Thursday, January 22, 2009

ਜਿਹੜੇ ਮੈਨੂੰ ਆਖਦੇ ਕੇ ਪੱਲੇ ਤੇਰੇ ਕੱਖ ਵੀ ਨਹੀਂ,ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ

ਜਿਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ,ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ

ਜਿੰਨਾਂ ਮੋਕਾ ਵੇਖ ਕੇ ਖੁਬਾਇਆ ਛੁਰਾ ਧੋਖੇ ਨਾਲ,ਬੜੀ ਮਿਹਰਬਾਨੀ ਧੋਖਾ ਦੇਣੇਆਂ ਮੱਕਾਰਾਂ ਦੀ,

ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ,ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮਖਾਰਾਂ ਦੀ,

ਜਿੰਨਾਂ ਨੇ ਬੇਰਹਿਮ ਹੋ ਕੇ ਖ਼ਬਰ ਸੁਣਾਈ ਮਾੜੀ,ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ,

ਜਿਹੜੇ ਮੇਰੇ ਰਾਹੀਂ ਮੈਨੂੰ ਸਾੜਣ ਲਈ ਵਿਛ ਜਾਂਦੇ,ਬੜੀ ਮਿਹਰਬਾਨੀ ਉਹਨਾਂ ਮੰਘੇ-ਅੰਗਿਆਰਾਂ ਦੀ,

ਜਿੰਨਾਂ ਨੇ ਕਦੀ ਮੈਨੂੰ ਵੱਡਿਆ ਜਾਂ ਵੱਡਣਾ ਹੈ,ਬੜੀ ਮਿਹਰਬਾਨੀ ਉਹਨਾਂ ਤੀਰਾਂ-ਤਲਵਾਰਾਂ ਦੀ,

ਜਿਹੜੇ ਮੈਨੂੰ ਬੇਗੁਰਾ ਤੇ ਬੇਗੁਣਾ ਦੱਸਦੇ ਨੇ ,ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ....

No comments:

Post a Comment