Tuesday, January 27, 2009


ਹਰ ਯਾਦ ਚੇ ਤੇਰਾ ਹੀ ਜ਼ਿਕਰ ਹੋਵੇ,,
ਹਰ ਸਾਹ ਤੇ ਤੇਰਾ ਹੀ ਹੁਕਮ ਚੱਲੇ....
ਹਰ ਆਰਜ਼ੂ ਮੁੱਕ ਜਾਵੇ ਮੇਰੀ ਤੇਰੇ ਤੇ,,
ਹਰ ਚਾਹ ਤੇ ਤੇਰਾ ਹੀ ਹੁਕਮ ਚੱਲੇ....
ਹਰ ਰੱਸਤਾ ਮੁੜੇ ਮੇਰਾ ਤੇਰੇ ਵੱਲ,,
ਹਰ ਰਾਹ ਤੇ ਤੇਰਾ ਹੀ ਹੁਕਮ ਚੱਲੇ....
ਹਰ 'ਹਾਂ' ਚੇ ਹੋਵੇ ਤੇਰੀ ਮਰਜ਼ੀ ਸ਼ਾਮਲ,,
ਹਰ 'ਨਾਹ' ਤੇ ਤੇਰਾ ਹੀ ਹੁਕਮ ਚੱਲੇ....
ਕੋਇ ਪੁੱਛੇ ਜੇ ਵਜਾਹ ਇੱਸ ਪਾਗਲਪਨ ਦੀ,,
ਹਰ ਵਜਾਹ ਤੇ ਤੇਰਾ ਹੀ ਹੁਕਮ ਚੱਲੇ....
ਹਰ ਪਾਸੇ ਹੋਵੇ ਬੱਸ ਤੇਰਾ ਹੀ ਦੀਦਾਰ,,
ਇਸ ਚੰਦਰੀ ਨਿਗਾਹ ਤੇ ਤੇਰਾ ਹੀ ਹੁਕਮ ਚੱਲੇ........


www.jashanriar.blogspot.com

No comments:

Post a Comment