Thursday, January 22, 2009

ਸਾਨੂੰ ਚੰਨ ਚੰਨ ਨਾ ਕਿਹ ਸੱਜਣਾ

ਅਸੀ ਅੰਬਰੋ ਟੁੱਟੇ ਤਾਰੇ ਹਾ

ਸਾਨੂੰ ਏਨਾ ਨਾ ਤਡ਼ਪਾਇਆ ਕਰ

ਅਸੀ ਪਿਹਲਾ ਹੀ ਗਮਾ ਦੇ ਮਾਰੇ ਹਾ

ਸਾਡੇ ਏਨੇ ਇਮਤਿਹਾਨ ਨਾ ਲੈ

ਅਸੀ ਥੋੜੀਆ ਉਮਰਾਂ ਵਾਲੇ ਹਾ.....
ਜਿਹੜੇ ਮੈਨੂੰ ਆਖਦੇ ਕੇ ਪੱਲੇ ਤੇਰੇ ਕੱਖ ਵੀ ਨਹੀਂ,ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ

ਜਿਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ,ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ

ਜਿੰਨਾਂ ਮੋਕਾ ਵੇਖ ਕੇ ਖੁਬਾਇਆ ਛੁਰਾ ਧੋਖੇ ਨਾਲ,ਬੜੀ ਮਿਹਰਬਾਨੀ ਧੋਖਾ ਦੇਣੇਆਂ ਮੱਕਾਰਾਂ ਦੀ,

ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ,ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮਖਾਰਾਂ ਦੀ,

ਜਿੰਨਾਂ ਨੇ ਬੇਰਹਿਮ ਹੋ ਕੇ ਖ਼ਬਰ ਸੁਣਾਈ ਮਾੜੀ,ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ,

ਜਿਹੜੇ ਮੇਰੇ ਰਾਹੀਂ ਮੈਨੂੰ ਸਾੜਣ ਲਈ ਵਿਛ ਜਾਂਦੇ,ਬੜੀ ਮਿਹਰਬਾਨੀ ਉਹਨਾਂ ਮੰਘੇ-ਅੰਗਿਆਰਾਂ ਦੀ,

ਜਿੰਨਾਂ ਨੇ ਕਦੀ ਮੈਨੂੰ ਵੱਡਿਆ ਜਾਂ ਵੱਡਣਾ ਹੈ,ਬੜੀ ਮਿਹਰਬਾਨੀ ਉਹਨਾਂ ਤੀਰਾਂ-ਤਲਵਾਰਾਂ ਦੀ,

ਜਿਹੜੇ ਮੈਨੂੰ ਬੇਗੁਰਾ ਤੇ ਬੇਗੁਣਾ ਦੱਸਦੇ ਨੇ ,ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ....
ਸਾਡੇ ਵਰਗੇ ਫ਼ਕੀਰਾਂ ਦਾ ਕੀ ਜੀਣਾ ਤੇ ਕੀ ਮਰਨਾ ਏ

ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ ਤੇ ਅਸੀਂ ਪੈਰ-ਪੈਰ ਤੇ ਹਰਨਾ ਏ

ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ ਨਾ ਮਰਨ ਦਾ ਗਮ ਕਿਸੇ ਕਰਨਾ ਏ

ਸਾਡੀ ਬੇਵੱਸ ਲਾਸ਼ ਨੂੰ ਵੇਖ ਨਾ ਦਿਲ ਕਿਸੇ ਦਾ ਭਰਨਾ ਏ

ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ ਨਾ ਫ਼ੁੱਲ ਕਿਸੇ ਨੇ ਧਰਨਾ ਏ........

ਮੈਂ ਕੀ ਅਰਜ ਕਰਾਂ ਰੱਬਾ...

ਬਸ ਐਨੀ ਕੁ ਮਿਹਰ ਚਾਹੀਦੀ...

ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..

ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ..

ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..

ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..

ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..

ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ
ਲੱਖਾਂ ਗਏ, ਲੱਖਾਂ ਆਏ
ਕਈਆਂ ਨੇ ਡੋਰੇ ਪਾਏ
ਪਰ ਇੱਕ ਦਿਨ ਇੱਕ ਪ੍ਰਦੇਸੀ
ਜਿੰਦਗੀ ਦੇ ਵਿਹੜੇ ਆਇਆ
ਅੱਖੀਆਂ 'ਚੋਂ ਰਾਤਾਂ ਦੀ ਨੀਂਦ
ਜਿਹਨੇ ਦਿਨ ਦਾ ਚੈਨ ਚੁਰਾਇਆ.

ਪਤਾ ਨੀਂ ਕਦ, ਕਿਵੇਂ ਅਸੀਂ
ਇੱਕ ਹੋਏ ਦੋ ਤੋਂ
ਪਹਿਚਾਣ ਲੱਗ ਪਏ
ਇੱਕ ਦੂਜੇ ਨੂੰ ਸੌ ਕੋਹ ਤੋਂ

ਵਿਸ਼ਵਾਸ ਦੀ ਨੀਂਹ ਤੇ
ਪਿਆਰ ਦਾ ਮਹਿਲ
ਉਸਾਰ ਦਿੱਤਾ
ਸਭ ਕੁੱਝ ਉਸ ਪ੍ਰਦੇਸੀ ਉੱਤੋਂ
ਮੈਂ ਹੱਸ-2 ਵਾਰ ਦਿੱਤਾ

ਕੋਈ ਸੱਤ ਜਨਮ ਨਹੀਂ ਦੇ ਸਕਦਾ
ਇੱਕ ਜਨਮ 'ਚ ਐਨਾ ਪਿਆਰ ਦਿੱਤਾ
ਮੈਂ ਵਾਰੇ ਜਾਵਾਂ ਸੋਹਣੇ ਰੱਬ ਤੋਂ
ਜਿਹਨੇ ਮੈਨੂੰ ਸੋਹਣਾ ਯਾਰ ਦਿੱਤਾ...
ਅੱਜ ਦਿਲ ਦੀ ਕਹਿਣ ਨੂੰ ਜੀ ਕਰਦਾ,

ਤੇਰੇ ਦਿਲ `ਚ ਰਹਿਣ ਨੂੰ ਜੀ ਕਰਦਾ,

ਖੁਸ਼ੀਆ ਦੇ ਕੇ ਤੈੰਨੂ

ਤੇਰੇ ਦਰਦ ਸਹਿਣ ਨੁੰ ਜੀ ਕਰਦਾ

ਰੱਬ ਜਾਣੇ ਸਾਡਾ ਕੀ ਰਿਸ਼ਤਾ

ਬਸ ਤੈੰਨੂ ਆਪਣਾ ਕਹਿਣ

ਨੂੰ ਜੀ ਕਰਦਾ....
ਸਿਖਰ ਦੁਪਹਿਰ ਸੀ ਉਮਰਾਂ ਦੀ,ਮੈਂ ਰੋਗ ਇਸ਼ਕ ਦਾ ਲਾ ਬੈਠਾ

ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,ਮੈਂ ਆਪਣਾ ਆਪ ਭੁਲਾ ਬੈਠਾ

ਮੈਂ ਬਣਕੇ ਪੀੜ ਮੁਹੱਬਤ ਦੀ,ਜਿੰਦ ਉਹਦੇ ਨਾਂ ਲਿਖਵਾ ਬੈਠਾ

ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,ਕਿਤੇ ਦੂਰ ਉਡਾਰੀ ਲਾਉਣ ਦੀ ਸੀ

ਪਰ ਅੰਬਰੀਂ ਉਡਦਾ ਉਡਦਾ ਮੈਂ,ਅੱਜ ਖੁਦ ਧਰਤੀ ਤੇ ਆ ਬੈਠਾ.