ਮੇਰੇ ਦਿਲ ਦੇ ਦਰਵਾਜ਼ੇ ਤੇ,
ਹੁਣ ਦਸਤਕ ਦੇਣ ਦਾ ਕੀ ਫਾਇਦਾ...
ਮੇਰੇ ਨੈਣੋਂ ਵਗਦੇ ਹੰਝੂਆਂ ਨੂੰ,
ਹੁਣ ਪੂੰਝ ਦੇਣ ਦਾ ਕੀ ਫਾਇਦਾ...
ਅਸੀਂ ਦਰਦਾਂ ਦੇ ਦਰਿਆ ਬਣਗੇ,
ਇਹ ਵਹਿਣ ਕਦੇ ਵੀ ਰੁਕਣੇ ਨਹੀਂ...
ਇਨ੍ਹਾਂ ਦੀ ਮੰਜ਼ਿਲ ਮੌਤ ਹੁੰਦੀ,
ਫਿਰ ਬੰਨ੍ ਲਾਉਣ ਦਾ ਕੀ ਫਾਇਦਾ...
ਉਪਰੋਂ ਦੀ ਲੰਘ ਗਏ ਮੋਹਬੱਤਾਂ ਦੇ ਕਾਫਲੇ,
ਥਲੇਓ ਦੀ ਲੰਘ ਗਏ ਨਦੀਆਂ ਦੇ ਨੀਰ,
ਨਾ ਹਾਣੀਆਂ ਦੇ ਹੋਏ, ਨਾ ਪਾਣੀਆਂ ਦੇ ਹੋਏ,
ਨਦੀਆਂ ਦੇ ਪੁਲਾਂ ਜਿਹੀ ਸਾਡੀ ਤਕਦੀਰ...
ਨਾ ਕੋਈ ਰੋਸਾ, ਨਾ ਗਿਲਾ ਸ਼ਿਕਵਾ ਤੇਰੇ ਤੇ,
ਮੇਰੀ ਮੌਤ ਦੀ ਹਾਮੀ ਭਰ ਜਾ, ਬੂਹੇ ਮੇਰੇ ਤੇ,
ਤੂੰ ਜਿੰਦ੍ਗੀ ਦੇ ਵਿੱਚ,ਬ੍ੜੇ ਰੰਗ ਭਰੇ ਸੀ,
ਓਹ ਪਲ ਕਿਵੇਂ ਭੁੱਲਾਂ , ਹਰ ਸਾਹ ਨਾਲ ਜੁੜੇ ਸੀ,
ਹੁਨ ਤਾਨੇ ਸਹਿ ਨੀ ਹੁੰਦੇ, ਮਾਨ ਪਿਯਾਰ ਸੀ ਜਿਹ੍ੜੇ ਤੇ,
ਇਕ ਜ਼ਹਿਰ ਪਿਆਲਾ ਲੈ ਆਵੀਂ , ਬ੍ਸ ਅਗ੍ਲੇ ਫ਼ੇਰੇ ਤੇ,
ਨਾ ਕੋਈ ਰੋਸਾ, ਨਾ ਗਿਲਾ ਸ਼ਿਕਵਾ ਤੇਰੇ ਤੇ,
ਮੇਰੀ ਮੌਤ ਦੀ ਹਾਮੀ ਭਰ ਜਾ, ਬੂਹੇ ਮੇਰੇ ਤੇ,
ਟੁੱਟਿਆ ਜਦ ਦਿਲ ਦਾ ਸ਼ੀਸ਼ਾ,
ਅਰਮਾਨ ਦਿਲ ਦੇ ਸਾਰੇ ਬਿਖਰ ਗਏ,
ਜਦ ਉੱਠਿਆ ਜਜਬਾਤਾਂ ਦਾ ਤੂਫਾਨ,
ਨੈਣਾਂ ਨਾਲੋਂ ਨੀਰ ਨਿੱਖੜ ਗਏ,
ਦਿਨ ਵੀ ਬਣ ਗਏ ਕਾਲੀਆਂ ਰਾਤਾਂ,
ਸੱਜਣਾਂ ਦੇ ਵਾਅਦੇ ਬਣ ਗਏ,ਝੂਠੀਆਂ ਬਾਤਾਂ,
ਨੈਣਾਂ 'ਚੋਂ ਵਗਦੇ ਨੀਰ ਨੂੰ ਕਿੱਦਾਂ ਠੱਲਾਂ,
ਪੀੜ ਹਿਜਰ ਦੀ ਜਾਂਦੀ ਚੀਰ ਕਲੇਜਾ,
ਇਸ ਦਰਦ ਨੂੰ ਕਿੱਦਾਂ ਝੱਲਾਂ.......
