Tuesday, January 27, 2009

ਛੇੜ ਨਾ ਗੱਲ ਕੋਈ ਤੂੰ ਦਰਦਾਂ ਦੀ,
ਮੈਂ ਤਾਂ ਦਰਦਾਂ ਨੂੰ ਪਿੰਡੇ ਤੇ ਹੰਢਾਇਆ ਹੈ.
ਲੋਕ ਕਹਿਣ ਇਹ ਹੈ ਦਰਦ ਇਸ਼ਕੇ ਦਾ,
ਜੀਹਨੇ ਜਿੰਦ ਮੇਰੀ ਨੂੰ ਮਾਰ-ਮੁਕਾਇਆ ਹੈ.
ਪਹਿਲਾਂ ਹੀ ਬਹੁੱਤ ਪੀੜਾਂ ਮੇਰੇ ਦਿਲ ਅੰਦਰ,
ਤੂੰ ਹੋਰ ਗੇੜ ਪੀੜਾਂ ਦੇ ਗੇੜਣ ਆਇਆ ਹੈ.
ਕਿਸੇ ਨੇ ਹੰਜੂਆਂ ਨੂੰ ਸਮਝਣ ਦੀ ਲੋੜ ਨਾ ਸਮਝੀ,
ਹਰ ਜੀਅ ਮੇਰੀ ਪੀੜ ਵੇਖ ਮੁਸਕਾਇਆ ਹੈ.
ਨਾ ਇਹ ਦਿਨ ਮੇਰਾ ਤੇ ਨਾ ਇਹ ਰਾਤ ਮੇਰੀ,
ਮੇਰਾ ਚੰਨ ਵੀ ਸੂਰਜ਼ ਨੇ ਕਿਤੇ ਲੁਕਾਇਆ ਹੈ.
ਗਹਿਰੇ ਹੰਦੇ ਜਾ ਰਹੇ ਨੇ ਗ਼ਮ ਇਹ ਮੇਰੇ,
ਗ਼ਮਾਂ ਇਸ ਤਰਾਂ ਜਿੰਦ ਨੂੰ ਘੇਰਾ ਪਾਇਆ ਹੈ.
ਜਿੰਦ ਗ਼ਮਾਂ ਦੇ ਭੰਵਰ ਵਿੱਚ ਹੁਣ ਫੱਸ ਚੱਲੀ,
ਪਰ ਕਿਸੇ ਨੇ ਭੰਵਰੋ ਕੱਢਣਾ ਨਾ ਚਾਹਿਆ ਹੈ.
"ਸੰਧੂ" ਕੌਣ ਸੁਣਦਾ ਹੈ ਦਰਦ ਕਿਸੇ ਦੇ,
ਫਿਰ ਤੂੰ ਕਿਉਂ ਸੁਣਣੇ ਦਾ ਰੱਟਾ ਲਾਇਆ ਹੈ.


ਜਿੰਦਗੀ ਨੂੰ ਹਰ ਪਲ ਜੀਊਣ ਲਈ,
ਕੁੱਝ ਤੇਰੇ ਸਹਾਰਿਆਂ ਦੀ ਲੌੜ ਹੈ.
ਸਾਹ ਤਾਂ ਊਂਝ ਵੀ ਲੈਂਦੇ ਹੀ ਹਾਂ,
ਪਰ ਕੁੱਝ ਪਿਆਰਿਆਂ ਦੀ ਲੌੜ ਹੈ.
ਮੰਜਿਲ ਨੂੰ ਸੌਖਿਆਂ ਹੀ ਪਾਵਣ ਲਈ,
ਸਾਨੂੰ ਤੇਰੇ ਇਸ਼ਾਰਿਆਂ ਦੀ ਲੌੜ ਹੈ.
ਲਹਿਰਾਂ ਬਣ ਬਹੁਤ ਵੱਗ ਲਏ ਅਸੀ,
ਹੁਣ ਬਸ ਕਿਨਾਰਿਆਂ ਦੀ ਲੌੜ ਹੈ.
ਤੂੰ ਇਕ ਚੰਨ ਹੀ ਬਹੁਤ ਹੈ ਚਾਨਣ ਨੂੰ,
ਨਾ ਬਹੁਤੇ ਤਾਰਿਆਂ ਦੀ ਲੌੜ ਹੈ.
ਬਹੁਤ ਔਖਿਆਂ ਖੁਦ ਨੂੰ ਸਮੇਟਿਆ ਏ,
ਨਾ ਹੋਰ ਖਿਲਾਰਿਆਂ ਦੀ ਲੌੜ ਹੈ.
ਵਾਦਾ ਕਰ ਸਕੇਂ ਤਾਂ ਪੱਕਾ ਕਰੀਂ "ਜੀਤ" ਨੂੰ,
ਨਾ ਝੂਠੇ ਤੇਰੇ ਲਾਰਿਆਂ ਦੀ ਲੌੜ ਹੈ.


