dard ko chehre se zahir na hone diya

yahi zindagi jeene ka andaz gya.




www.jashanriar.blogspot.com
teri yaari da mull asin taar nahin sakde

tu mange jaan te inkaar kar nahin sakde

manya k zindagi lendi imtehan bade

par tu naal hove te asin haar nahin sakde.


itni badi duniya mein koi sahara nahin

apno ki bheed mein koi hamara nahin

kadam ladkhadaye to unka haath tham liya

wo bhi hanskar bole ye hakk tumara nahin



hamare dil ke arman aansuon mein beh gye

hum gali mein the gali mein reh gye

kambakhat light chali gayi jo baat unse kehni thi

vo uski mummy se keh gye...



taras jaoge ek ada ke liye

behak jaoge ek nazar ke liye

na karo pyar mein bewafai kabhi

warna zindagi bhar tadpo ge kisi ki wafa ke liye........


ban ke ajnabi mile the zindagi ke safar mein

in yadon ke lamho ko kabhi mitayenge nahin

agar yaad rakhna fitrat hai aapki

to hum bhi aapko bhulenge nahin...
vo hass kar mile

hum pyar samajh baithe,

bekaar hi ulfat ka

izhar samajh baithe,

itni achi to na thi

kismat hamari,

fir kyon khudko unki mohabbat ka

hakkdar samajh baithe......


na jaane kab koi tara toot jaye

na jaane kab koi aansu choot jaye

kuch pal hamare saath hass lo

na jaane kab hamara saath choot jaye.



bekhudi ki zindagi hum jiya nahin karte,

jaam dusron se cheen kar hum piya nahin karte,

unko mohabbat hai to aah kar izhaar kare,

peecha hum bhi kisi ka kiya nahin karte.



aag suraj mein hoti hai,

jalna jameen ko padta hai,

mohabbat nigahein karti hai,

aur tadpna dil ko padta hai..


hum se door jaoge kaise,

dil se humein bhulao ge kaise,

hum vo khushbo hain

jo saanson mein baste hain

khud ki saanson ko rok pao gi kaise.....



vasta mohabbatan da dil sada todi na

chann jeha mukh yara sade vallon modi na

tu je rusya te asin kehre darr java ge

chadd ke na jaavin yara marr java ge.
ਅੱਜ ਦਿਸਿਆ ਆਪਣਾ ਆਪ ਮੈਨੂੰ,
ਸਭ ਪਾਪ ਤੇ ਪੁੰਨ ਵਿਚਾਰਦੇ ਨੂੰ..

ਰਹਿ ਗਏ ਅਣਗੌਲੇ ਪੁੰਨ ਬੜ੍ਹੇ,
ਸਜ਼ਾ ਮਿਲੀ ਹਰ ਪਾਪ ਨਿਤਾਰਦੇ ਨੂੰ..

ਕੀ ਖੁਸਿਆ ਤੇ ਕੀ ਮਿਲਿਆ ਮੈਨੂੰ,
ਸ਼ਿਕਵਿਆਂ ਸਿਰ ਉਮਰ ਗੁਜ਼ਾਰਦੇ ਨੂੰ..

ਨਾ ਮੰਗ ਸਕਿਆ ਨਾ ਖੋਹ ਹੋਇਆ,
ਉਮਰਾਂ ਲੰਘੀਆਂ ਹੱਕ ਮਾਰਦੇ ਨੂੰ..

ਜਾਣਿਆ 'ਚੰਨੀ' ਪੁੱਛਦਾ ਨਾ ਕੋਈ,
ਚੜ੍ਹੀ ਹਨੇਰੀ 'ਚ ਦੀਵੇ ਬਾਲਦੇ ਨੂੰ..

ਵੇਲਾ ਖੁੱਸ ਨਾ ਜਾਵੇ, ਮੈਨੂੰ ਡਰ ਲੱਗੇ,
ਮੋਏ ਅਰਮਾਨਾ ਦਾ ਸਿਵਾ ਬਾਲਦੇ ਨੂੰ..

