
ਓਹਦੇ ਵਿਛੋੜੇ ਨੇ ਲਾਈ ਪੀੜ ਐਸੀ, ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ।
ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ, ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ।
ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ, ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ।
ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ, ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ। !!
ਪਾ ਨੀਵੀਂ ਕੋਲੋਂ ਲੰਘ ਜਾਣਾ,ਮੈਂ ਅੱਖ ਤੇਰੇ ਵੱਲ ਨਹੀਂ ਚੱਕਣੀਂ..
ਜੋ ਆਪਣੇ ਵਿਚਾਲੇ ਵਾਹੀ ਤੂੰ,ਮੈਂ ਭੁੱਲਕੇ ਲੀਖ ਨਹੀਂ ਟੱਪਣੀਂ..
ਯਾਰੀ ਦਾ ਲੇਖਾ-ਜੋਖਾ ਤੂੰ,ਜਦ ਮਰਜ਼ੀ ਕਰ ਲਈਂ ..
ਗਮ ਰੱਖ ਲਏ ਤੇਰੇ ਸਾਰੇ ,ਤੇਰੀ ਹੋਰ ਚੀਜ਼ ਕੋਈ ਨਹੀਂ ਰੱਖਣੀ
www.jashanriar.blogspot.com
No comments:
Post a Comment