Tuesday, January 27, 2009


ਆਪਣੀ ਪਿਆਰ ਕਹਾਣੀ ਦੇ ਮੈਂ ਜਦ ਵੀ ਪੰਨੇ ਫੋਲਾਂ ਯਾਰੋ,
ਦਿਲ ਵਿੱਚ ਲੱਖਾਂ ਦੱਬੀਆਂ ਨੂੰ ਮੈਂ ਆਪੇ ਬਹਿ ਕੇ ਖੋਲਾਂ ਯਾਰੋ,
ਨੈਣੀਂ ਝੜੀਆਂ ਲੱਗ ਜਾਵਣ ਸੋਗ ਜਿਹਾ ਇੱਕ ਛਾ ਜਾਂਦਾ,
ਉਸ ਕੁੜੀ ਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ......

ਖੋਰੇ ਉਹ ਕਿਸ ਹਾਲ ਚ' ਹੋਣੀ ਨਾ ਚੰਦਰੀ ਦਾ ਪਤਾ ਟਿਕਾਣਾ,
ਮੇਰੇ ਦਿਲ ਵਿੱਚ ਥਾਂ ਉਹਦੇ ਲਈ ਯਾਦ ਉਹਦੀ ਵਿੱਚ ਮੈਂ ਮਰ ਜਾਣਾ,
ਉਹਦੇ ਨਾਂ ਦਾ ਜਿਕਰ ਕਿਤੇ ਜਦ ਗੀਤ ਮੇਰੇ ਵਿੱਚ ਆ ਜਾਂਦਾ,
ਉਸ ਕੁੜੀ ਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ.......

ਉਹਦੀਆਂ ਦਿੱਤੀਆਂ ਪਿਆਰ ਸੋਗਾਤਾਂ ਅੱਜ ਵੀ ਸਾਂਭ ਕੇ ਰੱਖੀਆਂ ਨੇ ਮੈਂ,
ਮਰਜਾਣੀ ਜਦੋਂ ਚੇਤੇ ਆਈ ਕੱਲਿਆਂ ਬਹਿ ਬਹਿ ਤੱਕੀਆਂ ਨੇ ਮੈਂ,
ਹੁਣ ਵੀ ਜਦ ਕੋਈ ਚਿਹਰਾ ਯਾਰੋ ਭਰਮ ਉਹਦਾ ਮੈਨੂੰ ਪਾ ਜਾਂਦਾ,
ਉਸ ਕੁੜੀ ਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ......

ਮੰਗਦਾ ਰਹਾਂ ਦੁਆਵਾਂ ਇਹੋ ਜਿੱਥੇ ਹੋਵੇ ਖੁਸ਼ ਉਹ ਹੋਵੇ......
"JASHAN" ਵੀ ਜਦ ਦਰਦ ਚ' ਡੁੱਬ ਕੇ ਗੀਤ ਗਮਾਂ ਦਾ ਗਾ ਜਾਂਦਾ,
ਉਸ ਕੁੜੀ ਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ............
ਅੱਜ ਵੀ ਰੋਣਾ ਆ ਜਾਂਦਾ............


www.jashanriar.blogspot.com

No comments:

Post a Comment