Tuesday, January 27, 2009


ਕਾਤੋ ਪੀਨੇ ਹਾਂ ਕਾਤੋ ਪੀਤੀ ਏ,
ਪੀ ਕੇ ਨਿੱਤ ਹੀ ਵਿਚਾਰ ਆਉਦਾ ਏ,
ਦਿਲ ਕਹਿੰਦਾ ਦੁਨਿਆ ਦੇ ਸਤਾਇਆ ਨੂੰ,
ਇਸ ਦੇ ਦਰ ਤੇ ਕਰਾਰ ਆਉਦਾ ਏ,
"ਦੇਬੀ" ਤੂੰ ਪੀ ਕੇ ਕਿੰਜ ਲੋਕਾਂ ਨਾਲ ਲੜ ਪੈਨਾ,
ਸਾਨੂੰ ਤਾਂ ਪੀ ਕੇ ਦੁਸ਼ਮਣਾਂ ਤੇ ਵੀ ਪਿਆਰ ਆਉਦਾ....


ਮੁੰਡੇ ਅਕਸਰ ਆਉਦੇ ਛੱਤ ਉਪਰ ਸੋਹਣੇ ਚੰਨ ਕਰਕੇ ਜਾ ਜਨਾਬ ਕਰਕੇ,
ਚਿੱਤ ਲੱਗਦਾ ਨਾ ਬਗ ਵਿੱਚ ਭੌਰਿਆ ਦਾ ਤਿਤਲੀਆ ਜਾ ਗੁਲਾਬ ਕਰਕੇ,
ਸੋਹਣੀ ਵਿੱਚ ਇਤਹਾਸਦੇ ਨਾਅ ਛੱਡ ਗਈ ਕੱਚੇ ਘੜੇ ਕਰਕੇ ਜਾ ਝਨਾਬ ਕਰਕੇ,
"ਦੇਬੀ" ਉਜੜਿਆ ਏ, ਲੋਕੀ ਕਹਿੰਦੇ ਨੇ ਇੱਕ ਤੇਰੇ ਕਰਕੇ ਜਾ ਸ਼ਰਾਬ ਕਰਕੇ....

ਏ ਦੁਨਿਆ ਬੇ-ਲਿਹਾਜ਼ ਜਿਹੀ ਪੱਥਰ ਦਿਲ ਨਜ਼ਰੀ ਆਉਦੀ ਏ ਤਾਂ ਪੀਨੇ ਆ,
ਕੋਈ ਯਾਦ ਹੱਸਉਣੇ ਵਾਲਿਆ ਦੀ ਆ ਉਲਟਾ ਜਦੋ ਰਵਉਦੀ ਏ ਤਾਂ ਪੀਨੇ ਆ,
ਦੂਰ ਵਸੇਦੀ ਸ਼ਕਲ ਕੋਈ ਜਦ ਇਸ ਵਿੱਚ ਸ਼ਕਲ ਵਖਉਦੀ ਏ ਤਾਂ ਪੀਨੇ ਆ,
ਫਿਰ ਬੋਤਲ ਯਾਦ ਨਹੀ ਰਹਿੰਦੀ ਕੋਈ ਤਿਰਛੀ ਨਜ਼ਰ ਪਿਉਦੀ ਏ ਤਾਂ ਪੀਨੇ ਆ,
ਚੰਗੀ ਏ ਜਾ ਮਾੜੀ ਏ ਕੀ ਮਿਲਦਾ ਕੀ ਮਿਲਦਾ ਕੀ ਗਵਉਦੀ ਏ ਬਸ ਪੀਨੇ ਆ,
"ਦੇਬੀ" ਬਣ ਬਹਾਨੇ ਰੂਹ ਚੰਦਰੀ ਪੀਣੇ ਤੇ ਜਦ ਵੀ ਆਉਦੀ ਏ ਤਾਂ ਪੀਨੇ ਆ..........




ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ


ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ



V TO U

No comments:

Post a Comment