ਜੇ ਤੂੰ ਹੁੰਗਾਰਾ ਭਰਦੀ..........ਹੋਣ ਨੂੰ ਕੀ ਨਾ ਹੁੰਦਾ !
ਤੂੰ ਹੁੰਗਾਰਾ ਭਰਦੀ ਸੋਹਣੀਏ ਅੱਖਾਂ ਵੀ ਕਰ ਚਾਰ ਲੈਂਦਾ,
ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ !
ਤੂੰ ਹੁੰਗਾਰਾ ਭਰਦੀ ਸੋਹਣੀਏ........
ਕੀ ਹੋਇਆ ਜੇ ਇਕਤਰਫ਼ਾ ਪਿਆਰ ਤਾਂ ਆਖ਼ਿਰ ਪਿਆਰ ਹੁੰਦਾ
ਧੁੱਪਾਂ-ਮੀਹਾਂ ਦੇ ਵਿੱਚ ਖੜ੍ਕੇ ਹਰ ਇੱਕ ਲਈ ਨਹੀਂ ਇੰਤਜ਼ਾਰ ਹੁੰਦਾ,
ਕਿਸਮਤ ਵਿੱਚ ਹੀ ਨਹੀਂ ਸੀ ਜਿਹੜਾ ਕਿੰਜ ਆਪਣਾ ਅਧਿਕਾਰ ਲੈਂਦਾ
ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ
ਤੂੰ ਹੁੰਗਾਰਾ ਭਰਦੀ ਸੋਹਣੀਏ.....
ਕਮੀ ਸੀ ਕੋਈ ਕਹਿ ਦਿੰਦੀ ਕਿਉਂ ਰੱਖਿਆ ਸਦਾ ਹੀ ਲਾਰਿਆਂ ਵਿੱਚ
ਅੱਜ ਨੂੰ ਗਿਣਤੀ ਹੁੰਦੀ ਨਾ ਕਦੇ ਥੱਕੇ,ਟੁੱਟੇ,ਹਾਰਿਆਂ ਵਿੱਚ,
ਕਾਬਿਲ ਨਹੀਂ ਹਾਂ ਤੇਰੇ ਜੇਕਰ ਪਹਿਲਾਂ ਈ ਗੱਲ ਵਿਚਾਰ ਲੈਂਦਾ
ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ
ਤੂੰ ਹੁੰਗਾਰਾ ਭਰਦੀ ਸੋਹਣੀਏ.....
ਅੱਜ ਵੀ ਹੈ ਇੰਤਜ਼ਾਰ ਤੇਰਾ ਜੇ ਪੱਥਰ ਦਿਲ ਕਿਤੇ ਢਲ ਜਾਵੇ
ਸਾਡੀ ਮੜੀ੍ ਤੇ ਤੇਰੇ ਹੱਥੀਂ ਦੀਵਾ ਬਲ ਜਾਵੇ,
ਪਤਾ ਸੀ ਮੁੜਕੇ ਨਹੀਂ ਆਉਣਾ ਕਿਉਂ ਜਿਊਂਦੇ-ਜੀਅ ਨੂੰ ਮਾਰ ਲੈਂਦਾ
ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ
ਤੂੰ ਹੁੰਗਾਰਾ ਭਰਦੀ ਸੋਹਣੀਏ...
V2U
No comments:
Post a Comment