ਊਹਦੀ ਊਸ ਪੈੜ ਨੂ..
ਰਾਹ ਓਹ ਅਜ ਵੀ ਤਰਸਦਾ ਤਾ ਹੋਊਗਾ.....
ਜਿਥੇ ਕਿਤੇ ਮਿਲਦੇ ਸੀ ਓਸ ਦ੍ਰਖਤ ਓਹਲੇ......
ਓਹ ਰੂਖ ਓਹਦੀ ਛੋਹ ਨੂ ਅਜ ਵੀ ਤਰਸਦਾ ਤਾ ਹੋਊਗਾ.....
ਓਹਨਾ ਪਤਿਆ,ਝਾੜੀਆ ਤੇ ਹਵਾ ਸਾਵੇ...
ਕਿਤੇ ਸੀ ਜੋ ਵਾਅਦੇ ਇਕਠੇ ਜੀਣ ਤੇ ਮਰਣ ਦੇ.....
ਓਹਨਾ ਵਾਅਦਿਆ ਦੀ ਗਵਾਹੀ ਹਜੂਮ ਓਹ ਅਜ ਭਰਦਾ ਤਾ ਹੋਊਗਾ.....
ਓਹਦੇ ਇਨਤਜਾਰ ਚ੍ ਮਿਟੀ ਤੇ ਬਣਾਇਆ ਸੀ ਜੋ ਚੇਹਰਾ ਇਕ..
ਅਪਣੇ ਬਣਾਊਣ ਵਾਲੇ ਨੂ ਅਜ ਵੀ ਓਹ ਪਛਾਣਦਾ ਤਾ ਹੋਊਗਾ......
ਜਾਣ ਲਗੇ ਕਿਦਾ ਓਸ ਪਿਛੇ ਵੀ ਨਹੀ ਤਕਿਆ.....
ਓਹ ਵੀ ਤਾ ਜਾਣਦਾ ਸੀ ਕਿ ਖੜਾ ਪਿਛੇ ਇਕ ਬੂਤ ਮਿਟੀ ਦਾ ਓਹ੍ਨੂ ਓਡੀਕਦਾ ਤਾ ਹੋਊਗਾ.....
"JASHAN"ਊਹ੍ਨੂ ਓਡੀਕਦਾ ਤਾ ਹੋਊਗਾ.......
ਇਹ ਸਫਰ ਦਿਲ ਨੂੰ ਰਤਾ ਭਾਓੁਂਦਾ ਨਹੀ ਤੇਰੇ ਬਿਨਾ,
ਜੀਣ ਦਾ ਕੋਈ ਮਜ਼ਾ ਆਓੁਂਦਾ ਨਹੀ ਤੇਰੇ ਬਿਨਾ....
ਬੇਸਹਾਰਾ ਘੁੰਮਦਾ ਹਾਂ ਮੈਂ ਖਿਆਲਾਂ ਵਿੱਚ ਸਦਾ,
ਕੋਈ ਵੀ ਗਲ ਆਪਣੇ ਲਾਓਂਦਾ ਨਹੀ ਤੇਰੇ ਬਿਨਾ....
