Wednesday, January 28, 2009

ਕਾਸ਼ ਮੈਂ ਚਨੰ ਹੁੰਦਾ..
ਰਾਤੀ ਸੋਣ ਤੋਂ ਪਹਿਲਾ,
ਮੈਨੂਂ ਵੇਖਣ ਦਾ ਤੇਰਾ ਮਨ ਹੂੰਦਾ
ਬਦਲਾ ਵਿਚ ਮੈਂ ਲੁਕਦਾ ਛਿਪਦਾ
ਆਸਮਾਨ'ਚ ਕਿਤੇ ਖੋ ਜਾਦਾਂ
ਵੇਲਾ ਹੂੰਦਾ ਤੇਰੇ ਉਠਣ ਦਾ
ਤੇਰੇ ਉਠਣ ਤੋਂ ਪਹਿਲਾ ਮੈ ਸੋਂ ਜਾਦਾਂ
ਕਰਦੀ ਉਡੀਕ ਤੂੰ ਖੜਕੇ ਬਨੇਰੇ ਤੇ
ਕਿਨੇ ਹੀ ਸਵਾਲ ਹੂੰਦੇ ਤੇਰੇ ਚੇਹਰੇ ਤੇ
ਕਦੇ ਪੂਰਾ ਕਦੇ ਅਧੂਰਾ ਬਣਕੇ ਖੜ ਜਾਦਾਂ
ਕਦੇ ਨਾ ਨਿਕਲਨ ਦੀ ਜ਼ਿਦ ਤੇ ਅੜ ਜਾਦਾਂ
ਤੂੰ ਭਾਵੇਂ ਕਿਸੇ ਹੋਰ ਦੀ ਹੋ ਜਾਦੀਂ..
ਮੈ ਤੈਥੋ ਬਿਨਾ ਵੀ ਰਹਿ ਜਾਦਾਂ
ਸਾਲ ਵਿਚ ਇਕ ਵਾਰ ਤੂੰ ਕਰੇਗੀਂ ਮੇਰਾ ਇੰਤਜ਼ਾਰ
ਬਸ ਇਹ ਸੋਚ ਕੇ ''JASHAN'' ਹਰ ਦੂਖ
ਹਸਦੇ ਹਸਦੇ ਸਹਿ ਜਾਦਾਂ......

ਮੈਂ ਆਪਣੀ ਟੁੱਟੀ ਕਲਮ ਨਾਲ ਲਿੱਖਦਾ ਰਵਾਂ ਸ਼ੇਅਰ,
ਕੁੱਝ ਮੀੱਲੀ ਬਦਨਾਮੀ ਏ ,
ਤੇ ਕੁੱਝ ਦਿਲ ਤੇ ਲਗੀ ਸਟ ਬਾਰੇ ਲਿੱਖਦਾ,
ਕੁੱਝ ਯਾਰਾਂ ਤੋਂ ਮਿਲੇ ਧੋਖੇ ਨੇ,
ਤੇ ਕੁੱਝ ਦਗੇਬਾਜ ਮੁਟਿਆਰਾਂ ਬਾਰੇ ਲਿਖਦਾ,
ਕੁੱਝ ਆਪਣੀ ਜਿਂਦਗੀ ਚ ਵੇਖੇ ਦੁਖਾਂ ਬਾਰੇ ਲਿਖਦਾ,
ਕਿਸੇ ਨੂੰ ਮੈਨੂੰ ਪਰਖਣ ਦੀ ਲੋੜ ਨੀ ਯਾਰੋ,
"JASHAN"ਜੋ ਬਾਰੋਂ ਆ ਉਹਈੳ ਅੰਦਰੋਂ ਦਿਸਦਾ....

ਲੇਖਾਂ ਵਿਚ ਲਿਖੀ ਤਕਦੀਰ ਧੋਖਾ ਦੇ ਗਈ,
ਸਾਨੂੰ ਵੀ ਤਾਂ ਰਾਝੇ ਵਾਲੀ ਹੀਰ ਧੋਖਾ ਦੇ ਗਈ,
ਸੋਚਿਆ ਸੀ ਹੱਥ ਕਦੇ ਲਾਉਣਾ ਨੀ ਸ਼ਰਾਬ ਨੂੰ,
ਪਰ ਏਹ ਆਉਦੇ ਜਾਦੇ ਸਾਹਾਂ ਵਾਗੂੰ ਹੱਡਾਂ ਵਿਚ ਬਹਿ ਗਈ,
ਕਰਦੀ ਹੈ ਵਫ਼ਾ ਤੇ ਦਿੰਦੀ ਹੈ ਸਹਾਰਾ,
ਸੱਚ ਕਹਿੰਦਾ ਏ " ਵਫ਼ਾ ਤਾਂ ਹੁਣ ਸ਼ਰਾਬ ਕੋਲ ਰਹਿ ਗਈ.....

