Thursday, January 22, 2009

ਰੱਬ ਰੱਬ ਕਰਦੇ ਉਮਰ ਬੀਤੀ,

ਰੱਬ ਕੀ ਹੈ ਕਦੇ ਸੋਚਿਆ ਹੀ ਨਹੀਂ,

ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ,

ਰੱਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ….

ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,

ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ,

ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,

ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ

www.jashanriar.blogspot.com


ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ,

ਆਇਆ ਅੱਖ ਵਿੱਚ ਹੰਝੂ ਲਕੋ ਲਈਦਾ,

ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ,

ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ,

ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,

ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,

ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,

ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ...




ਮੈਨੂੰ ਹਰ ਕੇ ਜਿਤਣ ਦੀ ਆਸ
ਮੈਂ ਨਹੀਂ ਅਜੇ ਉਦਾਸ ।

ਕੀ ਹੋਇਆਂ ਜੇ ਲੁਟਿਆ ਮੇਰਾ ਸੰਸਾਰ ਗਿਆ ,
ਮੈਨੂੰ ਉਜੜ ਕੇ ਵਸਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਮੁੜ ਆਉਣ ਦਾ ਉਹ ਕਹਿ ਗਿਆ ਹੈ
ਮੈਨੂੰ ਬਿਛੜ ਕੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਤਨ ਨਾਲ ਖੇਡਣ ਵਾਲੇ ਮਿਲ ਪੈਣ ਅਨੇਕਾਂ,
ਮੇਰੀ ਰੂਹ ਦੀ ਜੋ ਪਿਆਸ ਬੁਝਾਵੇ
ਮੈਨੂੰ ਅਜੇ ਉਹਦੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਮੈਨੂੰ ਹਰ ਦਿਨ ਚੜ੍ਹਦੇ ਨੂੰ,
ਤਕਦੀਰਾਂ ਦੇ ਨਾਂ ਲੜਦੇ ਨੂੰ
ਇੱਕ ਨਵੇਂ ਜਖਮ ਦੀ ਆਸ
ਮੈਂ ਨਹੀ ਅਜੇ ਉਦਾਸ...


www.jashanriar.blogspot.com

ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.

ਲੋਡ਼ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.

ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.

ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.,,



my cell no.. 9988710009

No comments:

Post a Comment