Tuesday, January 27, 2009


ਕੋਈ ਹੋਵੇ ਕਿਧਰੇ ਕਮਲ ਜਿਹਾ
ਕੁਝ ਮੁਸ਼ਕਿਲ ਪਰ ਕੁਝ ਸਰਲ ਜਿਹਾ
ਕੁਝ ਨਜਮ ਮਗਰ ਕੁਝ ਗਜਲ ਜਿਹਾ
ਕੁਝ ਕੁਝ ਹੋਵੇ ਉਹ ਤਰਲ ਜਿਹਾ.

ਕੋਈ ਚਾਂਦਨੀ ਰਾਤ ਦੇ ਚੰਦ ਜਿਹਾ,
ਮਿੱਠਾ ਬੋਲੇ ਗੁਲਕੰਦ ਜਿਹਾ,
ਕੋਈ ਕੋਇਲ ਦੀ ਕੂਕ ਜਿਹਾ,
ਹੋਵੇ ਵੰਝਲੀ ਦੀ ਹੂਕ ਜਿਹਾ.

ਪਰਦੇਸੀ ਦੀ ਯਾਦ ਜਿਹਾ,
ਉਹ ਹੋਵੇ ਮਿੱਠੜੇ ਰਾਗ ਜਿਹਾ
ਫੁਲਕਾਰੀ ਦਾ ਉਹ ਫੁੱਲ ਹੋਵੇ
ਨਾ ਕੋਈ ਉਹਦੇ ਤੁੱਲ ਹੋਵੇ.
ਮੇਰਾ ਬੜਾ ਦਿਲ ਕਰਦਾ ਹੈ ਕਿ

ਕੋਈ ਹੋਵੇ ਕਿਧਰੇ ਕਮਲ ਜਿਹਾ
ਕੁਝ ਮੁਸ਼ਕਿਲ ਪਰ ਕੁਝ ਸਰਲ ਜਿਹਾ
ਕੁਝ ਨਜਮ ਮਗਰ ਕੁਝ ਗਜਲ ਜਿਹਾ
ਕੁਝ ਕੁਝ ਹੋਵੇ ਉਹ ਤਰਲ ਜਿਹਾ.


JAHSAN

No comments:

Post a Comment