Thursday, January 22, 2009


ਮੈਂ ਇੱਕਲਾ ਇਸ ਭਰੇ ਸੰਸਾਰ ਦੇ ਕਾਬਿਲ ਨਹੀਂ

ਹਾਂ ਐਸਾ ਫੁੱਲ ਜੋ ਗੁਲਜ਼ਾਰ ਦੇ ਕਾਬਿਲ ਨਹੀ

ਦਿਲ ਮੇਰਾ ਓਹਦੇ ਕਦਮਾਂ ਚ ਰਹਿਣ ਦੇ ਕਾਬਿਲ ਤੇ ਹੈ

ਪਰ ਮੇਰੀ ਤਕਦੀਰ ਓਹਦੇ ਪਿਆਰ ਦੇ ਕਾਬਿਲ ਨਹੀਂ

ਰੱਬ ਨੂੰ ਵੀ ਦੱਸਣਾ ਨਾ ਭੇਤ ਆਪਣੇ ਪਿਆਰ ਦਾ

ਕਿਓਕਿ ਰੱਬ ਵੀ ਅੱਜਕੱਲ ਇਤਬਾਰ ਦੇ ਕਾਬਿਲ ਨੀ

ਪਿਆਰ ਓਹਦੇ ਦਾ ਅਸਰ ਖੋਰੇ ਹੁਣ ਮੈਨੂੰ ਰਾਜ਼ੀ ਕਰੇ

ਵੈਸੇ ਹੁਣ ਕੋਈ ਦਵਾ ਇਸ ਬਿਮਾਰ ਦੇ ਕਾਬਿਲ ਨਹੀਂ.........!!!

No comments:

Post a Comment