Monday, February 9, 2009


ਇੱਕ ਦੀਵਾ ਧੁੱਖਦੀ ਯਾਦ ਦਾ, ਪਿਆ ਦਿਲ ਦੇ ਆਲੇ,
ਮੁੜ ਕੇ ਕਿਉਂ ਨਾ ਆਂਵਦੇ ਤੁਰ ਜਾਵਣ ਵਾਲੇ,

ਇਹ ਬੁੱਲਾਂ ਦੀ ਖ਼ਾਮੋਸ਼ਗੀ ਦੇ ਪਿਆ ਭੰਨਦਾ ਠਾਰੇ,
ਗੁੱਝੀਆਂ ਗ਼ਿਲਾਂ ਸੋਕਦੇ ਜਿਵੇਂ ਬਾਲਣ ਹਾਰੇ,

ਇਹਦਾ ਝੋਰਾ ਵੱਧਦਾ ਜਾਂਵਦਾ ਏ ਵਾਂਗਰ ਪਾਰੇ,
ਉਮਰਾਂ ਦਾ ਦੁੱਖ ਲਾ ਗਏ ਉਹ ਲੰਮੀਆਂ ਵਾਲੇ,

ਇਹਦੇ ਦੁਸ਼ਮਣ ਦਿਨ ਦੇ ਚਾਨਣੇ ਤੇ ਵੇਲੀ ਤਾਰੇ,
ਨਾਂ ਸੁਲਾ-ਸਫਾਈਆਂ ਸੋਚਦੇ ਉਹ ਕਰ ਗਏ ਕਾਰੇ,

ਇਹ ਡਰਦਾ ਅਪਨੀ ਲਾਜ਼ ਤੋਂ ਪਿਆ ਭੁੱਬਾਂ ਮਾਰੇ,
ਪਏ ਖੜੇ ਤਮਾਸ਼ਾ ਵੇਖਦੇ ਭੰਡ ਦੁਨੀਆਂ ਵਾਲੇ,

ਇਹਦੀ ਲੋਅ ਪਈ ਕੰਧ ਦੇ ਫੇਫੜੇ ਕਰਦੀ ਕਾਲੇ,
ਇਹਨੂੰ ਵੱਧਣੋਂ ਕਿਉਂ ਨਾ ਰੋਕਦੇ ਅੱਗ ਲਾਵਣ ਵਾਲੇ,

ਇਹ ਖੋਲੇ ਤਖ਼ਤੇ ਹੇਜ਼ ਦੇ ਨਾ ਖੁੱਲਣ ਤਾਲੇ,
ਬੂਰਾ ਕਰ ਕਰ ਖਾ ਗਏ ਘੁਨ ਸੱਜਣਾਂ ਵਾਲੇ,

ਇਹ ਮੰਗੇ ਰੁੱਤ ਹਨੇਰ ਦੇ ਤੇ ਮੰਗੇ ਪਾਲੇ,
ਕੋਈ ਆਵਣ ਕਰਮਾਂ ਵਾਲੜੇ ਇਹਦੇ ਵੇਖ ਉਜਾਲ

No comments:

Post a Comment