ਹੁਣ ਤਾਂਘ ਜਿੱਤਣ ਦੀ ਹੈ ਇੱਕ ਵਾਰੀ,
ਮੈਨੂੰ ਸਦੀਆਂ ਹੋਈਆਂ ਹਾਰਦੇ ਨੂੰ......
ਬੱਸ ਵੇਖਣ ਨੂੰ ਜੀ ਕਰਦਾ ਉਂਜ ਵੇਖਿਆ ਵੀ ਹੋਣਾ

ਗੱਲ ਕਰਕੇ ਕੋਈ ਪੁਰਾਣੀ ਗਲ ਲੱਗਕੇ ਉਹਦੇ ਰੋਣਾ

ਏਨਾਂ ਖੁਦ ਗਰਜ ਨਹੀਂ ਮੈਂ ਜਿਹਡ਼ਾ ਰੋਕਦਾ ਤੈਨੂੰ ਅਡ਼ੀਏ

ਕਿਉਂ ਰੱਖਿਆ ਚਲਾਕੇ ਉਹਲਾ ਤੂੰ ਦੱਸ ਕੇ ਵੀ ਨਾਂ ਆਈ

ਦਿਲ ਮੇਰਾ ਕਿੰਨਾ ਕਂਵਲਾਂ ਹਾਲੇ ਵੀ ਆਖੀ ਜਾਦਾਂ

ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹਡ਼ੇ ਮੁਲਕ ਵਿਆਹੀ.....
ਕੀ ਦੱਸਾਂ ਮਿੱਤਰੋ ਆ੫ਣੇ ਬਾਰੇ


ਕੁਝ ਲੋਕ ਮੇਰੀ ਚੁੱਪ ਨੂੰ ਕਾਇਰਤਾ ਸਮਝ ਲੈਂਦੇ ਨੇ ਤੇ ਕੁਝ ਮਹਾਨਤਾ


ਕੁਝ ਕਹਿੰਦੇ ਨੇ ਕਿਸੇ ਬੇਵਫ਼ਾ ਦੋਸਤ ਨੇ ਸਤਾਇਆ ਹੋਣਾ


ਜਾਂ ਦੂਰ ਮਿਹਰਮ ਏਸ ਦਾ ਗਿਆ ਹੋਣਾ


ਕੁਝ ਕਹਿੰਦੇ ਨੇ ਆਕਡ਼ ਚ ਚੁੱਪ ਰਹਿੰਦਾ ਹੈ


ਜਾਂ ਕਿਸੇ ਦੁੱਖ ਨੂੰ ਅੰਦਰੋ-ਅੰਦਰ ਸਹਿੰਦਾ ਹੈ


ਦੇਖੋ ਇਨ੍ਹਾਂ ਲੋਕਾਂ ਨੇ ਆਪਣੇ ਆਪ ਹੀ ਨਾਮ ਦੇ ਦਿੱਤਾ ਆਪਣੀਆਂ ਸੋਚਾਂ ਨੂੰ


ਇਹ ਕੀ ਮੇਰੀ ਚੁੱਪ ਦਾ ਰਾਜ਼ ਪਾਉਣਗੇ


ਜੇਕਰ ਮੈਂ ਬੋਲਾਂਗਾ ਤਾਂ ਇਸ ਤੋਂ ਵੀ ਮੇਰੇ ਨਾਵਾਂ ਦੇ ਤਾਜ ਪਿਹਨਾਉਣਗੇ.


ਇਸ ਤੋਂ ਚੰਗਾ ਹੈ ਮੈਂ ਚੁੱਪ ਹੀ ਰਹਾਂ......... ਬਸ ਚੁੱਪ ਹੀ ਰਹਾਂ....
ਨਾ ਮੈਂ ਬੌਡੀ ਗਾਰਡ ਰਖਾਏ..

ਨਾ ਪਸਤੌਲ ਬਂਦੂਕਾਂ

ਨਾ ਮੈਂ ਕਿਸੇ ਦੇ ਅੱਗੇ ਪਿਛੇ..