ਦਿਲੋਂ ਨਜ਼ਦੀਕੀਆਂ ਪਾਈਆਂ ਸੀ ਜੀਹਨਾਂ ਨਾਲ,
ਹੁਣ ਉਹਨਾਂ ਹੀ ਸਾਥੋਂ ਦੂਰੀ ਵਧਾ ਲਈ ਏ.
ਬਿਨਾ ਬੁਲਾਇਆਂ ਬੋਲਦੇ ਸੀ ਜੋ ਨਾਲ ਮੇਰੇ,
ਉਹਨਾਂ ਨੇ ਬੁੱਲਾਂ ਤੇ ਚੁੱਪੀ ਹੁਣ ਪਾ ਲਈ ਏ.
ਤਕਦੀਰ ਦੀ ਖੇਡ ਨੇ ਪਿਆਰ ਕੀਤਾ ਲੀਰਾਂ,
ਜਿੰਦ ਵੀ ਹੁਣ ਗ਼ਮਾਂ ਦੇ ਲੇਖੇ ਲੁਆ ਲਈ ਏ.
ਫੁੱਲ ਸੱਧਰਾਂ ਦੇ ਸਾਰੇ ਪੈਰਾਂ ਹੇਠ ਗਏ ਮਿੱਦੇ,
ਚੋਟ ਗੁੱਝੀ ਏਸੀ ਇਸ਼ਕੇ ਵਿੱਚ ਖਾ ਲਈ ਏ.
"ਸੰਧੂਆ" ਖਾਲੀ ਹੱਥ ਰਹੇ ਹਮੇਸ਼ਾ "ਜੀਤ" ਦੇ,
ਖਹੁਰੇ ਕੈਸੀ ਕਿਸਮਤ ਰੱਬ ਤੋਂ ਲਿਖਾ ਲਈ ਏ.


ਕਲਯੁਗ ਦੀ ਏਸੀ ਵਗੀ ਹਨੇਰੀ,
ਬੰਦਾ ਰੱਬ ਨੂੰ ਭੁੱਲ ਗਿਆ.
ਹੱਥੀਂ ਮਿਹਨਤ ਕਰਨੀ ਭੁੱਲਕੇ,
ਐਸ਼ੋ-ਆਰਾਮ ਤੇ ਡੁੱਲ ਗਿਆ.
ਪਾਖ਼ ਪਿਆਰ ਦਿਲਾਂ ਚੋਂ ਕੱਢਕੇ,
ਜਣੇ-ਖਣੇ ਨਾਲ ਖੁੱਲ ਗਿਆ.
ਹੀਰੇ ਵਰਗਾ ਦਿਲ ਲੈਕੇ ਵੀ,
ਵਾਂਗ ਕੱਖਾਂ ਦੇ ਰੁੱਲ ਗਿਆ.
"ਸੰਧੂ" ਈਮਾਨ ਵੇਚਕੇ ਬੇਇਮਾਨੀ ਨੂੰ,
ਵਿੱਕ ਕੌਡੀ ਦੇ ਮੁੱਲ ਗਿਆ.


