Thursday, January 22, 2009

ਬੁੱਲਾਂ ਉੱਤੇ ਕਿੰਨੇ ਹੀ ਜਵਾਬ ਰੌਂਦੇ ਹੌਣਗੇ,

ਡੋਬਕੇ ਦੌ ਦਿਲਾਂ ਨੂੰ ਛਨਾਬ ਰੌਂਦੇ ਹੌਣਗੇ,

ਦੌ ਪਲ ਬਹਿਕੇ ਮਾਰਗੇ ਊਡਾਰੀ ਜੋ,

ਓਨਾਂ ਤਿਤਲੀਆਂ ਨੂੰ ਗੁਲਾਬ ਰੌਂਦੇ ਹੌਣਗੇ,

ਪਾਗਲਾਂ ਦੇ ਵਾਂਗ ਕਰ ਖੁਦ ਨਾਲ ਗੱਲਾਂ ਹੀ,

ਉੱਚੀ-ਉੱਚੀ ਜਨਾਬ ਰੌਂਦੇ ਹੌਣਗੇ,

ਮਾਰਕੇ ਊਡਾਰੀ ਜੋ ਸੀ ਬਦਲਾਂ ਨੂੰ ਚੁੰਮਦੇ,

ਪਿੰਜਰੇ ਚ ਬੰਦ ਓਹ ਊਕਾਬ ਰੌਂਦੇ ਹੌਣਗੇ,

ਰੀਝਾਂ ਦਿਆਂ ਪਾ ਕੇ ਲ਼ੀਰਾਂ ਗਲ ਵਿੱਚ ਰਾਤਾਂ ਨੂੰ,

ਅੱਖਾਂ ਦਿਆਂ ਗਲੀਆਂ ਚ ਖ੍ਹਵਾਬ ਰੌਂਦੇ ਹੌਣਗੇ,

ਕੱਲੇ ਕਿਤੇ ਬਹਿਕੇ ਓਹ ਕਰ-ਕਰ ਯਾਦ ਸਾਨੂੰ,

ਮੁੱਖ ਉੱਤੇ ਰੱਖਕੇ ਕਿਤਾਬ ਰੌਂਦੇ ਹੌਣਗੇ,

ਫ਼ਰੌਲੀਂ ਤੂੰ ਪੁਰਾਣੀਆਂ ਕਿਤਾਬਾਂ ਕਿਤੇ ਗੌਰ ਨਾਲ,

ਯਾਰਾ ਤੈਨੂੰ ਦਿੱਤੇ ਜੋ ਗੁਲਾਬ ਰੌਂਦੇ ਹੌਣਗੇ...


ਮਿਰਜੇ ਦੇ ਤੀਰ ਤੇ ਵਾਰਿਸ਼ ਦੀ ਹੀਰ,
ਲੋਕੀ ਲੱਭਦੇ ਫਿਰਨਗੇ |

ਪਂਜਾਬ ਦੀ ਬਹਾਰ ਤੇ ਪਂਜਾਬੀ ਸੱਭਿਆਚਾਰ,
ਲੋਕੀ ਲੱਭਦੇ ਫਿਰਨਗੇ |

ਕੋਇਲ ਦੀ ਕੂਕ ਤੇ ਬਿਂਦਰਖੀਐ ਦੀ ਹੂਕ,
ਲੋਕੀ ਲੱਭਦੇ ਫਿਰਨਗੇ |

ਪਿੰਡ ਦੀਆ ਗਲੀਆਂ ਤੇ ਮਾਨਕ ਦੀਆ ਕਲੀਆ,
ਲੋਕੀ ਲੱਭਦੇ ਫਿਰਨਗੇ |

ਸ਼ਿਵ ਦੇ ਗੀਤ ਤੇ ਪੰਜਾਬ ਦਾ ਸੰਗੀਤ,
ਲੋਕੀ ਲੱਭਦੇ ਫਿਰਨਗੇ |

ਤੱਕਰੀ ਤੇ ਵੱਟੇ ਤੇ ਸਿਰਾਂ ਤੇ ਦੂਪੱਟੇ,
ਲੋਕੀ ਲੱਭਦੇ ਫਿਰਨਗੇ |

ਮਾਂ ਦਾ ਪਿਆਰ ਤੇ "ਜਸ਼ਨ" ਵਰਗਾ ਯਾਰ,
ਲੋਕੀ ਲੱਭਦੇ ਫਿਰਨਗੇ |



ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ,

ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ,

ਆਪਣੇ ਆਪ ਵਿੱਚ ਰਹਿੰਦਾ ਸੀ ਮਸਤ ਕਦੇ,

ਅੱਜ ਯਾਦਾਂ ਉਹ ਦੀਆਂ ਨੇ ਗਮਾਂ ਵਿੱਚ ਪਾ ਦਿੱਤਾ,

ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ,

ਪੈੱਗ ਓਸ ਨੇ ਬੁੱਲਾ ਨੂੰ ਲਵਾ ਦਿਤਾ

ਨਹੀਂ ਬਹਿੰਦਾ ਸੀ ਕਦੇ ਸ਼ਰਾਬੀਆ ਵਿੱਚ,

ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ

ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ..