ਪੀਕੇ ਮਾਰਾਂ ਫੂਕਾਂ

ਨਾ ਮੈਂ ਫੁਕਰਾ ਨਾ ਮੈਂ ਸ਼ੁਕਰਾ..

ਨਾਗ ਹਲੀ ਵਿਚ ਸ਼ੂਕਾਂ

ਚਟਨੀ ਖਾਕੇ ਕਰੇ ਗੁਜਾਰੇ

ਰਗੜ ਗਂਡੇ ਦੀ ਭੂਕਾਂ

ਬਸ ਥੋੜੇ ਜਿਹੇ ਯਾਰ ਕਮਾਏ

ਇੱਜਤ ਨਾਲ ਸਲੂਕਾਂ

ਵਸਦੇ ਰਿਹਣ ਦਿਲਾਂ ਦੇ ਆਸ਼ਿਕ

ਰਾਜੀ ਰਿਹਣ 5-7 ਜੋ ਮਸ਼ੂਕਾਂ

ਲੱਗੀਆਂ ਚੋਟਾਂ ਤੇ

ਯਾਰ ਮਾਰਦੇ ਫੂਕਾਂ

ਲਗੀਆਂ ਚੋਟਾਂ ਤੇ......
ਓਹ ਦਿਨ ਜਿੰਦਗੀ ਦੇ ਗਏ...

ਦਿਨ ਬਚਪਨ ਦੇ ਗਏ !

ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...

ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ! ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...

ਨਿੱਕੀ ਉਮਰੇ ਨਜਾਰੇ ਬੜੇ ਲਏ !

ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..

ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !

ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..

ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !

ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???

ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...

ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ ! ਕਮੀਆਂ ਮੇਰੇ ਵਿੱਚ ਵੀ ਨੇ ,

ਪਰ ਮੈਂ ਬੇਈਮਾਨ ਨਹੀਂ,

ਮੈਂ ਸੱਭ ਨੂੰ ਆਪਣਾ ਬਣਾਉਦਾ ਹਾਂ,

ਕੋਈ ਸੋਚਦੀ ਨਫਾ ਨੁਕਸਾਨ ਨਹੀਂ,

ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ

ਜਦ ਸਾਡੇ ਕੋਲ ਕਮਾਨ ਨਹੀਂ,

ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ

ਕੋਈ ਮੇਰੇ ਵਿੱਚ ਗੁਮਾਨ ਨਹੀਂ,

ਸ਼ੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ

ਅਸੀਂ ਇਹੋ ਜਿਹੇ ਇਨਸਾਨ ਨਹੀਂ


www.jashanriar.blogspot.com
ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ


ਐਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ


ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ DC ਲੱਗ ਜਾਣਾ ਸੀ


ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ


ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ ?
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ ?
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ ......

ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ
ਬੰਦਾ ਇਕੋ ਦਰ ਦਾ ਰਹੇ ਤਾ ਚੰਗ਼ਾ ਏ
ਮੁਠੀ ਬੰਦ ਰਹੇ ਤਾ ਕਿਸਮਤ ਹੈ
ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ
ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ
ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ
ਕਿਸੇ ਤੋ ਮੰਗ਼ਣਾ "ਦੇਬੀ" ਮੋਤ ਬਰਾਬਰ ਹੈ
ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ....
ਜਿਹੜੇ ਹੱਸਦੇ ਨੇ ਬਹੁਤਾ ਦਿਲੋਂ ਭਰੇ ਹੁੰਦੇ ਨੇ

ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ

ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ

ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ

ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ

ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ..
ਬੜੇ ਖੱਤ ਪਾਏ ਸੋਹਨੇ ਸੱਜਣਾਂ ਨੂੰ ਅਜੇ ਤੱਕ ਨਾਂ ਕੋਈ ਜਵਾਬ ਆਇਆ

