
ਮੇਰੀਆਂ ਯਾਦਾਂ ਦੇ ਫੁੱਲ ਹੰਝੂਆਂ ‘ਚ ਤਾਰ ਦੇ
ਜੋ ਰਹਿ ਗਈ ਹੈ ਉਮਰ ਉਹ ਹੱਸ ਕੇ ਗੁਜ਼ਾਰ ਦੇ
ਹੋਰ ਕੋਈ ਲੋੜ ਨਾ ਮਹਿਸੂਸ ਹੋ ਸਕੇ
ਦੇਣਾ ਹੈ ਤਾਂ ਮੈਨੂੰ ਤੂੰ ਏਨਾ ਕੁ ਪਿਆਰ ਦੇ
ਆ ਬੈਠ ਕੇ ਹੁਣ ਕਰ ਲਈਏ ਆਰਾਮ ਦੋ ਘੜੀ
ਬੀਤ ਗਈ ਜ਼ਿੰਦਗੀ ਇੰਞ ਜਿੱਤਦੇ ਹਾਰਦੇ
ਬਲ ਰਹੀ ਹੈ ਸਾਲਾਂ ਤੋਂ ਇਹ ਅੱਗ ਇਸ਼ਕ ਦੀ
ਸਾੜ ਕੇ ਮੈਨੂੰ ਤੂੰ ਇਸ ਭਾਂਬੜ ਨੂੰ ਠਾਰ ਦੇ
ਅੱਜ ਵੀ ਚਾਹਤ ਤੇਰੀ ਦਿਲ ਦਾ ਜੁਨੂੰਨ ਹੈ
ਕੁਝ ਅਜਿਹਾ ਕਰ ਇਸ ਹਸਰਤ ਨੂੰ ਮਾਰ ਦੇ
No comments:
Post a Comment