Tuesday, January 27, 2009

ਰਾਤ ਚਾਨਣੀ ਏ ਪਰ ਮੇਰਾ ਦਿਲ ੳਦਾਸ ਹੈ।
ਕੀ ਦਸਾਂ ਦਿਲ ਨੂੰ ਲਗੀ ਕਿਹੜੀ ਪਿਆਸ ਹੈ?

ਇਕ ਧੁਖਧੁਖੀ ਜਿਹੀ ਅੰਦਰ ਹਮੇਸ਼ਾ ਲਗੀ ਰਹੀ,
ਇਸ ਗਲ ਦੀ ਮੈਨੂੰ ਰਹਿਂਦੀ ਹਰਦਮ ਤਲਾਸ਼ ਹੈ।

ਅਜ ਕੰਮ ਮੇਰੇ ਆ ਗਾਈਆਂ ਮੇਰੀਆਂ ਹੀ ਤਨਹਾਈਆਂ,
ਨਾ ਵਿਛੜਣ ਦਾ ਕੋਈ ਗ਼ੰਮ ਹੈ ਨਾ ਮਿਲਣੇ ਦੀ ਆਸ ਹੈ।

ਜਾਣਾ ਹੈ ਬਹੁਤ ਦੂਰ ਮਗਰ ਰਸਤਾ ਅਣਜਾਣ ਏਂ,
ਖੁਸ਼ ਹਾਂ ਕਿ ਮੇਰੇ ਨਾਲ ਤੇਰਾ ਹਰਦਮ ਅਹਿਸਾਸ ਹੈ।

ਸ਼ਿਕਵਾ ਨਹੀਂ ਹੈ ਮੈਨੂੰ ਤੇਰੇ ਤੇ ਕੋਈ ਸਜਣਾਂ !
ਜੇਹੜਾ ਤੂੰ ਜ਼ਖਮ ਦਿਤਾ ਉਹ ਮੇਰੀ ਪੂੰਜੀ ਮੇਰੀ ਰਾਸ ਹੈ।

ਇਕ ਰੋਜ਼ ਫਿਰ ਮਿਟ ਜਾਣਗੇ ਮੇਰੇ ਪੈਰਾਂ ਦੇ ਨਿਸ਼ਾਨ,
ਮੰਜ਼ਿਲ ਨਾ ਕੋਈ ਟਿਕਾਣਾ ਜਿਥੇ ਮੇਰਾ ਵਾਸ ਹੈ ।

ਤੇਰਾ ਦਰਦ ਢਲਕੇ ਜਿੰਦਗੀ ‘ਚ ਗੀਤ ਬਣ ਗਿਆ,
ਇਹ ਗੀਤ ਮਿਰੀ ਹਿਆਤ ਤੇ ਮਿਰੀ ਰੂਹ ਦਾ ਲਬਾਸ ਹੈ।


V2U

No comments:

Post a Comment