ਜਾਂ ਫਿਰ ਕਲਮ ਟੁੱਟੀ ਤੇ ਜਾਂ ਸਿਆਹੀ ਮੁੱਕੀ ਤੇ ਜਾਂ ਫਿਰ ਰੱਬ ਨੇ ਕਾਗਜਾਂ ਦਾ ਕਾਲ਼ ਪਾਇਆ

ਜਾਂ ਫਿਰ ਡਾਕੀਏ ਦੀ ਸਾਰੀ ਡਾਕ ਰੁੱਲ ਗੀ ਤੇ ਜਾਂ ਫਿਰ ਡਾਕਖਾਨੇ ਵਿਚ ਭੁਚਾਲ ਆਇਆ

ਰੱਬ ਮੇਹਰ ਕਰੇ ਸੋਹਨੇ ਸੱਜਣਾਂ ਤੇ ਜਿਨੂੰ ਯਾਰਾਂ ਦਾ ਨੀ ਖਿਆਲ ਆਇਆ..
ਸ਼ੇਰਾਂ ਦੇ ਡੇਰਿਆਂ ਤੇ ਅਜ ਗਿੱਦੜ ਕਰਨ ਕਲੋਲਾਂ
ਹਥ ਧਰਕੇ ਕਾਲਜੇ ਤੇ ਮੈਂ ਤਾਂ ਦਿਲ ਦੇ ਵਰਕੇ ਫੋਲਾਂ
ਧਰਤੀ ਪੰਜਾਬ ਦੀ ਇਹ ਬੋਲੀ ਭਰ-ਭਰ ਕੇ ਹਟਕੋਰੇ
ਮੇਰੀ ਹਿੱਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ!

ਤੇਰੀ ਪੱਤ ਦੀ ਰਾਖੀ ਨੀਂ ਮੇਰੇ ਕੁੱਖ ਦੇ ਜਾਇਆਂ ਕੀਤੀ
ਅੱਜ ਕੱਢ ਕੇ ਮੱਤਲਬ ਨੂੰ ਨੀਂ ਤੂੰ ਧਾਰ ਲਈ ਬਦਨੀਤੀ
ਇਹ ਸਾਡੇ ਦਿਨ ਜੋ ਖੁਸ਼ੀਆਂ ਦੇ ਨੀਂ ਤੂੰ ਗਮੀਆਂ ਦੇ ਵਿੱਚ ਰੋੜੇ
ਮੇਰੀ ਹਿੱਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ!

ਜੋ ਤੇਰੇ ਹਾਕਮ ਨੇਂ ਮਾਤ ਹੈ ਮੀਰ ਮੰਨੂ ਨੂੰ ਪਾਉੰਦੇ
ਕਰ ਫਾਇਰ ਗੋਲੀਆਂ ਦੇ ਫਿਰਦੇ ਥਾਂ-ਥਾਂ ਮੌਤ ਨਚਾਉੰਦੇ
ਸਿੰਘਾਂ ਨਿਰਦੋਸ਼ਿਆਂ ਦੇ ਨਿੰਬੂਆਂ ਵਾਂਗਰ ਖੂਨ ਨਿਚੋੜੇ
ਮੇਰੀ ਹਿੱਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ!
ਨਾਂ ਤੀਰਾਂ ਤੋਂ-ਤਲਵਾਰਾਂ ਤੋਂ, ਨਾਂ ਡਰਦਾ ਮੈਂ ਹਥਿਆਰਾਂ ਤੋਂ, ਨਾਂ ਚੁਗਲਖੋਰ ਮੂੰਹ-ਮਾਰਾਂ ਤੋਂ

ਮੈਂ ਡਰਾਂ ਕਮੀਨੇ ਯਾਰਾਂ ਤੋਂ............

ਜਿਵੇਂ ਦੁਨਿਆਂ ਡਰਦੀ ਗੋਲੀ ਤੋਂ,ਡਰੇ ਆਸ਼ਕ ਜੱਗ ਦੀ ਬੋਲੀ ਤੋਂ, ਕੋਈ ਡਰਦਾ ਧੱਕਮ-ਧੱਕੇ ਤੋਂ, ਹਰ ਬੇਗੀ ਡਰਦੀ ਯੱਕੇ ਤੋਂ, ਡਰੇ ਅਮਲੀ

