Tuesday, January 27, 2009


ਦੋ ਘੁੱਟ ਪੀ ਕੇ ਦਾਰੂ ਆਪਣੀ ਜ਼ਾਤ ਵਿਖਾਈ ਏ ਨਾ
ਉਕੱੜ ਖੇਹ ਉਡਾ ਕੇ ਆਪਣੇ ਸਿਰ ਵਿੱਚ ਪਾਈ ਏ ਨਾ
ਕਦੇ ਯਾਰਾਂ ਦੀ ਮਹਿਫ਼ਲ ਵਿੱਚ ਖਿੰਡਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,

ਜਾ ਕੇ ਘਰੇ ਜਵਾਈ ਦੇ ਕਦੇ ਲੜ ਕੇ ਆਈ ਏ ਨਾ
ਫੋਕੀ ਟੌਰ ਦੇ ਬਦਲੇ ਧੀ ਦੀ ਕਦਰ ਘੱਟਾਈ ਏ ਨਾ
ਉੱਚਿਆਂ ਦੇ ਸੰਘ ਲਾ ਕਾ ਕਦੇ ਔਕਾਤ ਭੁਲਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,

ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ
ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ


V TO U

No comments:

Post a Comment