ਜਿੰਦਗੀ ਤਾਂ ਜੀਅ ਰਿਹਾਂ,
ਇੱਕ ਕੁੜੀ ਦੀ ਉਡੀਕ ਵਿੱਚ,
ਉੰਝ ਓਹਦੀ ਉਡੀਕ ਤੋਂ ਬਿਨਾ,
ਹੋਰ ਕੋਈ ਬਹਾਨਾ ਨਹੀਂ ਏ ਜੀਣ ਦਾ !

ਜਦੋਂ ਮੇਰੇ ਕੋਲ ਸੀ ਤਾਂ,
ਕੋਈ ਵੀ ਪਲ ਓਹਨੂੰ ਵੇਖੇ ਬਿਨਾ ਨਈ ਸੀ ਗੁਜਰਦਾ,
ਹੁਣ ਓਹਦੀ ਤਸਵੀਰ ਵੇਖ ਕੇ ਹੀ ਸਾਰ ਲਈਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਅਜੇ ਤਾਈਂ ਆਪਣੇ ਦਿਲ ਨੂੰ ਪੁੱਛੀਦੈ,
ਕਿਹੜੀ ਗਲਤੀ ਦੀ ਸਜਾ ਮਿਲੀ ਏ ਤੈਂਨੂੰ,
ਦਿਲ ਵੀ ਸਾਰੇ ਦੋਸ਼ ਮਾੜੇ ਲੇਖਾਂ ਦੇ ਸਿਰ ਮੜ ਦਿੰਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !


ਬਿਨਾ ਦੱਸਿਆਂ ਬਿਨਾ ਮਿਲਿਆਂ ਹੀ ਤੁਰ ਗਈ ਸੀ,
ਮੈ ਵੀ ਝੱਲਾ ਸੀ ਦਿਲ ਵਾਲੀ ਗੱਲ ਨਾ ਕਹਿ ਸਕਿਆ,
ਹੁਣ ਓਹਦੀ ਤਸਵੀਰ ਨਾਲ ਹੀ ਪਿਆਰ ਜਤਾ ਲਈਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਇੱਕ ਅਹਿਸਾਨ ਕਰ ਜਾਂਦੀ ਜਾਣ ਵੇਲੇ,
ਕੋਈ ਸਿਰਨਾਵਾਂ ਹੀ ਛੱਡ ਜਾਂਦੀ ਚਿੱਠੀ ਪਾਓਣ ਨੂੰ,
ਹੁਣ ਤਾਂ ਖੱਤ ਲਿਖ ਕੇ ਓਹਦੀ ਤਸਵੀਰ ਨੂੰ ਹੀ ਸੁਣਾ ਲੈਂਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !




ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ,
ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ।

ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ,
ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ।

ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ,
ਚੰਨੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ।

ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ,
ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ....


ਕਈ ਦਰਦ ਨੇ ਮੇਰੇ ਸੀਨੇ ਵਿਚ,

ਮੈ ਹਰ ਇਕ ਨੂ ਨਹੀ ਓਹ ਦਸਦਾ ਹਾਂ,

ਕੁਝ ਬੇਲੀ ਚਾਹੁੰਦੇ ਖੁਸ਼ ਰਹਾਂ,

ਬਸ ਓਹਨਾ ਖਾਤਿਰ ਹਸਦਾ ਹਾਂ...




ਮੇਰੇ ਦਿਲ ਵਿਚ ਓਠਦੇ ਖਿਆਲ ਕਈ,

ਮੈ ਕਿਓ ਨੀ ਅੱਗੇ ਜਾ ਸਕਿਆ,

ਕੀ ਮੇਰੀ ਕੋਈ ਮਜਬੂਰੀ ਸੀ,

ਜਾ ਨੂੰ ਰਾਸ ਨਾ ਆ ਸਕਿਆ,

ਅੱਜ ਹਰ ਥਾਂ ਮੇਰੇ ਚਰਚੇ ਨੇ,

ਇਹੀ ਤਾ ਮੈ ਕਦੇ ਚਹਿਆ ਸੀ,

ਚਾਹੇ ਹਾਰਿਆ ਵਿਚ ਹੀ ਹੈ,

ਨਾਮ ਜਿਤਿਆ ਵਿਚ ਨਹੀ ਆ ਸਕਿਆ....



