Tuesday, January 27, 2009


ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ..
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..
ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ
ਤਿਨਕੇ ਜਿਹਨੀ ਕਦਰ ਨਾ ਮੇਰੀ.....
ਮੇਰੇ ਯਾਰ ਦੇਨ ਮੈਨੂ ਵਡਿਆਈਆ.....
ਮੈਂ ਗਲੀਆ ਦਾ ਰੂੜਾ ਕੂੜਾ......
ਮੈਨੂ ਤਖਤ ਬਠਿਆ ਸਾਇਆ...

ਪਥਰਾ ਦੇ ਸੰਗ ਮੇਲ ਕੀ ਹੁੰਦੇ ਭੁਰਨੇ ਵਾਲੇ ਦਾ........
ਕੰਡਿਆ ਦਾ ਕੀ ਦੋਸ਼, ਦੋਸ਼ ਤਾ ਤੁਰਨੇ ਵਾਲੇ ਦਾ....

ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜ਼ਾ ਬਡ਼ਾ,
ਕਦੇ ਕਦੇ ਦਿਲ ਭਰਦਾ ਰਹੇ ਤਾਂ ਚੰਗਾ ਏ,
ਜਦ ਤਕ ਸੀਵੇ ਦੀ ਅੱਗ ਮਿਲੇ ਨਾਂ ਉਦੋ ਤਾਈਂ,
ਪਾਪਾਂ ਦੇ ਪਾਲੇ ਠਰਦਾ ਰਹੇ ਤਾਂ ਚੰਗਾ ਏ,
ਕਿਸੇ ਤੋ ਮੰਗਣਾ ਯਾਰੋ ਮੌਤ ਬਰਾਬਰ ਹੈ,
ਉਸ ਰੱਬ ਵਲੋਂ ਹੀ ਸਰਦਾ ਰਹੇ ਤਾਂ ਚੰਗਾ ਏ,

No comments:

Post a Comment