ਦਿਲ ਦਾ ਨਹੀਂ ਮਾੜਾ
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ..
ਦੱਸ ਕਿਦਾਂ ਤੇਰਾ ਦੀਦਾਰ ਕਰਦੇ..
ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ..
ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ..
ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ..
ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..
ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ..
ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ..
ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ...
ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਤੈਨੂੰ ਦਿੱਤੇ ਸੀ ਜੋ ਖੱਤ ਭਾਂਵੇ ਪਾੜ ਦਿੱਤੇ ਹੋਣੇ,
ਜਿਹੜੇ ਦਿੱਤੇ ਸੀ ਤੋਹਫੇ, ਉਹ ਵੀ ਹਾੜ ਦਿੱਤੇ ਹੋਣੇ,
ਪਰ ਉਹਨਾਂ ਯਾਦਾਂ ਦੀ ਅੱਗ 'ਚ ਤੂੰ ਵੀ ਸੜਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜਿਥੇ ਬੈਠਕੇ ਇਕਠੇ ਕਦੇ ਹੱਸਦੇ ਸੀ ਹੁੰਦੇ,
ਇਕ ਦੂਜੇ ਤਾਂਈ ਹੀਰ ਰਾਂਝਾ ਦੱਸਦੇ ਸੀ ਹੁੰਦੇ,
ਹੁਣ ਉਹਨਾਂ ਰਾਹਵਾਂ ਤੇ ਕਿੰਝ ਪੈਰ ਧਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜੇ ਨੀ ਕੀਤੀ ਬੇਵਫਾਈ, ਤੈਥੋਂ ਵਫਾ ਵੀ ਨਾ ਹੋਈ,
ਜੀਹਦੀ ਐਡੀ ਸੀ ਸਜ਼ਾ, ਸਾਥੋਂ ਖਤਾ ਵੀ ਨਾ ਹੋਈ,
ਹੁਣ ਮੇਰੇ ਵਾਂਗੂੰ ਤੁੰ ਵੀ ਨਿਤ ਮਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ,
ਮੈਂ ਮਸੀਹਾ ਵੇਖਿਆ ਬੀਮਾਰ ਤੇਰੇ ਸ਼ਹਿਰ ਦਾ,
ਇਹ ਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ,
ਕਿੳ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ,
ਸ਼ਹਿਰ ਤੇਰੇ ਕਦਰ ਨਹੀਂ ਲ਼ੋਕਾਂ ਨੂੰ ਸੁੱਚੇ ਪਿਆਰ ਦੀ,
ਰਾਤ ਨੂੰ ਖੁਲ੍ਹਦਾ ਹੈ ਹਰ ਬਾਜ਼ਾਰ ਤੇਰੇ ਸ਼ਹਿਰ ਦਾ,
ਫੇਰ ਮੰਜਿਲ ਵਾਸਤੇ ਇਕ ਪੈਰ ਨ ਪੁਟਿਆ ਗਿਆ,
ਇਸ ਤਰਾਂ ਕੁਝ ਚੁਭਿਆ ਕੋਈ ਖਾਰ ਤੇਰੇ ਸ਼ਹਿਰ ਦਾ,
ਜਿਥੇ ਮੋਇਆਂ ਬਾਅਦ ਵੀ ਕਫਨ ਨਹੀ ਹੋਇਆ ਨਸੀਬ,
ਕੌਣ ਪਾਗਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ,
ਏਥੇ ਮੇਰੀ ਲਾਸ਼ ਤੱਕ ਨੀਲਾਮ ਕਰ ਦਿੱਤੀ ਗਈ,
ਲਥਿਅਤ ਕਰਜ਼ਾ ਨ ਫਿਰ ਵੀ ਯਾਰ ਤੇਰੇ ਸ਼ਹਿਰ ਦਾ.....

ਤੇਰੇ ਨੈਣਾਂ ਦੇ ਬੂਹੇ ਉੱਤੇ,
ਦਸਤਕ ਦੇ ਕੋਈ ਜਗਾਵੇ ਤੈਨੂੰ
ਕਿਤੇ ਹਵਾ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ….

ਤੇਰੇ ਮੰਜੇ ਦੀ ਪੁਆਂਦ ਚ’
ਖੜਾ ਹੋ ਕੇ ਕੋਈ ਸਲ੍ਹਾਵੇ ਤੈਨੂੰ,
ਕਿਤੇ ਖੁਆਬ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ….

ਦੁਨੀਆਂ ਦੀ ਇਸ ਭੀੜ ਦੇ ਵਿਚ,
ਪਿਛਿਓਂ ਆਣ ਕੋਈ ਬੁਲਾਵੇ ਤੈਨੂੰ,
ਕਿਤੇ ਗੈਰ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ….

ਕਾਲੀਆਂ ਬੋਲੀਆਂ ਰਾਤਾਂ ਚ’
ਪਰਛਾਵਾਂ ਜੇ ਨਜ਼ਰ ਕੋਈ ਆਵੇ ਤੈਨੂੰ,
ਕਿਤੇ ਚੋਰ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ….