Tuesday, January 27, 2009


ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ,
ਦਿਨੇ ਲੋਕਾਂ ਦੇ ਤਾਅਨੇ ਤੇ ਸ਼ਾਮੀ ਤੇਰੀ ਯਾਦ ਹੁੰਦੀ ਏ।

ਕਦੇ ਪੁੱਛ ਗਿੱਛ ਨਹੀਂ ਸੀ ਮੇਰੀ,
ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ।

ਤੇਰੇ ਕਿਹੇ ਪੀਣੀ ਤਾਂ ਮੈਂ ਛੱਡ ਦਿੱਤੀ ਸੀ,
ਪਰ ਯਾਰਾਂ ਵੱਲੋਂ ਪਿਲਾਈ ਹਰ ਘੁੱਟ ਤੇਰੇ ਨਾਮ ਹੁੰਦੀ ਏ।

ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ,
ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ।

ਜੇ ਦਿਲੋ ਹੋ ਮਜਬੂਰ ਬਹਿ ਗਏ ਤੇਰੀਆਂ ਰਾਹਾਂ ,
ਇੰਝ ਠੋਕਰਾਂ ਤਾਂ ਨਾ ਮਾਰ ਅੜਿਆਂ ਪੱਥਰਾਂ ਚ' ਵੀ ਜਾਨ ਹੁੰਦੀ ਏ।

ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ।

ਪਿਆਰ ਦੇ ਪੈਂਡੇ ਬੜੇ ਬਿਖੜੇ ਨੇ ਯਾਰੋ,
ਰਿਹੋ ਬੱਚ ਕੇ ਇੱਥੇ ਇੱਜਤ ਵੀ ਨੀਲਾਮ ਹੁੰਦੀ ਏ।


V2U

No comments:

Post a Comment