ਥਾਣੇਦਾਰਾਂ ਤੋਂ

ਮੈਂ ਡਰਾਂ ਕਮੀਨੇ ਯਾਰਾਂ ਤੋਂ.
ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,


ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,


ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,


ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,


ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,


ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,


ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ.
ਮਿਲਦੇ ਰਹਿਨ ਯਾਰ ਤੇਰੇ ਵਰਗੇ ,
ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ ,

ਜੇ ਆ ਜਾਵੇ ਟੋਇਆ ਕੋਈ ,
ਤਾਂ ਡਿਗ ਕੇ ਆਪ ਵਖਓਂਦੇ ਨੇ ,

ਆ ਜਾਵੇ ਪੈਰ ਕੰਡਿਆਂ ਤੇ ਮੇਰਾ ,
ਤਾਂ ਦਰਦ ਨਾਲ ਕੁਰਲਾਓਂਦੇ ਨੇ ,

ਜੇ ਠੇਡਾ ਖਾ ਕੇ ਡਿਗ ਪਵਾਂ ,
ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ ,

ਲਗਦੀ ਏ ਯਾਰੀ ਤੇਰੀ ,
ਜਿਉਂ ਆਉਦੇ ਠੰਡੀ ਹਵਾ ਦੇ ਬੁਲੇ ਨੇ
ਪਹਿਲਾਂ ਗੱਲਾਂ ਵਿੱਚ ਭਰਮਾਉਂਦੇ,

ਇਸ਼ਕ ਦੇ ਚੱਕਰਾਂ ਵਿੱਚ ਫਸਾਉਂਦੇ,

ਮਤਲਬ ਕੱਢ ਕੇ ਮੂੰਹ ਨਾ ਲਾਉਂਦੇ,
ਆਖਿਰ ਪਛਤਾਉਣਾ ਪੈਣਾ,

ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ,

ਬਾਬੁਲ ਪੱਗ ਦੀ ਰੱਖੀਂ ਲਾਜ,

ਭੁੱਲ ਨਾ ਜਾਵੀਂ ਰਸਮ-ਰਿਵਾਜ,
ਹੁੰਦਾ ਹੁਸਨ ਕੁੜੀ ਦਾ ਤਾਜ,

ਇੱਜ਼ਤ ਉਸਦਾ ਗਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ!!!!!
ਇਸ ਤੇਰੀ ਦੀਵਾਨੀ ਨੂੰ ਸੱਜਨਾ,ਕੋਈ ਵੀ ਸਹਾਰਾ ਨਾ ਮਿਲਿਆ

ਰੱਬ ਨੂੰ ਵੀ ਛੱਡ ਆਏ ਤੇਰੇ ਲਈ,ਤੇਰਾ ਵੀ ਦਵਾਰਾ ਨਾ ਮਿਲਿਆ

ਅੰਬਰ ਦੀ ਝੋਲੀ ਵਿਚ ਸੁਣਿਅ,ਲੱਖਾਂ ਤਾਰੇ ਨੇ

ਪਰ ਆਪਣੀ ਕੋਰੀ ਕਿਸਮਤ ਨੂੰ ਕੋਈ ਵੀ ਸਿਤਾਰਾ ਨਾ ਮਿਲਿਆ

ਅਗਲੇ ਜਨਮਾਂ ਵਿਚ ਆਵਾਂਗੀ,ਮੈਂ ਫਿਰ ਤੇਰੇ ਦਰ ਤੇ

ਮੇਰੀ ਮਜਬੂਰੀ ਬਖਸ਼ ਦੇਈ,ਜੇ ਜਨਮ ਦੁਬਾਰਾ ਨਾ ਮਿਲਿਆ.............

ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,

ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,

ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,

ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,

ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ,

ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,

ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ,

ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ........
ਪਿਆਰੀ ਜੇਹੀ ਜਾਨ ਮੇਰੀ ਸੋਹਣੀ ਮੁਸਕਾਨ ਏ,
ਮੋਤੀਆਂ ਜਹੇ ਦੰਦ ਚਿੱਟੇ ਲੰਮੀ ਜਹੀ ਰਕਾਨ ਏ,

ਗੁੱਤ ਚੁੰਮੇ ਗਿਟਿੱਆਂ ਨੂੰ ਮੋਰਨੀ ਜੇਹੀ ਚਾਲ ਏ,

ਬੜਾ ਕੁੱਝ ਕਹਿਣ ਅੱਖਾਂ ਸੋਹਣਾ ਜੇਹਾ ਖਿਆਲ ਏ,

ਹੱਥਾਂ ਦੀਆਂ ਤਲੀਆਂ ਤੇ ਮਹਿੰਦੀ ਬੜੀ ਚੜਦੀ,

ਵਾਰ-ਵਾਰ ਵੇਖਾਂ ਓਹਦੇ ਉੱਤੇ ਅੱਖ ਖੜਦੀ,

ਬੋਲ ਜਦੋਂ ਪਿਆਰ ਵਾਲੇ ਬੁੱਲੀਆਂ ਚੋਂ ਬੋਲਦੀ,
ਚਾਹੁੰਦੀ ਤਾਂ ਏ ਮੈਨੂੰ ਪਰ ਭੇਦ ਨਈਓਂ ਖੋਲਦੀ,

ਬੁੱਲੀਆਂ ਦੇ ਸਾਹਮਣੇ ਗੁਲਾਬ ਫਿੱਕਾ ਪੈ ਜਾਵੇ,

ਭੁੱਲਾਂ ਸਭ ਓਹਦਾ ਹੀ ਖਿਆਲ ਚੇਤੇ ਰਹਿ ਜਾਵੇ,

ਨੱਕ ਤਲਵਾਰ ਤਿੱਖਾ ਪਤਲੀ ਪਤੰਗ ਏ,

ਗੋਰੇ-ਗੋਰੇ ਮੁੱਖੜੇ ਤੇ ਥੋੜੀ-ਥੋੜੀ ਸੰਗ ਏ,

ਚੰਨੀ “ ਓਹਦੇ ਨਾਵੇਂ ਜਿੰਦ ਫਿਰਦਾ ਲਿਖਾਓਣ ਨੂੰ,

ਸੰਗਦੀ ਏ ਜੇਹੜੀ ਉੰਝ ਫਿਰਦੀ ਬੁਲਾਉਣ ਨੂੰ,

ਕੀ ਕਰੇ ਓਹ ਵੀ ਭੈੜੇ ਜੱਗ ਕੋਲੋਂ ਡਰਦੀ,

ਲਿਖ-ਲਿਖ ਨਾਂ ਮੇਰਾ ਹੱਥ ਰਹਿੰਦੀ ਭਰਦੀ......
ਕਰਕੇ ਮੇਰੇ ਨਾਲ ਜ਼ਰਾ ਮੁਹੱਬਤ ਤਾਂ ਦੇਖਦਾ
ਦਿਲ ਚ’ ਮੇਰੇ ਕਿੰਨੀ ਸੀ ਚਾਹਤ ਤਾਂ ਦੇਖਦਾ