ਸੁੰਨੇ ਪਏ ਦਿਲ ਦੇ ਵਿਹੜੇ ਵਿੱਚ,
ਫਿਰ ਤੋਂ ਬਹਾਰ ਲੈਕੇ ਆਈ ਹੈ ਤੂੰ.
ਪੱਤਝੜ ਵਾਂਗ ਦਿਲ ਮੁਰਝਾ ਸੀ ਚੱਲਿਆ,
ਪਰ ਨਵੀਂ ਨੁਹਾਰ ਲੈਕੇ ਆਈ ਹੈ ਤੂੰ.
ਕੋਈ ਨਹੀਂ ਚਾਹੁੰਦਾ ਮੈਨੂੰ ਚੰਦਰੇ ਨੂੰ,
ਮੇਰੇ ਲਈ ਪਿਆਰ ਲੈਕੇ ਆਈ ਹੈ ਤੂੰ.
ਮੇਰੇ ਨਾਲ ਬੋਲਕੇ ਕੋਈ ਰਾਜ਼ੀ ਨਹੀਂ,
ਬੁੱਲਾਂ ਤੇ ਇਕਰਾਰ ਲੈਕੇ ਆਈ ਹੈ ਤੂੰ.
ਮੁਸਕਾਨ ਉੱਡ ਚੁੱਕੀ ਸੀ ਮੇਰੇ ਬੁੱਲਾਂ ਤੋਂ,
ਮੁਸਕਾਨ ਇੱਕ ਵਾਰ ਲੈਕੇ ਆਈ ਹੈ ਤੂੰ.
ਕਿਵੇਂ ਮੋੜ ਦੇਵਾਂ ਤੈਨੂੰ ਤੂੰ ਹੀ ਦੱਸ ਅੜੀਏ,
ਖੁਸ਼ੀਆਂ ਕਈ ਹਜਾਰ ਲੈਕੇ ਆਈ ਹੈ ਤੂੰ.
ਜਦ "ਸੰਧੂ" ਨੇ ਜੀਉਣ ਦੀ ਉਮੀਦ ਛੱਡੀ,
ਉਦੋਂ ਬਾਹਵਾਂ ਦਾ ਹਾਰ ਲੈਕੇ ਆਈ ਹੈ ਤੂੰ.


ਕੀਤੀ ਮੇਰੀ ਗਲਤੀਆਂ ਨੂੰ ਤੁਸੀਂ ਮਾਫ ਕਰੋ,
ਮੇਰੇ ਕੀਤੇ ਗੁਨਾਹਾਂ ਵਾਲੇ ਵਰਕੇ ਸਾਫ ਕਰੋ,
ਜੋ ਵੀ ਤੁਹਾਡਾ ਹੁਣ ਦਿਲ ਹੈ ਕਹਿੰਦਾਂ,


ਉਹੀਉ "ਜਸ਼ਨ" ਨਾਲ ਇਨਸਾਫ ਕਰੋ


www.jashanriar.blogspot.com
tusi akhde ho mohhabat vich judaai hundi hai,
pyaar da nichodd hi bewaffai hundi hai,
main akhdaa han yaar nu poojde han rab man ke,
baaki tan saari duniya hi paraayi hundi hai ,
tusi "JASHAN" nu kade hath faddaaya tan hunda,
thonu das dinde pyar ch kini sachayi hundi hai....


www.jashanriar.blogspot.com

Rabba inni k likh umar meri,
us nu yaar de lekhe launa chaunda han,
ikk raat jinni hove zindagi meri,
us vch yaar da ban k jina chahunda han...

Ruh ikk ho jave usdi te meri,
usde baahaan ch sauna chahundi han,
mile inna pyar ruh nu meri,
mai duniya nu bhull jana chahunda han...

Reh na jave dil vich reejh koi aduri meri,
har reejh nu puri karna chahunda han,
har dhadkan vch uh sma jave meri,
har saah vch us nu vsauna chahunda han...

Usde naina ch vsdi e jaaan meri,
marde dam takk uhnu takkna chahunda han,
usde dil vch ban jave kabar meri,
usdi hikk te sirr rakhh marna chahunda han...