ਅਸੀਂ ਓਹ ਅਥਰੂ ਨਹੀਂ

ਜਿਹੜੇ ਹਰ ਦਮ ਕਿਰਦੇ ਰਿਹਿੰਦੇ ਨੇ,

ਅਸੀਂ ਓਹ ਫੁੱਲਾਂ ਚੋਂ ਨਹੀਂ

ਜੋ ਬਿਨਾ ਮੌਸਮੋਂ ਖਿੜਦੇ ਰਿਹਿੰਦੇ ਨੇ,

ਅਸੀਂ ਓਹਨਾ ਚੋਂ ਨਹੀਂ

ਮਗਰ ਮਗਰ ਜੋ ਫਿਰਦੇ ਰਿਹਿੰਦੇ ਨੇ.

ਸਾਡੀ ਯਾਰੀ ਤੇ ਸੱਜਣਾ ਮਾਨ ਨਾ ਕਰੀਂ,

ਕੀਤੀ ਆ ਦੋਸਤੀ ਤੇਰੇ ਨਾਲ,

ਸਾਨੂ ਬਦਨਾਮ ਨਾ ਕਰੀਂ.,

ਮੈਂ ਗਰੀਬ ਹਾ, ਦੋਸਤੀ ਗਰੀਬ ਹੈ.

ਤੂ ਅਮੀਰਾਂ ਪਿਛੇ ਲੱਗ ਕੇ,


ਮੇਰੀ ਦੋਸਤੀ ਨੂੰ
ਨੀਲਾਮ ਨਾ ਕਰੀਂ....

ਰੰਗ ਬਿਰੰਗੀ ਦੁਨੀਆ ਦੇ ਵਿੱਚ,ਕੀ ਕੀ ਰੰਗ ਵਿਖਾਉਂਦੇ ਲੋਕ

ਵਾਂਗ ਖਿਡੌਣਾ ਦਿਲ ਨਾਲ਼ ਖੇਡਣ,ਇੰਝ ਵੀ ਦਿਲ ਪਰਚਾਉਂਦੇ ਲੋਕ

ਆਪ ਕਿਸੇ ਦੀ ਗੱਲ ਨਾ ਸੁਣਦੇ,ਹੋਰਾਂ ਨੂੰ ਸਮਝਾਉਂਦੇ ਲੋਕ

ਪਹਿਲਾਂ ਜਿਗਰੀ ਯਾਰ ਕਹਾਉਂਦੇ,ਮਗਰੋਂ ਪਿੱਠ ਦਿਖਾਉਂਦੇ ਲੋਕ

ਹੋਰਾਂ ਦੀ ਗੱਲ ਭੰਡਦੇ ਫਿਰਦੇ,ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ

ਪਤਾ ਨਹੀਂ ਕਿਉਂ ਆਪ ਨਾ ਕਰਦੇ,ਦੂਜਿਆਂ ਤੋਂ ਜੋ ਚਾਹੁੰਦੇ ਲੋਕ..



ਸਾਡੇ ਹਾਸੇ ਦਾ ਗੁੱਸਾ ਨਾ ਯਾਰ ਕਰਦੇ,

ਕਹਿੰਦੇ ਤੇਰੇ ਦਿਲ ਚ ਦਿਸੇ ਨਾ ਦੁੱਖ ਕੋਈ,

ਕਿਹੰਦੇ 'ਚੰਨੀ' ਕੀ ਜਾਣੇ ਪਾਕ ਮੁਹੱਬਤ ਨੁੰ,

ਜਿਸਦੀ ਅੱਖ ਨਾ ਕਦੇ ਕਿਸੇ ਲਈ ਰੋਈ,

ਫਿਰ ਅਸੀ ਕਿਹਾ ਇਹ ਇਸ਼ਕੇ ਦੀਆ ਚੋਟਾ ਬੁਰੀਆ ਨੇ,

ਇਹ ਇਸ਼ਕ ਆਪ ਸਿਖਾਦਉਗਾ,

ਜੇ ਇਤਬਾਰ ਨਹੀ ਤਾ ਕਦੇ ਮੇਰਾ ਦਿਲ ਵੀ,

ਆਪਣੇ ਜਖਮ ਦਿਖਾਦਉਗਾ,

ਹਾਰ ਕੇ ਇਸ ਪਿਆਰ ਵਿੱਚ ਅਸੀ,

ਹਾਸੇ ਵਿੱਚ ਦੁੱਖ ਛੁਪਾਈ ਬੇਠੇ ਆ,

ਇੱਕ ਹੰਝੁ ਦਾ ਤੁੰ ਕਰੇ ਗੁੱਸਾ,

ਕਿਸੇ ਦੀ ਜੁਦਾਈ ਵਿੱਚ ਰੋ ਰੋ ਅਸੀ ਸੱਤਾ ਅਸਮਾਨਾਂ ਦੇ ਹੰਝੁ ਮੁਕਾਈ ਬੇਠੇ ਆ .....

www.jashanriar.blogspot.com


ਅਜ ਪੁਛਿੱਆ ਸਾਨੂੰ ਯਾਰਾਂ ਨੇ,
ਆਪਨੇ ਬਾਰੇ ਕੁਜ ਦਸ ਦੇ.


ਅਸੀ ਹਸ ਕੇ ਆਖਿਆ ਓਹਨਾ ਨੂੰ,

ਦਿਲ ਰੌਂਦਾ ਏ ਬੁੱਲ ਹਸਦੇ.

ਕੀ ਦਿਸਏ ਯਾਰੋ ਆਪਨੇ ਬਾਰੇ,
ਪੁਤਲਾ ਹਾ ਮੈ ਮਿੱਟੀ ਦਾ.

ਤਿੰਨ ਰੰਗ ਮੁੱਕ ਜਾਦੇਂ ਜਦ ਓ ਸਜਨਾ,
ਵੇਲਾ ਆਉਂਦਾ ਚਾਦਰ ਚਿਟ੍ਟੀ ਦਾ.

ਯਾਰ ਬੋਲੇ ਏ ਗੱਲਾਂ ਤਾ ਸਬ ਆਮ ਏ,
ਕੀ ਤੇਰੇ ਬੁੱਲਾ ਉਤੇ ਵੀ ਕਿਸੇ ਕੁੜੀ ਦਾ ਨਾਮ ਏ.

ਕੀ ਸਾਡੇ ਵਾਂਗੂ ਵੀ ਹੈ ਤੇਰੇ ਦਿਲ ਵਿਚ ਕੋਈ ਵਸਦਾ,
ਓਹ੍ਲਾ ਕਾਹ੍ਤੋ ਰੱਖਿਆ ਯਾਰਾ ਤੁ ਛੇਤੀ ਕਿਊਂ ਨਈ ਦਸ੍ਦਾ.


ਮੈ ਕੇਹਾ ਯਾਰੋ ਤੁਸੀ ਹੁਨ,ਛੇੜੀ ਇਸ਼੍ਕ ਕਹਾਣੀ ਏ,
ਜਿਸਦੇ ਵਿਚ ਨੇ ਦੁਖ ਬਥੇਰੇ,ਨੇਣਾ ਵਿੱਚ ਖਾਰਾ ਪਾਣੀ ਏ.

ਕੀਤਾ ਸੀ ਅਸੀ ਇਸ਼ਕ ਕਿਸੇ ਨਾਲ,ਦਿਲ ਤੇ ਸੱਟ ਅਸੀ ਖਾਦੀ ਏ,
ਇਸ਼ਕ ਦੀ ਨਾ ਤੁਸੀ ਗਲ ਹੁਨ ਕਰੇਓ,ਇਸ ਕਮ ਚ ਸਿਰ੍ਫ ਬਰ੍ਬਾਦੀ ਏ.

ਯਾਰ ਬੋਲੇ ਹੁਨ ਛਡ ਇਸ਼੍ਕ ਨੁ,ਦਸ ਤੇਨੁ ਕੀ ਪਿਯਾਰਾ ਏ,
ਕੀ ਜਿੰਦਗੀ ਆਪਨੀ ਦਾ,ਤੁ ਲੁਟਿਆ ਕੋਈ ਨਜਾਰਾ ਏ.

ਸੋਚਿਆ ਕੀਵੇਂ ਦੱਸਿਏ,ਪਰ ਲੱਭਿਆ ਨਾ ਕੋਇ ਚਾਰਾ ਏ,
ਸਭ ਰਿਸ਼ਤੇ ਨਾਤੇ ਝੁਠੇ ਨੇ,ਇਕ ਸੱਚਾ ਰੱਬ ਦਾ ਸਹਾਰਾ ਏ....



ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,

ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀ,

ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,

ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,

ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ,

ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,

ਅਸੀ ਅੰਦਰੋ ਬਾਹਰੋ ਇੱਕੋ ਜਿਹੇ "ਚੰਨੀ" ਤਾਂ ਕਾਫਰ ਅਖਵਓਣੇ ਆ,

ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ....



www.jashanriar.blogspot.com


jashan_riar@yahoo.com
jashan.riar@gmail.com


my cell no.. 9988710009







No comments:

Post a Comment