ਆਈ ਜ਼ਹਿਨ ਤੇ ਹੈ ਹਿਜ਼ਰ ਦੀ ਮੁੜ ਖਿਜ਼ਾ
ਆਵੇ ਫ਼ਿਜ਼ਾ ਜੇ ਵਸਲ ਦੀ ਹੋਵੇ ਰੁੱਖ ਹਰਾ
ਮੰਦਿਰ ਮੇਰਾ ਤੂੰ ਯਾਦ ਹੈ ਮਸਜਿਦ ਮੇਰੀ
ਮਿਲਨਾ ਨ ਤੌਫ਼ਾ ਵਿਛੜਨਾ ਵੀ ਨਹੀ ਸਜ਼ਾ
ਮਹਿਕਾ ਗਈ ਹੈ ਯਾਦ ਤੇਰੀ ਰੂਹ ਮੇਰੀ
ਜਿਉਂ ਡਾਲੀਆ 'ਚੋ ਲੰਘ ਜਾਂਦੀ ਹੈ ਹਵਾ
ਦੇਵੇ ਮਰਨ ਨਾ ਜੀਣ ਮੈਨੂੰ ਯਾਦ ਤੇਰੀ
ਹੈ ਅਗ ਹਵਾ ਦਾ ਜਿਸ ਤਰਾ ਦਾ ਰਾਬਤਾ
ਹਰ ਇਕ ਜ਼ਰਾ ਜਾਪੇ ਤੇਰੇ ਹੈ ਘਰ ਜਿਹਾ
ਕਿੱਥੇ ਭੇਜਾ ਮੈਂ ਖਤ ਮੈਨੂੰ ਦਸ ਜਾ ਪਤਾ
ਪੈੜਾਂ ਤੇਰੀਆਂ ਨੂੰ ਰਿਹਾ ਮੈਂ ਚੁੰਮਦਾ
ਪਹਿਲੀ ਨਜ਼ਰ ਵਿਚ ਬਣ ਗਿਆ ਸੀ ਤੂੰ ਖੁਦਾ
ਕੋਈ ਜ਼ਮਾਨੇ ’ਚ ਨ ਇਬਾਦਤਗਾਹ ਤੇਰੀ
ਜਾ ਕੇ ਕਿਥੇ ਤੈਨੂੰ ਕਰਾ ਮੈਂ ਦਸ ਸਿਜਦਾ
ਵਗਦਾ ਰਹਾਂ ਪਾਣੀ ਦੇ ਵਾਂਗੂ ਹੀ ਸਦਾ
ਸੁਖ ਹੈ ਹੁਕਮ ਉਸਦਾ ਤੇ ਦੁਖ ਉਸ ਦੀ ਰਜ਼ਾ
No comments:
Post a Comment