Bas inni k hai kwaish meri,
isnu pura karna chahunda han,
rbba j ikk pal lai hai meri zndgi,
mai yaar di ho k jina chahunda han,
ki hunda e pyar mehboob da,
"JASHAN" us khari vich mehsus karna chahunda hain.



www.jashanriar.blogspot.com

Aunde ne jindgi vich kujh pal jo saanu rula jande ne,
changi bhali khushian di taar nu hila jande ne,
te tutt jande ne jo, oh addi raat nu uth ke ronde ne,
yaad karde rehnde ne ohna pallan nu te kade na saunde ne,
ohna nu oh beeti kahani hamesha yaad aundi hai,
udaasi ohna dian akhan nu har pal rullaundi hai,
sochde ne oh hun jindgi vich ki karnge,
jo aap udaas ne oh keede layee hassange,
kad samjange oh ke ih ohna da veham hai,
rabb da tan har bande utte reham hai,
je dukh aya hai tan khushian v jaroor aungia,
khushi ban ke oh ohna de bullan utte chhangia,
gamm di lehar jiada der takk tuhaano chho nahi sakdi,
te khushi jaida der takk tuhathon door nahi reh sakdi,
kaash main khushi ban ke kisse nu hassa sakda,
par main aap v tan haan bass ikk khushi labhda.........



www.jashanriar.blogspot.com

Ashiqa di ki likhi taqdir mere malka,
hatha ch na khushi di lakeer mere malka...
jamde ne putt te maawan lendian wadaiyan,
ghumde ne banke faqeer mere malka...
kise kan parwae kise sir katwae,
par kise nu na mildi ohdi heer mere malka...



www.jashanriar.blogspot.com

JE TERI HIQQ DI SHAAN VADA SAKDA,
TAN TERE GALL DI GAANI BAN JANDA,
KADE RUSSEY NU AAKE MANAYA TAN HUNDA,
SAUN TERI MAIN PAL VICH MAN JANDA,
JE DINDA RAB TAINU PEEDD KADE,
TAN TERE DUKH MAIN KHUD TE JAR JANDA,
KYO TODNA SI DIL - BUS KEH HI DINDI,
"jashan" BIN SOCHEY PAL VICH MARR JANDA......

ਸਾਡੀ ਜ਼ਿੰਦਗੀ ਇੱਕ ਹਨੇਰੀ ਸੀ,
ਮਿੱਟੀ ਦੀ ਇੱਕ ਢੇਰੀ ਸੀ,
ਧੂੜ ਇਸ ਮਿੱਟੀ ਦੀ ਉੱਡਦੀ ਉੱਡਦੀ,
ਤੇਰੇ ਬੂਹੇ ਅੱਗੇ ਆ ਗਈ,
ਤੇਰੇ ਵਿਹੜੇ ਦੇ ਵਿਚ ਛਾ ਗਈ.....

ਫਿਰ ਇੱਕ ਹਨੇਰੀ ਆ ਗਈ,
ਮਿੱਟੀ ਦੀ ਇਸ ਢੇਰੀ ਨੂੰ,
ਨਾਂ ਜਾਣੇ ਕਿੱਥੇ ਉਡਾ ਕੇ ਲੈ ਗਈ,
ਨਾ ਤੇਰਾ ਬੂਹਾ ਏ, ਨਾ ਹੀ ਤੇਰਾ ਘਰ ਵੇ,
ਸਾਨੂੰ ਤਾਂ ਬੱਸ ਇੱਕੋ ਹੀ ਹੁਣ ਦਰ ਵੇ......

ਨਾ ਜਾਣੇ ਫਿਰ ਕਦ ਹਨੇਰੀ ਆਊਗੀ,
ਮਿੱਟੀ ਦੀ ਇਸ ਢੇਰੀ ਨੂੰ,
ਹੁਣ ਪਤਾ ਨਹੀਂ ਕੀਤੇ ਲਜਾਊਗੀ,
ਹੁਣ ਕਿਹ੍ੜਾ ਬੂਹਾ ਆਊਗਾ,
ਹੁਣ ਕਿਹ੍ੜਾ ਵਿਹੜਾ ਅਪਨਾਵਾਂਗੇ,
ਤੇਰੇ ਦਿੱਤੇ ਪਿਆਰ ਨੂ ਦੱਸ ਵੇ ਕਿਂਵੇ ਭੁਲਾਵਾਂਗੇ.......


www.jashanriar.blogspot.com