ਜਾਣ ਪਿਛੋਂ ਤੇਰੇ ਬੀਤੀ ਕੀ ਦਿਲ ਤੇ ਮੇਰੇ
ਇੱਕ ਬਾਰ ਮੁੜਕੇ ਮੇਰੀ ਹਾਲਤ ਤਾਂ ਦੇਖਦਾ

ਨੈਣੀਂ ਉਡੀਕ ਸੀ ਤੇਰੀ ਮਰ ਜਾਣ ਤੋਂ ਵੀ ਬਾਦ
ਚੁੱਕਕੇ ਜ਼ਰਾ ਕਫਨ ਮੇਰੀ ਸੂਰਤ ਤਾਂ ਦੇਖਦਾ

ਸਾਹਾਂ ਤੌਂ ਵੱਧ ਕੇ ਚਾਹਿਆ ਤੈਨੂੰ ਮੈਂ ਦੋਸਤਾ
ਤੇਰੀ ਪੈ ਗਈ ਸੀ ਮੈਨੂੰ ਆਦਤ ਤਾਂ ਦੇਖਦਾ

ਦੀਵਾਨਗੀ ਲਿਆਈ ਤੇਰੀ ਕਿਸ ਮਕਾਮ ਤੇ
ਮੈ-ਖਾਨਿਆ ਚ ਮੇਰੀ ਤੂੰ ਸ਼ੋਹਰਤ ਤਾਂ ਦੇਖਦਾ

ਮਾਰੀ ਤੂੰ ਦਿਲ ਨੂੰ ਠੋਕਰ ਪੱਥਰ ਸਮਝ ਕੇ ਸੁਣ
ਇਸ ਨੂੰ ਸੀ ਤੇਰੀ ਕਿੰਨੀ ਕੁ ਹਸਰਤ ਤਾਂ ਦੇਖਦਾ

ਵਰ੍ਹ ਗਿਆ ਐ ਸਾਵਣ ਸਾਗਰ ਤੇ ਹੀ ਕਿਓਂ?
ਥਲਾਂ ਨੂੰ ਵੀ ਸੀ ਤੇਰੀ ਜ਼ਰੂਰਤ ਤਾਂ ਦੇਖਦਾ

ਕਰਦਾ ਨ ਚਾਹੇ ਉਲਫਤਾਂ ,ਨਫਰਤ ਤੇ ਕਰਦਾ ਤੂੰ
ਅਸੀ ਕਿੰਝ ਨਿਭਾਂਵਦੇ ਹਾਂ ਅਦਾਵਤ ਤਾਂ ਦੇਖਦਾ....
ਫੁੱਲਾਂ ਦੇ ਕੋਮਲ ਅਹਿਸਾਸ ਵਰਗੀ ਇਹ ਕੁੜੀ ਡਾਡ੍ਹੀ ਭਾਵੁਕ ਜਿਹੀ ਏ

ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਲਾਉਣ ਨੂੰ ਤਾਂ ਓਸਦਾ ਦਿਲ ਬਹੁਤ ਕਰਦੈ

ਪਰ ਤੇਜ ਹਵਾਵਾਂ ਤੋ ਡਰਦੀ ਏ

ਕਦੀ ਕਦੀ ਬਾਲਾਂ ਵਾਗੂੰ ਓਸ ਦੀਆਂ ਮੋਟੀਆਂ ਮੋਟੀਆਂ ਖਾਮੋਸ਼ ਅੱਖਾਂ ਵਿੱਚ ਮੈ ਕਈ ਸੁਖਨੇ ਤਰਦੇ ਵੇਖੇ ਨੇ

ਤੇ ਕਦੀ ਕਦੀ ਓਸ ਦੀ ਹਿਕ ਵਿੱਚ ਮੈਨੂੰ ਕੋਈ ਤੁਫਾਨ ਛੂਕਦਾ ਸੁਣਦਾ ਏ......
ਫੁੱਲਾਂ ਦੇ ਕੋਮਲ ਅਹਿਸਾਸ ਵਰਗੀ ਇਹ ਕੁੜੀ ਡਾਡ੍ਹੀ ਭਾਵੁਕ ਜਿਹੀ ਏ

ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਲਾਉਣ ਨੂੰ ਤਾਂ ਓਸਦਾ ਦਿਲ ਬਹੁਤ ਕਰਦੈ

ਪਰ ਤੇਜ ਹਵਾਵਾਂ ਤੋ ਡਰਦੀ ਏ

ਕਦੀ ਕਦੀ ਬਾਲਾਂ ਵਾਗੂੰ ਓਸ ਦੀਆਂ ਮੋਟੀਆਂ ਮੋਟੀਆਂ ਖਾਮੋਸ਼ ਅੱਖਾਂ ਵਿੱਚ ਮੈ ਕਈ ਸੁਖਨੇ ਤਰਦੇ ਵੇਖੇ ਨੇ

ਤੇ ਕਦੀ ਕਦੀ ਓਸ ਦੀ ਹਿਕ ਵਿੱਚ ਮੈਨੂੰ ਕੋਈ ਤੁਫਾਨ ਛੂਕਦਾ ਸੁਣਦਾ ਏ......