ਓਹ ਦਿਨ ਜਿੰਦਗੀ ਦੇ ਗਏ...
ਦਿਨ ਬਚਪਨ ਦੇ ਗਏ !
ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ! ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...
ਨਿੱਕੀ ਉਮਰੇ ਨਜਾਰੇ ਬੜੇ ਲਏ !
ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !
ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !
ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ ! ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ,
ਮੈਂ ਸੱਭ ਨੂੰ ਆਪਣਾ ਬਣਾਉਦਾ ਹਾਂ,
ਕੋਈ ਸੋਚਦੀ ਨਫਾ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ
ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
ਕੋਈ ਮੇਰੇ ਵਿੱਚ ਗੁਮਾਨ ਨਹੀਂ,
ਸ਼ੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
ਅਸੀਂ ਇਹੋ ਜਿਹੇ ਇਨਸਾਨ ਨਹੀਂ
www.jashanriar.blogspot.com
Thursday, January 22, 2009
Subscribe to:
Post Comments (Atom)
No comments:
Post a Comment