Thursday, January 22, 2009

ਮਤਲਬ ਕੱਢ ਪਾਸਾ ਵੱਟ ਲਿਆ ਹੁੰਦਾ ਮੈਂ,ਮੰਗ ਬੈਠਾ ਤੈਨੂੰ ਤੈਥੋਂ ਐਨਾ ਹੀ ਕਸੂਰ ਏ,

ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ਸੁਣਦੀ ਨਾ ਤੂੰ ਮੈਨੂੰ ਦੱਸਣਾ ਨਾ ਆਵੇ ਨੀ,

ਬੁੱਲਾਂ ਤੇ ਨਾ ਆਉਂਦੀ ਗੱਲ ਅੱਖ ਦੱਸ ਜਾਵੇ ਨੀ,ਲੱਗਦਾ ਏ ਮੇਰੇ ਵਾਂਗ ਤੂੰ ਵੀ ਮਜਬੂਰ ਏਂ,

ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ਇਸ਼ਕ ਤੇਰੇ 'ਚ' ਮੈਨੂੰ ਆਪਣੀ ਕੋਈ ਹੋਸ਼ ਨਾ,

ਮੰਨਦਾ ਨਾ ਦਿਲ ਉਂਜ ਮੇਰਾ ਤਾਂ ਕੋਈ ਦੋਸ਼ ਨਾ,ਪਿਆਰ ਵਾਲੀ ਅੱਗ ਕਹਿੰਦਾ ਸੇਕਣੀ ਜਰੂਰ ਏ....

jashan_riar@yahoo.com
jashan.riar@gmail.com


ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,ਮਾਂ ਏ ਠੰਡੜੀ ਛਾਂ ਓ ਦੁਨੀਆਂ ਵਾਲੇਓ,

ਮਾਂ ਬਿਨਾ ਨਾ ਕੋਈ ਲਾਡ ਲਡੋਦਾਂ, ਰੋਦਿਆਂ ਨੂੰ ਨਾ ਚੁੱਪ ਕਰਾਓਦਾਂ,

ਖੋ ਲੈਦੇਂ ਟੁੱਕ ਕਾਂ ਓ ਦੁਨੀਆਂ ਵਾਲੇਓ,ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,

ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਏ ਪੈਂਦੀ,

ਪਉਦੀਂ ਸੁੱਕੀ ਥਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,

ਮਾਂ ਬਿਨਾਂ ਏ ਘੁੱਪ ਹਨੇਰਾ, ਸੁੰਨਾਂ ਦਿਸਦਾ ਚਾਰ ਚੁਫੇਰਾ,ਕੋਈ ਨਾ ਫੜਦਾ ਬਾਂਹ ਓ ਦੁਨੀਆਂ ਵਾਲੇਓ,

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਐ ਦੂਜਾ,

ਮਾਂ ਐ ਰੱਬ ਦਾ ਨਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,

ਰੱਬਾ ਦੇਵ ਕਰੇ ਅਰਜੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ,ਸਿਰ ਤੋਂ ਉਠਦੀ ਛਾਂ ਓ ਦੁਨੀਆਂ ਵਾਲੇਓ,

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ...

www.jashanriar.blogspot.com


ਸਾਡੇ ਰੰਗ ਫਿੱਕੇ ਪੈ ਗਏ,ਹੁਣ ਹੋਰ ਕਿਸੇ ਦੇ ਰੰਗ ਵਿੱਚ ਹੁਣ ਰੰਗ ਹੋ ਗਈ ....

ਹੁਣ ਹੋਰਾਂ ਦੇ ਤਾਂ BRACELIT ਵੀ FIT ਹੋ ਗਏ,ਸਾਡੀ ਵੰਗ ਵੀ ਹੁਣ ਤੇਰੇ ਤੰਗ ਹੋ ਗਈ ....

ਹੋਰਾਂ ਨਾਲ਼ ਤੂੰ ਜਾਕੇ ਪੀਵੇਂ COCA COLA,ਸਾਡੀ ਵਾਰੀ ਕਹਿੰਦੀ ਮੈਨੂੰ ਖੰਘ ਹੋ ਗਈ ....

ਹੋਰਾਂ ਨਾਲ਼ ਹੋ ਗਈ ਇੰਨੀ FRANK ਕੁੜੀਏ,ਸਾਡੀ ਵਾਰੀ MADAM ਨੂੰ ਸੰਗ ਹੋ ਗਈ ....

ਤੈਨੂੰ ਮਿਲ਼ ਗਿਆ ਹੁਣ ਗੱਡੀ ਵਾਲ਼ਾ ਯਾਰ,ਸਾਡੇ ਵਾਰੀ ਕਹਿੰਦੀ ਠੰਡ ਹੋ ਗਈ


my cell no.. 9988710009


ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ
ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ,
ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ
ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ,
ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ
ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ,
ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ
ਐਂਵੇ ਲੋਕ ਗਾਂਧੀ ਨੂੰ ਬਾਪੂ ਬਣਾਈ ਫ਼ਿਰਦੇ..
www.jashanriar.blogspot.com

ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ
ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ

No comments:

Post a Comment