Thursday, January 22, 2009

ਤੇਰੀ ਦੋਸਤੀ ਤੇ ਜਦੌਂ ਦਾ ਨਾਜ਼ ਹੋ ਗਿਆ

ਸਾਡਾ ਵਖਰਾ ਜਿਉਨ ਦਾ ਅੰਦਾਜ਼ ਹੌ ਗਿਆ

ਜਦੌਂ ਦੇ ਮਿਲੇ ਹੌ ਤੁਸੀਂ ਯਾਰੋ

ਇੰਜ ਜਾਪੇ ਜੱਗ ਤੇ ਸਾਡਾ ਰਾਜ ਹੋ ਗਿਆ...


www.jashanriar.blogspot.com


ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ
ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ....
ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ,
ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ....
ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ,
ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ....
ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ,
ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ....
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ..

www.jashanriar.blogspot.com



ਚੰਗੇ ਮਾੜੇ ਦਿਨ ਰਹਿੰਦੇ ਸਾਰਿਆਂ ਤੇ ਚਲਦੇ,
ਦੁੱਖ ਸੁੱਖ ਵਿਹੜਾ ਰਹਿੰਦੇ ਸਾਰਿਆਂ ਦਾ ਮੱਲਦੇ
ਜਾਂਦੀ ਨਹੀ ਵਿਆਹੀ ਦੀ ਜੇ ਨਹੀ ਵਿਆਹੀ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਉੱਠ ਕਾਕਾ ਕੰਮ ਕਰ ਬਾਪੂ ਮਾਰੇ ਝਿੱੜਕਾਂ,
ਲਾਡਲਾ ਨਾ ਗੁੱਸੇ ਹੋ ਜੇ ਬੇਬੇ ਲੇਂਦੀ ਬਿੜਕਾਂ
ਤੋੜੀਏ ਨਾ ਡੱਕਾ ਹਾਂਜੀ ਹਾਂਜੀ ਕਰੀ ਜਾਈ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਪੇਪਰਾਂ ਚ ਫਿਕਰ ਨੀ ਹੁੰਦੀ ਪਾਸ ਫ਼ੇਲ੍ਹ ਦੀ,
24 ਘੰਟੇ ਕਾਟੋ ਰਹਿੰਦੀ ਫੁੱਲਾਂ ਉਤੇ ਖੇਲ ਦੀ
ਲੁਟੀਏ ਨਜ਼ਾਰੇ ਜ਼ਿੰਦਗਾਨੀ ਤੇ ਲੁਟਾਈ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਰੱਜ ਕੇ ਸ਼ੌਕੀਨ ਸਾਨੂੰ ਸ਼ੌਂਕ ਖਾਣ ਪੀਣ ਦਾ,
ਢਿਲੋਂ ਕਹਿੰਦਾ ਸੁਪਨਾ ਨਾ ਵੇਖੀਏ ਹਸੀਨ ਦਾ
ਸਾਡੇ ਉਤੇ ਰਹਿੰਦੀ ਅੱਖ ਸਦਾ ਵੱਡੇ ਭਾਈ ਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ..



www.jashanriar.blogspot.com



ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ
ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ
ਇਹ ਬਹਾਰ ਦਾ ਸੁਨੇਹਾ,ਤੇ ਸਵੇਰਿਆਂ ਦੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ
ਤੇ ਇਹ ਧੁੱਪ ਵੀ ਓਡ਼ਕਾਂ ਨੂੰ, ਕਿਸੇ ਬਲ ਰਹੇ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਨਫ਼ਰਤ ਦੇ ਤੀਰ ਚਲਦੇ,ਐਪਰ ਨਾ ਮੈਨੂੰ ਖਲ਼ਦੇ
ਮੇਰੀ ਆਤਮਾ ਦੁਆਲੇ ,ਤੇਰੇ ਪਿਆਰ ਦੀ ਸੰਜੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ..

www.jashanriar.blogspot.com


ਸਾਨੂੰ ਕਹਿੰਦੇ ਆ ਪੰਜਾਬੀ,
ਟੌਰ ਰੱਖੀਦੀ ਨਵਾਬੀ,

ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ. .

ਸਾਡੇ ਗੀਤ ਆ ਅਵੱਲੇ,
ਕਰ ਦਿੰਦੇ ਬੱਲੇ-ਬੱਲੇ

ਹੋ ਨਹੀਓਂ ਕਿਸੇ ਨਾਲੋਂ ਥੱਲੇ,
ਅਜਮਾਕੇ ਵੇਖ ਲਓ. .