ਹੱਸਣਾ ਤੇਰੇ ਜਿਹਾ ਤੱਕਿਆ ਨਹੀ ਮੈਂ ਓੁਮਰ ਭਰ,
ਐਨਾ ਸੁਹਣਾ ਕੋਈ ਮੁਸਕਰਾਓਂਦਾ ਨਹੀ ਤੇਰੇ ਬਿਨਾ....
ਗਮ ਨ ਕਰ..ਰੋਇਆ ਨ ਕਰ..ਬੀਤੇ ਸਮੇਂ ਨੂੰ ਭੁੱਲ ਜਾ,
ਇਸ ਤਰਾਂ ਕੋਈ ਵੀ ਸਮਝਾਓੁਂਦਾ ਨਹੀ ਤੇਰੇ ਬਿਨਾ.............
ਏ ਖੁਸ਼ੀ, ਤੂੰ ਕਿਹੋ ਜਿਹੀ ਹੈਂ?
ਕਿੱਥੇ ਤੇ ਕਿਸ ਦੇ ਕੋਲ ਰਹਿੰਦੀ ਹੈਂ?
ਖੁਸ਼ੀ ਬੋਲੀ
ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਬੱਚੇ ਕੋਲ,
ਜਿਸ ਦੇ ਸਾਂਭ ਸਾਂਭ ਰੱਖੇ ਖਿਡੌਣੇ
ਟੁੱਟ ਜਾਣ ਤੋਂ ਬਾਅਦ ਵੀ ਚੱਲ ਪੈਂਦੇ ਨੇ......
ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਬਾਬੇ ਕੋਲ,
ਜਿਸ ਦੀਆਂ ਜੇਬਾਂ ਫਰੋਲ
ਓਸ ਦੀ ਲੁਕੋ ਲੁਕੋ ਰੱਖੀ ਭਾਨ
ਬੱਚੇ ਕੱਢ ਲੈਂਦੇ ਨੇ ..........
ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਕਿਰਸਾਨ ਕੋਲ,
ਜਿਸ ਦੇ ਵੱਟ ਤੇ ਚੱਲਦਿਆਂ
ਨੰਗੀਆਂ ਲੱਤਾਂ ਉੱਤੇ
ਕਣਕ ਦੀਆਂ ਬੱਲੀਆਂ ਵੱਜਦੀਆਂ ਨੇ................
ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਸਾਵਣ ਮਹੀਨੇ ਚ,
ਜਦੋਂ ਕਾਲੀਆਂ ਘਟਾਵਾਂ ਅੱਗੇ ਅੱਗੇ
ਚਿੱਟੇ ਬਗਲੇ ਉਡ਼ਦੇ ......
ਤੇ ਮੋਰ ਪੈਲਾਂ ਪਾਉਂਦੇ ਨੇ...................
ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਕਿਤੇ ਸੁੰਞੀਆਂ ਬਹਾਰਾਂ ਦੇ ਵਿੱਚ,
ਜਿੱਥੇ ਚਿਰਾਂ ਤੋਂ ਵਿੱਛਡ਼ੀਆਂ ਰੂਹਾਂ
ਅੱਖਾਂ ਬੰਦ ਕਰਕੇ ਮਿਲਦੀਆਂ ਨੇ .........................
ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਮਸਤ ਫਕ਼ੀਰ ਦੀ ਕੁੱਲੀ ਵਿੱਚ,
ਜਿਸ ਦੇ ਅੰਦਰੋਂ ਕਿਸੇ ਟਿਕੀ ਰਾਤ ਨੂੰ,
ਅੱਲ੍ਹਾ ਅਲ੍ਹਾ ਦੀਆਂ
ਆਵਾਜ਼ਾਂ ਆਉਂਦੀਆਂ ਨੇ..........................
ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਖਾਲੀ ਮਕਾਨ ਅੰਦਰ,
ਜਿਸ ਦੀ ਸਬਾਤ ਦੇ ਬਾਲਿਆਂ ਵਿੱਚ
ਚਿਡ਼ੀਆਂ ਆਲ੍ਹਣਾ ਪਾਉਂਦੀਆਂ ਨੇ ..................