ਜਿਉਣਾ ਅਣੱਖ ਨਾਲ, ਮਰਨਾ ਧਰਮ ਵਾਸਤੇ
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,

ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ
ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,

ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ....


www.jashanriar.blogspot.com


ਜਸ਼ਨ ਵਰਗਾ ਨਹੀਓਂ ਲੱਭਣਾ ਦੁਨੀਆਂ ਭਾਵੇਂ ਛਾਂਣ ਲਈ,

ਯਾਰਾ ਇਸ਼ਕ ਮੁਹੱਬਤ ਦੀ ਜਦ ਮਰਜੀ ਰਮਜ ਪਛਾਣ ਲਈ,

ਕਈ ਸੱਜਂਣ ਸੱਜਣਾਂ ਖਾਤਰ ਮਿੱਟੀ ਵਿੱਚ ਰੁਲ ਗਿਆ,

ਸਾਡਾ ਛੱਲਾ ਰਹਿ ਗਿਆ ਕੱਲਾ ਸੱਜਂਣ ਰੱਖ ਕੇ ਭੁੱਲ ਗਿਆ...

www.jashanriar.blogspot.com


ਸਾਨੂੰ ਛੱਡ ਕੇ ਜੇ ਤੈਨੂੰ ਖੁਸ਼ੀ ਮਿਲੀ ਜੀ ਸਦ ਕੇ ਰਹਿ ਅਸੀਂ ਜੀ ਲਾਂ ਗੇ,

ਤੇਰੇ ਹੱਥੋਂ ਜਹਿਰ ਜੁਦਾਈਆਂ ਦਾ ਅਸੀਂ ਨਾ ਚਾਹੁੰਦੇ ਵੀ ਪੀਲਾਂ ਗੇ,

ਤੇਰਾ ਹੰਝੁਆਂ ਨਾਲ ਸਵਾਗਤ ਨੀਂ ਜਿੱਥੇ ਟੱਕਰੇ ਗੀਂ ਉਸੇ ਥਾਂ ਹੋਣਾਂ,

ਜਿੰਨੇ ਟੁਕਡ਼ੇ ਹੋਣੇ ਦਿਲ ਦੇ ਨੀਂ ਹਰ ਟੁਕਡ਼ੇ ਤੇ ਤੇਰਾ ਨਾਂ ਹੋਣਾ...



www.jashanriar.blogspot.com


ਵੇ "ਜਸ਼ਨ"
ਵੇ "ਜਸ਼ਨ" ,
ਅਖ ਦੀ ਮਾਰ ਤੋਂ ਬਚੇਆ ਕਰ ,
ਸੋੰਣੇਆ ਦੀਆਂ ਸ਼ੋਖ ਅਦਾਵਾਂ ਤੋਂ ,
ਐਵੇ ਨਾ ਪਿਆਰ ਲੁਟਾਇਆ ਕਰ ,
ਵੇ "ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ |

ਆਪਣੇ ਤੋਂ ਓਹਨਾ ਦੇ ਸ਼ਹਿਰ ਦਾ ਸਫਰ ,
ਨਾ ਸ਼ਿਖਰ ਦੁਪਹਿਰੇ ਮਿੰਣੇਆ ਕਰ ,
ਸੂਰਜ ਦੀ ਧੁਪ ਤੋਂ ਤਾਂ ਬਚ ਜਾਂਏਗਾ ,
ਧੁਪ ਰੰਗਿਆ ਤੋਂ ਬਚੇਆ ਕਰ ,
ਵੇ "ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ

ਜਿਸ ਪਥ ਦਾ ਦਿਲ ਬਣੇਆ ਓਹਨਾ ਦਾ ,
ਓਸ ਪਥਰ ਦਾ ਪਤਾ ਪੁਛੇਆ ਕਰ ,
ਜਿਹੜੇ ਕਹ ਦਿੰਦੇ ਨੇ " ਮੈਂ ਕਿਆ ਕੰਰੂ"
ਓਹਨਾ ਅਗੇ ਨਾ ਦਿਲ ਖੋਲੇਆ ਕਰ ,
ਵੇ "ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ


www.jashanriar.blogspot.com




ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ

ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ

ਤਦ ਤੂੰ ਮੰਗੈ ਦਿਲ ਸਾਡਾ

ਪਰ ਤੇਰੇ ਕਦਮਾ ਚ' ਮੇਰੀ ਲਾਸ਼ ਹੋਵੇ

ਵਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,

ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ,

ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ,

ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ ?


www.jashanriar.blogspot.com

jashan_riar@yahoo.com
jashan.riar@gmail.com

ਮੇਰਾ ਮੋਬਾਇਲ ਨੰਬਰ 9988710009





No comments:

Post a Comment